ਕੀਵ (ਏਜੰਸੀ)- ਰੂਸੀ ਸਰਕਾਰ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਰੂਸ ਨੇ ਚਰਨੋਬਿਲ ਪ੍ਰਮਾਣੂ ਪਲਾਂਟ ਦੇ ਬਾਹਰੀ ਸੁਰੱਖਿਆ ਘੇਰੇ 'ਤੇ ਡਰੋਨ ਨਾਲ ਹਮਲਾ ਕੀਤਾ ਹੈ। ਪੇਸਕੋਵ ਨੇ ਪੱਤਰਕਾਰਾਂ ਨੂੰ ਕਿਹਾ, "ਪਰਮਾਣੂ ਬੁਨਿਆਦੀ ਢਾਂਚੇ, ਪਰਮਾਣੂ ਊਰਜਾ ਅਦਾਰਿਆਂ 'ਤੇ ਹਮਲਾ ਕਰਨ ਵਰਗੀ ਕੋਈ ਗੱਲ ਗੀ ਨਹੀਂ ਹੈ; ਅਜਿਹਾ ਕੋਈ ਵੀ ਦਾਅਵਾ ਸੱਚ ਨਹੀਂ ਹੈ। ਸਾਡੀ ਫੌਜ ਅਜਿਹਾ ਨਹੀਂ ਕਰਦੀ।"
ਉਨ੍ਹਾਂ ਕਿਹਾ ਕਿ ਯੂਕ੍ਰੇਨੀ ਅਧਿਕਾਰੀਆਂ ਨੇ ਰਾਤ ਨੂੰ ਹਮਲੇ ਦਾ ਦਾਅਵਾ ਇਸ ਲਈ ਕੀਤਾ, ਕਿਉਂਕਿ ਉਹ ਗੱਲਬਾਤ ਰਾਹੀਂ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨਾ ਚਾਹੁੰਦੇ ਸਨ। ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸ਼ਾਂਤੀ ਸਮਝੌਤਾ ਕਰਨ ਲਈ ਕਿਹਾ ਹੈ। ਪੇਸਕੋਵ ਨੇ ਕਿਹਾ, "ਇਹ ਸਪੱਸ਼ਟ ਹੈ ਕਿ (ਯੂਕ੍ਰੇਨੀ ਸਰਕਾਰ ਵਿੱਚ) ਕੁਝ ਲੋਕ ਹਨ ਜੋ ਗੱਲਬਾਤ ਪ੍ਰਕਿਰਿਆ ਦੇ ਕਿਸੇ ਵੀ ਯਤਨ ਦਾ ਵਿਰੋਧ ਕਰਦੇ ਰਹਿਣਗੇ ਅਤੇ ਇਹ ਵੀ ਸਪੱਸ਼ਟ ਹੈ ਕਿ ਉਹ ਲੋਕ ਇਸ ਪ੍ਰਕਿਰਿਆ ਨੂੰ ਪਟੜੀ ਤੋਂ ਉਤਾਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।"
ਨਾਟੋ ਨੇ ਸ਼ਾਂਤੀ ਵਾਰਤਾ ’ਚ ਯੂਕ੍ਰੇਨ ਤੇ ਯੂਰਪ ਨੂੰ ਸ਼ਾਮਲ ਕਰਨ ’ਤੇ ਦਿੱਤਾ ਜ਼ੋਰ
NEXT STORY