ਮਾਸਕੋ (ਬਿਊਰੋ): ਕੋਰੋਨਾ ਵਾਇਰਸ ਦਾ ਕਹਿਰ ਮਨੁੱਖਾਂ ਦੇ ਇਲਾਵਾ ਜਾਨਵਰਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਵਿਚ ਰੂਸ ਨੇ ਹੁਣ ਜਾਨਵਰਾਂ ਦੀ ਸੁਰੱਖਿਆ ਲਈ ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਦਾ ਪਹਿਲਾ ਟੀਕਾ ਬਣਾ ਲਿਆ ਹੈ। ਜਾਨਵਰਾਂ ਲਈ ਬਣਾਈ ਗਈ ਇਸ ਨਵੀਂ ਵੈਕਸੀਨ ਦਾ ਨਾਮ Carnivac-Cov ਹੈ। ਬੁੱਧਵਾਰ ਨੂੰ ਦੇਸ਼ ਦੇ ਖੇਤੀ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਰੋਜੇਲਖੋਨਾਜੋਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਇੱਥੇ ਦੱਸ ਦਈਏ ਕਿ ਰੂਸ ਵਿਚ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਦੇ ਤਿੰਨ ਟੀਕੇ ਉਪਲਬਧ ਹਨ, ਜਿਹਨਾਂ ਵਿਚੋਂ ਸਭ ਤੋਂ ਵੱਧ ਮਸ਼ਹੂਰ ਵੈਕਸੀਨ ਸਪੁਤਨਿਕ ਵੀ ਹੈ। ਮਾਸਕੇ ਨੇ ਦੋ ਹੋਰ ਵੈਕਸੀਨ ਐਪਿਵੇਕਕੋਰੋਨਾ ਅਤੇ ਕੋਵਿਵੇਕ ਨੂੰ ਵੀ ਐਮਰਜੈਂਸੀ ਦੇ ਤੌਰ 'ਤੇ ਮਨਜ਼ੂਰੀ ਦਿੱਤੀ ਹੈ। ਸੰਸਥਾ ਨੇ ਦੱਸਿਆ ਕਿ ਜਾਨਵਰਾਂ ਲਈ ਕੋਰੋਨਾ ਵੈਕਸੀਨ ਕਾਰਨੀਨੇਕ-ਕੋਵ (Carnivac-Cov) ਰੋਜੇਲਖੋਨਾਜੋਰ ਦੀ ਹੀ ਇਕ ਈਕਾਈ ਵੱਲੋਂ ਵਿਕਸਿਤ ਕੀਤੀ ਗਈ ਹੈ। ਰੋਜੇਲਖੋਨਾਜੋਰ ਦੇ ਉਪ ਪ੍ਰਮੁੱਖ ਕੋਂਸਟੇਂਟਿਨ ਸਵੇਨਕੋਵ ਨੇ ਕਿਹਾ ਕਿ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਪਿਛਲੇ ਸਾਲ ਅਕਤੂਬਰ ਵਿਚ ਸ਼ੁਰੂ ਹੋਇਆ ਸੀ। ਇਸ ਵਿਚ ਕੁੱਤਿਆਂ, ਬਿੱਲੀਆਂ, ਆਰਕਟਿਕ ਲੂੰਬੜੀਆਂ, ਮਿੰਕ, ਅਤੇ ਹੋਰ ਜਾਨਵਰਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਦੱਖਣੀ ਅਫਰੀਕਾ ਨੇ ਈਸਟਰ ਮੌਕੇ ਸ਼ਰਾਬ ਦੀ ਵਿਕਰੀ 'ਤੇ ਲਾਈ ਪਾਬੰਦੀ
ਟ੍ਰਾਇਲ ਦੇ ਨਤੀਜੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵੈਕਸੀਨ ਜਾਨਵਰਾਂ ਲਈ ਨੁਕਸਾਨਦਾਇਕ ਨਹੀਂ ਹੈ ਅਤੇ ਬਹੁਤ ਜ਼ਿਆਦਾ ਇਮਿਊਨ ਵਾਲੀ ਹੈ।ਜਿੰਨੇ ਜਾਨਵਰਾਂ ਨੂੰ ਟੀਕਾ ਲਗਾਇਆ ਗਿਆ ਸੀ ਉਹਨਾਂ ਸਾਰਿਆਂ ਵਿਚ ਕੋਰੋਨਾ ਵਾਇਰਸ ਲਈ ਐਂਟੀਬੌਡੀ ਵਿਕਸਿਤ ਹੋਈ। ਟੀਕਾਕਰਨ ਦੇ ਬਾਅਦ Immunization 6 ਮਹੀਨੇ ਤੱਕ ਰਹਿੰਦਾ ਹੈ। ਵੈਕਸੀਨ ਦੇ ਵੱਡੇ ਪੱਧਰ 'ਤੇ ਉਤਪਾਦਨ ਅਪ੍ਰੈਲ ਦੀ ਸ਼ੁਰੂਆਤ ਵਿਚ ਸ਼ੁਰੂ ਕੀਤਾ ਜਾ ਸਕਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਵਿਡ-19 : ਦੱਖਣੀ ਅਫਰੀਕਾ ਨੇ ਈਸਟਰ ਮੌਕੇ ਸ਼ਰਾਬ ਦੀ ਵਿਕਰੀ 'ਤੇ ਲਾਈ ਪਾਬੰਦੀ
NEXT STORY