ਮਾਸਕੋ (ਵਾਰਤਾ): ਰੂਸ ਨੇ ਆਪਣੇ ਖ਼ਿਲਾਫ਼ ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਸੰਘ (ਈਯੂ) ਦੀਆਂ ਪਾਬੰਦੀਆਂ ਦੇ ਵਿਚਕਾਰ ਚੀਨ ਨੂੰ ਸਸਤੇ ਦਰਾਂ 'ਤੇ ਕੱਚੇ ਤੇਲ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਤਰ੍ਹਾਂ ਉਹ ਚੀਨ ਲਈ ਸਭ ਤੋਂ ਵੱਡਾ ਤੇਲ ਸਪਲਾਇਰ ਦੇਸ਼ ਬਣ ਗਿਆ ਹੈ। ਬੀਬੀਸੀ ਦੇ ਅਨੁਸਾਰ ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਰੂਸ ਤੋਂ ਚੀਨ ਵਿੱਚ ਤੇਲ ਦੀ ਦਰਾਮਦ ਪਿਛਲੇ ਇੱਕ ਸਾਲ ਵਿੱਚ 55 ਪ੍ਰਤੀਸ਼ਤ ਵਧੀ ਹੈ ਅਤੇ ਮਈ ਵਿੱਚ ਇਹ ਰਿਕਾਰਡ ਪੱਧਰ 'ਤੇ ਸੀ।
ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਨੇ 'ਫਾਦਰਸ ਡੇਅ' ਮੌਕੇ ਸ਼ੇਅਰ ਕੀਤੀਆਂ ਕੁਝ ਭਾਵੁਕ ਤਸਵੀਰਾਂ
ਚੀਨ ਦੇ ਕਸਟਮ ਦੇ ਜਨਰਲ ਪ੍ਰਸ਼ਾਸਨ ਨੇ ਕਿਹਾ ਕਿ ਆਯਾਤ ਪੂਰਬੀ ਸਰਬੀਆ ਪ੍ਰਸ਼ਾਂਤ ਮਹਾਸਾਗਰ ਪਾਈਪਲਾਈਨ ਅਤੇ ਰੂਸ ਦੇ ਯੂਰਪੀ ਹਿੱਸੇ ਵਿੱਚ ਸਥਿਤ ਤੇਲ ਜਹਾਜ਼ਾਂ ਅਤੇ ਦੂਰ ਪੂਰਬੀ ਬੰਦਰਗਾਹਾਂ ਤੋਂ ਚੀਨ ਪਹੁੰਚਦਾ ਹੈ। ਇਸ ਤੋਂ ਪਹਿਲਾਂ ਚੀਨ ਸਭ ਤੋਂ ਵੱਧ ਤੇਲ ਸਾਊਦੀ ਅਰਬ ਤੋਂ ਦਰਾਮਦ ਕਰਦਾ ਸੀ ਪਰ ਮੌਜੂਦਾ ਸਮੇਂ 'ਚ ਇਹ ਦੂਜੇ ਨੰਬਰ 'ਤੇ ਖਿਸਕ ਗਿਆ ਹੈ ਅਤੇ ਰੂਸ ਚੀਨ ਨੂੰ ਤੇਲ ਸਪਲਾਈ ਕਰਨ ਵਾਲੇ ਸਭ ਤੋਂ ਵੱਡੇ ਦੇਸ਼ ਦੇ ਰੂਪ 'ਚ ਉਭਰਿਆ ਹੈ। ਚੀਨ ਦੀਆਂ ਵੱਡੀਆਂ ਤੇਲ ਕੰਪਨੀਆਂ ਰੂਸ ਤੋਂ ਤੇਲ ਖਰੀਦ ਰਹੀਆਂ ਹਨ ਕਿਉਂਕਿ ਰੂਸ ਉਨ੍ਹਾਂ ਨੂੰ ਬਹੁਤ ਸਸਤੇ ਭਾਅ 'ਤੇ ਤੇਲ ਮੁਹੱਈਆ ਕਰਵਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਵੀਜ਼ਾ ਬੈਕਲਾਗ : ਕਾਗਜ਼ੀ ਕਾਰਵਾਈ ਦੇ ਚੱਲਦਿਆਂ 7 ਲੱਖ ਭਾਰਤੀ ਵੀਜ਼ੇ ਦੀ ਉਡੀਕ 'ਚ
ਇਕ ਪਾਸੇ ਰੂਸ ਤੋਂ ਚੀਨ ਨੂੰ ਤੇਲ ਦੀ ਦਰਾਮਦ ਤੇਜ਼ੀ ਨਾਲ ਵਧੀ ਹੈ, ਦੂਜੇ ਪਾਸੇ ਕੁਝ ਮਹੀਨੇ ਪਹਿਲਾਂ ਦੋਵਾਂ ਦੇਸ਼ਾਂ ਨੇ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਦੋਸਤੀ ਦੀ ਕੋਈ ਸੀਮਾ ਨਹੀਂ ਹੈ। ਗੌਰਤਲਬ ਹੈ ਕਿ 24 ਫਰਵਰੀ ਨੂੰ ਯੂਕ੍ਰੇਨ ਦੇ ਖ਼ਿਲਾਫ਼ ਰੂਸ ਵੱਲੋਂ ਸ਼ੁਰੂ ਕੀਤੀ ਫ਼ੌਜੀ ਮੁਹਿੰਮ ਤੋਂ ਬਾਅਦ ਅਮਰੀਕਾ ਅਤੇ ਬ੍ਰਿਟੇਨ ਨੇ ਕਿਹਾ ਸੀ ਕਿ ਉਹ ਰੂਸ ਤੋਂ ਤੇਲ ਦੀ ਦਰਾਮਦ 'ਤੇ ਪਾਬੰਦੀਆਂ ਲਗਾਉਣਗੇ ਅਤੇ ਯੂਰਪੀਅਨ ਯੂਨੀਅਨ ਨੇ ਵੀ ਕਿਹਾ ਸੀ ਕਿ ਉਹ ਰੂਸ ਤੋਂ ਹੋਣ ਵਾਲੀ ਗੈਸ ਸਪਲਾਈ 'ਤੇ ਆਪਣੀ ਨਿਰਭਰਤਾ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਸੀਰੀਆ 'ਚ ਫ਼ੌਜ ਦੀ ਬੱਸ 'ਤੇ ਹਮਲਾ, 13 ਫ਼ੌਜੀਆਂ ਦੀ ਮੌਤ
NEXT STORY