ਮਾਸਕੋ (ਵਾਰਤਾ): ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਸੋਮਵਾਰ ਨੂੰ ਕਿਹਾ ਕਿ ਰੂਸੀ ਫ਼ੌਜ ਨੇ ਵਿਸ਼ੇਸ਼ ਫ਼ੌਜੀ ਕਾਰਵਾਈ ਦੇ ਹਿੱਸੇ ਵਜੋਂ 3,920 ਯੂਕ੍ਰੇਨੀ ਫ਼ੌਜੀ ਬੁਨਿਆਦੀ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਕੋਨਾਸ਼ੇਨਕੋਵ ਨੇ ਕਿਹਾ ਕਿ ਫ਼ੌਜ ਨੇ ਇੱਕ ਵਿਸ਼ੇਸ਼ ਫ਼ੌਜੀ ਕਾਰਵਾਈ ਦੇ ਹਿੱਸੇ ਵਜੋਂ ਹੁਣ ਤੱਕ 3,920 ਯੂਕ੍ਰੇਨੀ ਫ਼ੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ -ਰੂਸ ਦੀ ਦੋ ਟੁੱਕ, ਪੱਛਮੀ ਦੇਸ਼ਾਂ ਨੂੰ ਪਾਬੰਦੀਆਂ ਘੱਟ ਕਰਨ ਲਈ ਨਹੀਂ ਕਹੇਗਾ
ਉਨ੍ਹਾਂ ਨੇ ਕਿਹਾ ਕਿ ਕੁੱਲ 143 ਮਾਨਵ ਰਹਿਤ ਜਹਾਜ਼, 1,267 ਟੈਂਕ ਅਤੇ ਹੋਰ ਬਖਤਰਬੰਦ ਲੜਾਕੂ ਵਾਹਨ, 124 ਮਲਟੀਪਲ ਰਾਕੇਟ ਲਾਂਚਰ, 457 ਫੀਲਡ ਆਰਟਿਲਰੀ ਗਨ ਅਤੇ ਮੋਟਾਰ ਅਤੇ 1,028 ਵਿਸ਼ੇਸ਼ ਫ਼ੌਜੀ ਵਾਹਨ ਤਬਾਹ ਕੀਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਰੂਸੀ ਫ਼ੌਜ ਨੇ ਚਾਰ ਯੂਕ੍ਰੇਨੀ ਡਰੋਨ ਵੀ ਡੇਗ ਦਿੱਤੇ। ਇਹਨਾਂ ਵਿੱਚ ਇੱਕ ਬਾਇਰਕਟਾਰ TB2 ਲੜਾਕੂ ਡਰੋਨ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖ਼ਬਰ- MH17 ਨੂੰ ਡੇਗਣ ਦੇ ਮਾਮਲੇ 'ਚ ਆਸਟ੍ਰੇਲੀਆ, ਨੀਦਰਲੈਂਡ ਵੱਲੋਂ ਰੂਸ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ
MH17 ਨੂੰ ਡੇਗਣ ਦੇ ਮਾਮਲੇ 'ਚ ਆਸਟ੍ਰੇਲੀਆ, ਨੀਦਰਲੈਂਡ ਵੱਲੋਂ ਰੂਸ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ
NEXT STORY