ਮਾਸਕੋ (ਬਿਊਰੋ): ਵਿਸ਼ਵ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਫਿਲਹਾਲ ਜਾਰੀ ਹੈ। ਦੁਨੀਆ ਭਰ ਦੇ ਵਿਗਿਆਨੀ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਤੱਕ ਇਸ ਦੇ ਇਲਾਜ ਲਈ ਕੋਈ ਦਵਾਈ ਜਾਂ ਵੈਕਸੀਨ ਨਹੀਂ ਬਣਾ ਸਕੇ ਹਨ। ਭਾਵੇਂਕਿ ਵੈਕਸੀਨ ਬਣਾਉਣ ਲਈ ਦਿਨ-ਰਾਤ ਟ੍ਰਾਇਲ ਕੀਤੇ ਜਾ ਰਹੇ ਹਨ।ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਮਰਥਨ ਕਰਨ ਵਾਲੇ ਦੇਸ਼ ਦੇ ਇਕ ਪ੍ਰਮੁੱਖ ਨੇਤਾ ਨੇ ਕਿਹਾ ਹੈ ਕਿ ਕੈਦੀਆਂ 'ਤੇ ਕੋਰੋਨਾਵਾਇਰਸ ਵੈਕਸੀਨ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ। ਇੱਥੇ ਦੱਸ ਦਈਏ ਕਿ ਬਾਕੀ ਦੇਸ਼ਾਂ ਵਾਂਗ ਰੂਸ ਵਿਚ ਵੀ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਹੁਣ ਤੱਕ ਰੂਸ ਵਿਚ 3 ਲੱਖ 53 ਹਜ਼ਾਰ ਤੋਂ ਵਧੇਰੇ ਲੋਕ ਪੀੜਤ ਪਾਏ ਗਏ ਹਨ ਜਦਕਿ 3633 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਰੂਸ ਦੇ ਪਮੁੱਖ ਨੇਤਾਵਾਂ ਵਿਚ ਸ਼ਾਮਲ ਵਲਾਦੀਮੀਰ ਝਿਰੀਨੋਵਸਕੀ ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕੈਦੀਆਂ 'ਤੇ ਪ੍ਰਯੋਗ ਹੋਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਵੈਕਸੀਨ ਦੇ ਪ੍ਰਯੋਗ ਦੇ ਬਦਲੇ ਗੰਭੀਰ ਅਪਰਾਧ ਲਈ ਜੇਲ ਵਿਚ ਬੰਦ ਕੈਦੀਆਂ ਦੀ ਸਜ਼ਾ ਅੱਧੀ ਕਰ ਦਿੱਤੀ ਜਾਵੇ। ਝਿਰਿਨੋਵਸਕੀ ਨੇ ਕਿਹਾ,''ਸਾਨੂੰ ਇਨਸਾਨਾਂ 'ਤੇ ਪਰੀਖਣ ਤੇਜ਼ ਕਰਨਾ ਹੋਵੇਗਾ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਫਿਲਹਾਲ ਜੇਲ ਵਿਚ ਜਿਹੜੇ ਕੈਦੀ ਹਨ ਉਹ ਲੋਕ ਖੁਸ਼ੀ ਨਾਲ ਵੈਕਸੀਨ ਦੇ ਟੈਸਟ ਲਈ ਤਿਆਰ ਹੋ ਜਾਣਗੇ। ਜੇਕਰ ਉਹਨਾਂ ਦੀ ਸਜ਼ਾ ਅੱਧੀ ਕਰ ਦਿੱਤੀ ਜਾਵੇ।''
Rossiya-24 ਦੇ ਹਵਾਲੇ ਨਾਲ ਡੇਲੀ ਮੇਲ ਦੀ ਛਪੀ ਰਿਪੋਰਟ ਦੇ ਮੁਤਾਬਕ ਵਲਾਦੀਮੀਰ ਝਿਰਿਨੋਵਸਕੀ ਨੇ ਕਿਹਾ ਹੈ ਕਿ ਸਜ਼ਾ ਅੱਧੀ ਕਰਨ ਦਾ ਆਫਰ ਦੇਣ 'ਤੇ ਹਜ਼ਾਰਾਂ ਕੈਦੀ ਵੈਕਸੀਨ ਦੇ ਪਰੀਖਣ ਵਿਚ ਸ਼ਾਮਲ ਹੋਣ ਲਈ ਵਾਲੰਟੀਅਰ ਬਣਨਗੇ। ਝਿਰਿਨੋਵਸਕੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਹਨ। ਰੂਸੀ ਸੰਸਦ ਵਿਚ ਇਹ ਤੀਜੀ ਸਭ ਤੋਂ ਵੱਡੀ ਪਾਰਟੀ ਹੈ। ਵਲਾਦੀਮੀਰ ਝਿਰਿਨੋਵਸਕੀ ਦੇ ਇਸ ਪ੍ਰਸਤਾਵ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ। ਕੈਦੀਆਂ ਦੇ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੀ ਸੰਸਥਾ Rossiya Sidyashchaya ਨੇ ਕਿਹਾ ਹੈ,''ਦੋਸ਼ੀਆਂ ਨੂੰ ਪਸ਼ੂਆਂ ਦੀ ਤਰ੍ਹਾਂ ਵਰਤਣ ਦਾ ਰਿਵਾਜ ਰੂਸ ਵਿਚ ਸਧਾਰਨ ਹੈ।''
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਪਾਜ਼ੇਟਿਵ ਮਰੀਜ਼ਾਂ ਤੋਂ 11 ਦਿਨ ਬਾਅਦ ਨਹੀਂ ਫੈਲਦਾ ਕੋਰੋਨਾ
Rossiya Sidyashchaya ਦੇ ਵਕੀਲ ਐਲੇਕਸੀ ਫੇਡਯਾਰੋਵ ਨੇ ਕਿਹਾ ਕਿ ਇਹ ਉਸੇ ਤਰ੍ਹਾਂ ਹੈ ਜਿਵੇਂ ਸੋਵੀਅਤ ਯੂਨੀਅਨ ਨੇ ਆਪਣੇ ਹੀ ਲੋਕਾਂ ਨੂੰ ਪਰਮਾਣੂ ਟੈਸਟ ਨਾਲ ਐਕਸਪੋਜ ਕਰ ਦਿੱਤਾ ਸੀ। ਰੂਸੀ ਰਾਸ਼ਟਰਪਤੀ ਦੇ ਮਨੁੱਖੀ ਅਧਿਕਾਰ ਪਰੀਸ਼ਦ ਦੇ ਮੈਂਬਰ ਅਲੈਗਜ਼ੈਂਡਰ ਬ੍ਰੌਡ ਨੇ ਵਲਾਦੀਮੀਰ ਪੁਤਿਨ ਨੂੰ ਅਪੀਲ ਕੀਤੀ ਹੈ ਕਿ ਉਹ ਝਿਰਿਨੋਵਸਕੀ ਦੀ ਯੋਜਨਾ 'ਤੇ ਅਮਲ ਨਾ ਕਰਨ। ਉਹਨਾਂ ਨੇ ਕਿਹਾ ਕਿ ਸਾਡੇ ਦੋਸ਼ੀ ਗਿੰਨੀ ਪਿਗਸ (Guinea pigs) ਨਹੀਂ ਹਨ।
ਪਾਕਿ 'ਚ ਕੋਵਿਡ-19 ਦੇ 1,748 ਨਵੇਂ ਮਾਮਲੇ, ਹੁਣ ਤੱਕ 1,167 ਲੌਕਾਂ ਦੀ ਮੌਤ
NEXT STORY