ਮਾਸਕੋ (ਏ.ਐੱਨ.ਆਈ.): ਰੂਸ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸਮੇਤ 63 ਜਾਪਾਨੀ ਅਧਿਕਾਰੀਆਂ, ਪੱਤਰਕਾਰਾਂ ਅਤੇ ਪ੍ਰੋਫੈਸਰਾਂ ਖਿਲਾਫ ਪਾਬੰਦੀਆਂ ਦਾ ਐਲਾਨ ਕੀਤਾ। ਇਹਨਾਂ ਪਾਬੰਦੀਆਂ ਨੂੰ ਲਗਾਉਣ ਦਾ ਕਾਰਨ ਮਾਸਕੋ ਖ਼ਿਲਾਫ਼ "ਅਸਵੀਕਾਰਨਯੋਗ ਬਿਆਨਬਾਜ਼ੀ" ਦਾ ਹਵਾਲਾ ਦਿੱਤਾ ਗਿਆ ਹੈ। ਪਾਬੰਦੀਆਂ ਦੀ ਸੂਚੀ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ, ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ, ਵਿੱਤ ਮੰਤਰੀ ਸ਼ੁਨੀਚੀ ਸੁਜ਼ੂਕੀ, ਨਿਆਂ ਮੰਤਰੀ ਯੋਸ਼ੀਹਿਸਾ ਫੁਰੂਕਾਵਾ ਅਤੇ ਰੱਖਿਆ ਮੰਤਰੀ ਨੋਬੂਓ ਕਿਸ਼ੀ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ 'ਪਾਬੰਦੀਆਂ ਨਿਸ਼ਾਨਾ ਬਣਾਏ ਗਏ ਵਿਅਕਤੀਆਂ ਨੂੰ ਰੂਸ ਵਿਚ ਅਣਮਿੱਥੇ ਸਮੇਂ ਲਈ ਦਾਖਲ ਹੋਣ ਤੋਂ ਰੋਕਦੀਆਂ ਹਨ। ਇਸ ਦੇ ਇਲਾਵਾ ਮਾਸਕੋ ਨੇ ਸੋਮਵਾਰ ਨੂੰ 40 ਜਰਮਨ ਡਿਪਲੋਮੈਟਾਂ ਨੂੰ ਕੱਢ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ 75 ਰੂਸੀ ਸੰਸਦ ਮੈਂਬਰਾਂ ਅਤੇ ਕਈ ਡੀਪੀਆਰ, ਐਲਪੀਆਰ ਮੰਤਰੀਆਂ 'ਤੇ ਲਾਈ ਪਾਬੰਦੀ
ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਬ੍ਰਿਟਿਸ਼ ਸਰਕਾਰ ਦੇ 11 ਮਾਰਚ ਨੂੰ 386 ਸਟੇਟ ਡੂਮਾ ਡਿਪਟੀਜ਼ ਨੂੰ ਪਾਬੰਦੀਆਂ ਦੀ ਸੂਚੀ 'ਚ ਸ਼ਾਮਲ ਕਰਨ ਦੇ ਫ਼ੈਸਲੇ ਦੇ ਜਵਾਬ 'ਚ ਹਾਊਸ ਆਫ ਕਾਮਨਜ਼ ਦੇ 287 ਮੈਂਬਰਾਂ 'ਤੇ ਪਰਸਪਰ ਕਦਮ ਨਾਲ ਨਿੱਜੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਮਾਸਕੋ ਨੇ ਅੱਗੇ ਕਿਹਾ ਕਿ ਸੂਚੀ ਵਿੱਚ ਬ੍ਰਿਟਿਸ਼ ਸੰਸਦ ਮੈਂਬਰ ਸ਼ਾਮਲ ਹਨ, ਜਿਨ੍ਹਾਂ ਨੇ ਰੂਸ ਵਿਰੋਧੀ ਪਾਬੰਦੀਆਂ ਨੂੰ ਤਿਆਰ ਕਰਨ ਵਿੱਚ "ਸਭ ਤੋਂ ਵੱਧ ਸਰਗਰਮ ਭੂਮਿਕਾ" ਨਿਭਾਈ ਹੈ ਅਤੇ "ਰੂਸੋਫੋਬਿਕ ਹਿਸਟੀਰੀਆ" ਵਿੱਚ ਯੋਗਦਾਨ ਪਾਇਆ ਹੈ।ਪ੍ਰਵੇਸ਼ ਤੋਂ ਬਲੈਕਲਿਸਟ ਕੀਤੇ ਗਏ ਲੋਕਾਂ ਵਿੱਚ ਹਾਊਸ ਆਫ ਕਾਮਨਜ਼ ਦੀ ਸਪੀਕਰ ਲਿੰਡਸੇ ਹੋਇਲ ਦੇ ਨਾਲ-ਨਾਲ ਕੈਬਨਿਟ ਮੈਂਬਰ, ਬ੍ਰੈਗਜ਼ਿਟ ਮੰਤਰੀ ਜੈਕਬ ਰੀਸ-ਮੋਗ ਅਤੇ ਵਾਤਾਵਰਣ ਸਕੱਤਰ ਜਾਰਜ ਯੂਸਟਿਸ ਸ਼ਾਮਲ ਹਨ। ਇਸ ਸੂਚੀ ਵਿੱਚ ਲੇਬਰ ਸਿਆਸਤਦਾਨ ਵੀ ਸ਼ਾਮਲ ਹਨ, ਜਿਸ ਵਿੱਚ ਡਾਇਨ ਐਬੋਟ ਵੀ ਸ਼ਾਮਲ ਹੈ ਜੋ ਲੇਬਰ ਪਾਰਟੀ ਦੇ ਸਾਬਕਾ ਨੇਤਾ ਜੇਰੇਮੀ ਕੋਰਬੀਨ ਦੀ ਨਜ਼ਦੀਕੀ ਸਹਿਯੋਗੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦਾ ਨਵਾਂ ਫਰਮਾਨ, ਔਰਤਾਂ ਲਈ 'ਡਰਾਈਵਿੰਗ ਲਾਇਸੈਂਸ' ਜਾਰੀ ਕਰਨ 'ਤੇ ਲਾਈ ਪਾਬੰਦੀ
ਓਸਲੋ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਤਿੰਨ ਰੂਸੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ ਅਤੇ ਅੱਠ ਰੂਸੀ ਡਿਪਲੋਮੈਟਾਂ ਨੂੰ ਇਸ ਮਹੀਨੇ ਇੱਕ ਦੁਰਲੱਭ ਕਦਮ ਵਿੱਚ ਜਾਪਾਨ ਤੋਂ ਕੱਢ ਦਿੱਤਾ ਗਿਆ ਸੀ। ਟੋਕੀਓ ਨੇ ਕਿਹਾ ਕਿ ਪਾਬੰਦੀਆਂ ਯੂਕ੍ਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦੇ ਜਵਾਬ ਵਿੱਚ ਸਨ। ਹਾਊਸ ਆਫ ਕਾਮਨਜ਼ ਵਿਚ ਕੁੱਲ 650 ਮੈਂਬਰ ਹਨ।
ਜਾਨਸਨ ਨੇ ਕਹੀ ਇਹ ਗੱਲ
ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੰਸਦ ਨੂੰ ਕਿਹਾ ਕਿ ਰੂਸੀ ਸੂਚੀ ਵਿੱਚ ਸ਼ਾਮਲ ਲੋਕਾਂ ਨੂੰ "ਇਸ ਨੂੰ ਬੈਜ ਆਫ ਆਨਰ ਸਮਝਣਾ ਚਾਹੀਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਯੂਕ੍ਰੇਨ ਦੇ ਲੋਕਾਂ ਲਈ ਸਾਡੇ ਮਜ਼ਬੂਤ ਅਤੇ ਸਿਧਾਂਤਕ ਸਮਰਥਨ ਅਤੇ ਉਹਨਾਂ ਦੇ ਜੀਵਨ, ਪਰਿਵਾਰਾਂ ਅਤੇ ਆਪਣੀ ਰੱਖਿਆ ਕਰਨ ਦੇ ਉਹਨਾਂ ਦੇ ਅਧਿਕਾਰ ਨੂੰ ਬਰਕਰਾਰ ਰੱਖਣਾ ਹੈ।ਤੁਹਾਨੂੰ ਦੱਸ ਦੇਈਏ ਕਿ ਰੂਸ ਨੇ ਪ੍ਰਧਾਨ ਮੰਤਰੀ ਜਾਨਸਨ ਦੇ ਨਾਲ-ਨਾਲ ਬ੍ਰਿਟੇਨ ਦੇ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਅਬ, ਵਿਦੇਸ਼ ਸਕੱਤਰ ਲਿਜ਼ ਟਰਸ, ਰੱਖਿਆ ਸਕੱਤਰ ਬੇਨ ਵੈਲੇਸ ਅਤੇ ਕਈ ਹੋਰਾਂ ਨੂੰ ਪਹਿਲਾਂ ਹੀ ਬਲੈਕਲਿਸਟ ਕਰ ਦਿੱਤਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੰਗਾਪੁਰ 'ਚ ਕਤਲ ਮਾਮਲੇ 'ਚ ਭਾਰਤੀ ਮੂਲ ਦੀ ਔਰਤ ਦੀ ਅਪੀਲ ਖਾਰਿਜ
NEXT STORY