ਕਾਬੁਲ (ਬਿਊਰੋ): ਤਾਲਿਬਾਨ ਦੇ ਸ਼ਾਸਨ 'ਚ ਅਫਗਾਨਿਸਤਾਨ ਔਰਤਾਂ ਲਈ ਨਰਕ ਵਾਂਗ ਬਣਦਾ ਜਾ ਰਿਹਾ ਹੈ। ਤਾਲਿਬਾਨ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਆਜ਼ਾਦ ਨਹੀਂ ਦੇਖ ਸਕਦਾ, ਹੁਣ ਉਹ ਚਾਹੁੰਦਾ ਹੈ ਕਿ ਔਰਤਾਂ ਵਾਹਨ ਨਾ ਚਲਾਉਣ। ਇਸ ਲਈ ਉਸ ਨੇ ਇਕ ਨਵਾਂ ਫਰਮਾਨ ਜਾਰੀ ਕਰਕੇ ਡਰਾਈਵਿੰਗ ਇੰਸਟ੍ਰਕਟਰਾਂ ਨੂੰ ਕਿਹਾ ਹੈ ਕਿ ਉਹ ਔਰਤਾਂ ਲਈ ਲਾਇਸੈਂਸ ਜਾਰੀ ਨਾ ਕਰਨ। ਅਫਗਾਨਿਸਤਾਨ ਭਾਵੇਂ ਇੱਕ ਰੂੜ੍ਹੀਵਾਦੀ ਅਤੇ ਪਿਤਾ-ਪੁਰਖੀ ਦੇਸ਼ ਹੈ ਪਰ ਇੱਥੇ ਹੇਰਾਤ ਵਰਗੇ ਕਈ ਵੱਡੇ ਸ਼ਹਿਰਾਂ ਵਿੱਚ ਔਰਤਾਂ ਲਈ ਕਾਰਾਂ ਚਲਾਉਣਾ ਆਮ ਗੱਲ ਹੈ। ਹੇਰਾਤ ਲੰਬੇ ਸਮੇਂ ਤੋਂ ਅਫਗਾਨਿਸਤਾਨ ਦੇ ਉਦਾਰਵਾਦੀ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਰਿਹਾ ਹੈ।
ਹੇਰਾਤ ਦੇ ਟ੍ਰੈਫਿਕ ਮੈਨੇਜਮੈਂਟ ਇੰਸਟੀਚਿਊਟ ਦੇ ਮੁਖੀ ਜਾਨ ਆਗਾ ਅਚਕਜ਼ਈ ਨੇ ਕਿਹਾ ਕਿ ਤਾਲਿਬਾਨ ਨੇ ਸਾਨੂੰ ਜ਼ੁਬਾਨੀ ਤੌਰ 'ਤੇ ਔਰਤਾਂ ਨੂੰ ਲਾਇਸੈਂਸ ਜਾਰੀ ਨਾ ਕਰਨ ਦਾ ਹੁਕਮ ਦਿੱਤਾ ਹੈ। ਟਰੇਨਿੰਗ ਇੰਸਟੀਚਿਊਟ ਚਲਾਉਣ ਵਾਲੀ 29 ਸਾਲਾ ਡਰਾਈਵਿੰਗ ਇੰਸਟ੍ਰਕਟਰ ਅਦੀਲਾ ਅਦੀਲ ਨੇ ਕਿਹਾ ਕਿ ਤਾਲਿਬਾਨੀ ਚਾਹੁੰਦੇ ਹਨ ਕਿ ਅਗਲੀ ਪੀੜ੍ਹੀ ਦੇ ਬੱਚਿਆਂ ਨੂੰ ਉਹ ਆਜ਼ਾਦੀ ਨਾ ਮਿਲੇ, ਜਿਸ ਦਾ ਉਨ੍ਹਾਂ ਦੀਆਂ ਮਾਵਾਂ ਨੇ ਆਨੰਦ ਮਾਣਿਆ ਹੈ।ਤਾਲਿਬਾਨ ਨੇ ਸਾਨੂੰ ਡਰਾਈਵਿੰਗ ਨਾ ਸਿਖਾਉਣ ਜਾਂ ਡਰਾਈਵਿੰਗ ਲਾਇਸੈਂਸ ਜਾਰੀ ਨਾ ਕਰਨ ਲਈ ਕਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਯੁੱਧ ਨੂੰ ਰੋਕਣ 'ਚ ਅਸਫਲ ਰਹੀ ਪੋਪ ਦੀ ਕੂਟਨੀਤੀ
ਖੁਦ ਡ੍ਰਾਈਵ ਕਰਨਾ ਜ਼ਿਆਦਾ ਸੁਰੱਖਿਅਤ
ਸ਼ਾਇਮਾ ਵਫਾ ਨੇ ਕਿਹਾ ਕਿ ਜਦੋਂ ਮੈਂ ਈਦ-ਉਲ-ਫਿਤਰ ਦੇ ਤਿਉਹਾਰ ਦੀ ਖਰੀਦਦਾਰੀ ਕਰਨ ਲਈ ਬਾਜ਼ਾਰ ਗਈ ਸੀ ਤਾਂ ਮੈਂ ਉੱਥੇ ਇੱਕ ਤਾਲਿਬਾਨੀ ਗਾਰਡ ਨੂੰ ਕਿਹਾ ਕਿ ਮੇਰੇ ਲਈ ਟੈਕਸੀ ਵਿੱਚ ਡਰਾਈਵਰ ਨਾਲ ਬੈਠਣ ਨਾਲੋਂ ਖੁਦ ਡ੍ਰਾਈਵ ਕਰਨਾ ਜ਼ਿਆਦਾ ਸੁਰੱਖਿਅਤ ਹੈ। ਮੇਰੇ ਲਈ ਗੱਡੀ ਚਲਾਉਣਾ ਇਸ ਲਈ ਵੀ ਜ਼ਰੂਰੀ ਹੈ ਕਿ ਜੇਕਰ ਮੈਂ ਆਪਣੇ ਪਰਿਵਾਰ ਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੁੰਦੀ ਹਾਂ ਤਾਂ ਮੈਨੂੰ ਆਪਣੇ ਭਰਾ ਜਾਂ ਪਤੀ ਦੀ ਉਡੀਕ ਨਾ ਕਰਨੀ ਪਵੇ। ਕਈ ਸਾਲ ਤੋਂ ਗੱਡੀ ਚਲਾਉਣ ਵਾਲੀ ਫਰਿਸ਼ਤੇ ਯਾਕੂਬੀ ਨੇ ਕਿਹਾ ਕਿ ਕਿਸੇ ਵੀ ਵਾਹਨ 'ਤੇ ਇਹ ਨਹੀਂ ਲਿਖਿਆ ਗਿਆ ਹੈ ਕਿ ਇਸ ਨੂੰ ਸਿਰਫ਼ ਮਰਦ ਜਾਂ ਸਿਰਫ਼ ਔਰਤਾਂ ਹੀ ਚਲਾ ਸਕਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਮੀਡੀਆ ਅਤੇ ਸਿਵਲ ਸੁਸਾਇਟੀ 'ਤੇ ਪਾਬੰਦੀਆਂ ਤੋਂ ਜਾਣੂ ਹੈ ਅਮਰੀਕਾ : ਬਲਿੰਕਨ
ਤਾਲਿਬਾਨ ਦੇ ਵਿਵਹਾਰ ਵਿਚ ਨਹੀਂ ਆਈ ਤਬਦੀਲੀ
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਪਿਛਲੇ ਸਾਲ ਅਗਸਤ 'ਚ ਤਾਲਿਬਾਨ ਨੇ ਮੁੜ ਕਬਜ਼ਾ ਕਰ ਲਿਆ ਸੀ। ਇਸ ਤੋਂ ਪਹਿਲਾਂ ਤਾਲਿਬਾਨ 1996 ਤੋਂ 2001 ਤੱਕ ਸੱਤਾ ਵਿੱਚ ਸੀ, ਉਸ ਸਮੇਂ ਮਨੁੱਖੀ ਅਧਿਕਾਰਾਂ ਦਾ ਬਹੁਤ ਘਾਣ ਹੋਇਆ ਸੀ। ਤਾਲਿਬਾਨ ਨੇ ਆਪਣੀ ਵਾਪਸੀ ਦੌਰਾਨ ਵਾਅਦਾ ਕੀਤਾ ਸੀ ਕਿ ਉਸ ਦਾ ਸ਼ਾਸਨ ਪਿਛਲੇ ਕਾਰਜਕਾਲ ਦੇ ਮੁਕਾਬਲੇ ਇਸ ਵਾਰ ਉਦਾਰ ਹੋਵੇਗਾ ਪਰ ਉਨ੍ਹਾਂ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਹੈ। ਤਾਲਿਬਾਨ ਦੁਆਰਾ ਅਫਗਾਨ ਔਰਤਾਂ ਦੇ ਅਧਿਕਾਰਾਂ 'ਤੇ ਹਮਲੇ ਕੀਤੇ ਗਏ ਅਤੇ ਉਨ੍ਹਾਂ ਨੂੰ ਸਕੂਲਾਂ ਅਤੇ ਸਰਕਾਰੀ ਨੌਕਰੀਆਂ 'ਤੇ ਵਾਪਸ ਜਾਣ ਤੋਂ ਰੋਕਿਆ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ : ਵਿਜਿਟਰ ਵੀਜ਼ੇ 'ਤੇ ਗਈ ਨਵਾਂਸ਼ਹਿਰ ਦੀ 'ਬੀਬੀ' ਦੀ ਮੌਤ
NEXT STORY