ਮਾਸਕੋ (ਬਿਊਰੋ)— ਰੂਸ ਅਤੇ ਚੀਨ ਵਿਚਾਲੇ ਦੀ ਦੂਰੀ ਹੁਣ ਕੁਝ ਮਿੰਟਾਂ ਮਤਲਬ 8 ਮਿੰਟ ਵਿਚ ਹੀ ਪੂਰੀ ਕੀਤੀ ਜਾ ਸਕੇਗੀ। ਇਹ ਸਭ ਕੁਝ ਕੇਬਲ ਕਾਰ ਜ਼ਰੀਏ ਸੰਭਵ ਹੋ ਸਕੇਗਾ। ਦੋ ਦੇਸ਼ਾਂ ਵਿਚ ਇਸ ਤਰ੍ਹਾਂ ਦਾ ਇਹ ਪਹਿਲਾ ਪ੍ਰਾਜੈਕਟ ਹੈ। ਇਸ ਲਈ 2020 ਦੀ ਸਮੇਂ ਸੀਮਾ ਤੈਅ ਕੀਤੀ ਗਈ ਹੈ। ਇਹ ਸਫਰ ਪਹਿਲਾਂ ਨਾਲੋਂ ਜ਼ਿਆਦਾ ਖੂਬਸੂਰਤ ਅਤੇ ਦਿਲਚਸਪ ਹੋਵੇਗਾ। ਕੇਬਲ ਕਾਰ ਜ਼ਰੀਏ ਸਫਰ ਕਰਨ ਵਾਲਿਆਂ ਨੂੰ ਦੋਹਾਂ ਦੇਸ਼ਾਂ ਦੇ ਬਿਹਤਰੀਨ ਨਜ਼ਾਰੇ ਦੇਖਣ ਨੂੰ ਮਿਲਣਗੇ। ਇਹ ਕੇਬਲ ਕਾਰ ਚੀਨ ਦੇ ਸ਼ਹਿਰ ਹੀਹੇ (Heihe) ਤੋਂ ਰੂਸ ਦੇ ਸ਼ਹਿਰ ਬਲਾਗੋਵੇਸ਼ਚੇਂਸਕ (Blagoveshchensk) ਵਿਚ ਅਮੂਰ ਨਦੀ (Amur River) 'ਤੇ ਚੱਲੇਗੀ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਰੂਸ ਅਤੇ ਚੀਨ ਵਿਚ ਵੱਗਣ ਵਾਲੀ ਇਹ ਨਦੀ ਕਰੀਬ 2900 ਕਿਲੋਮੀਟਰ ਦੇ ਦਾਇਰੇ ਵਿਚ ਵਹਿੰਦੀ ਹੈ। ਇਸ ਦੇ ਦੋਹੀਂ ਪਾਸੀਂ ਦੋਹਾਂ ਦੇਸ਼ਾਂ ਦੇ ਕਰੀਬ ਸੱਤ ਸ਼ਹਿਰ ਹਨ। ਹਾਲੇ ਤੱਕ ਇਨ੍ਹਾਂ ਦੋਹਾਂ ਸ਼ਹਿਰਾਂ ਵਿਚ ਲੋਕਾਂ ਦੀ ਆਵਾਜਾਈ ਦਾ ਇਕੋ ਇਕ ਜ਼ਰੀਆ ਛੋਟੀਆਂ ਜਾਂ ਵੱਡੀਆਂ ਕਿਸ਼ਤੀਆਂ ਹੁੰਦੀਆਂ ਸਨ। ਸਰਦੀਆਂ ਵੇਲੇ ਇਹ ਨਦੀ ਪੂਰੀ ਤਰ੍ਹਾਂ ਜੰਮ ਜਾਂਦੀ ਹੈ। ਕੇਬਲ ਕਾਰ ਦੇ ਆਉਣ ਨਾਲ ਦੋਹਾਂ ਸ਼ਹਿਰਾਂ ਵਿਚ ਆਵਾਜਾਈ ਆਸਾਨ ਹੋ ਸਕੇਗੀ। ਇਸ ਦੇ ਇਲਾਵਾ ਟੂਰਿਜ਼ਮ ਵਿਚ ਵੀ ਵਾਧਾ ਹੋਵੇਗਾ।
ਕੇਬਲ ਕਾਰ ਦੇ ਹਰ ਕੇਬਿਨ ਵਿਚ 60 ਸੀਟਾਂ ਹੋਣਗੀਆਂ। ਇਸ ਦੇ ਇਲਾਵਾ ਸਾਮਾਨ ਲਈ ਇਸ ਵਿਚ ਵੱਖਰੀ ਸਪੇਸ ਹੋਵੇਗੀ। ਇਹ ਕਾਰ ਹਰ 15 ਮਿੰਟ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਵੇਗੀ। ਇਸ ਦਾ ਡਿਜ਼ਾਈਨ ਡਚ ਆਰਕੀਟੈਕਟ ਨੇ ਤਿਆਰ ਕੀਤਾ ਹੈ। ਕੇਬਲ ਕਾਰ ਦੁਨੀਆ ਲਈ ਇਕ ਨਵਾਂ ਕੰਸੈਪਟ ਬਣ ਕੇ ਸਾਹਮਣੇ ਆਈ ਹੈ। ਜੋ ਨਾ ਸਿਰਫ ਤੇਜ਼ ਹੈ ਸਗੋਂ ਦੂਜੇ ਵਿਕਲਪਾਂ ਤੋਂ ਸਸਤੀ ਵੀ ਹੈ।
ਪੜ੍ਹਾਈ 'ਚ ਅੰਗਰੇਜ਼ ਬੱਚਿਆਂ ਨਾਲੋਂ ਅੱਗੇ ਹਨ ਭਾਰਤੀ ਮੂਲ ਦੇ ਬੱਚੇ : ਰਿਪੋਰਟ
NEXT STORY