ਕੀਵ (ਭਾਸ਼ਾ)-ਰੂਸ ਵਲੋਂ ਯੂਕ੍ਰੇਨ ਦੇ ਪੂਰਬੀ ਉਦਯੋਗਿਕ ਸੂਬੇ ਲੁਹਾਂਸਕ ਵਿਚ ਅਸਥਾਈ ਤੌਰ ’ਤੇ ਹਮਲੇ ਰੋਕੇ ਜਾਣ ਦੀਆਂ ਖਬਰਾਂ ਦਰਮਿਆਨ ਸਥਾਨਕ ਗਵਰਨਰ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਰੂਸੀ ਫੌਜੀ ਖੇਤਰ ਨੂੰ ਨਰਕ ਬਣਾ ਰਹੇ ਹਨ। ਯੂਕ੍ਰੇਨ ਸਰਕਾਰ ਨੇ ਹਮਲੇ ਤੋਂ ਪਹਿਲਾਂ ਦੱਖਣ ਵਿਚ ਰੂਸ ਦੇ ਕੰਟਰੋਲ ਵਾਲੇ ਖੇਤਰ ਦੇ ਨਿਵਾਸੀਆਂ ਨਾਲ ਕਿਸੇ ਵੀ ਹਾਲ ਵਿਚ ਇਲਾਕਾ ਛੱਡ ਦੇਣ ਦੀ ਅਪੀਲ ਕੀਤੀ। ਯੂਕ੍ਰੇਨ ਦੇ ਪੂਰਬੀ ਅਤੇ ਦੱਖਣੀ ਹਿੱਸੇ ਵਿਚ ਰੂਸ ਵਲੋਂ ਭਾਰੀ ਬੰਬਾਰੀ ਕੀਤੇ ਜਾਣ ਦੀਆਂ ਖਬਰਾਂ ਹਨ।
ਇਹ ਵੀ ਪੜ੍ਹੋ : ਜਾਨਸਨ ਦੇ ਅਹੁਦਾ ਛੱਡਣ ਨਾਲ ਯੂਰਪੀਅਨ ਯੂਨੀਅਨ ਲਈ ਜ਼ਿਆਦਾ ਬਦਲਾਅ ਨਹੀਂ ਹੋਵੇਗਾ
ਲੁਹਾਂਸਕ ਦੇ ਗਵਰਨਰ ਸੇਰਹੀ ਹੈਯਦੀ ਨੇ ਕਿਹਾ ਕਿ ਰੂਸੀ ਫੌਜ ਨੇ ਰਾਤ ਸਮੇਂ ਸੂਬੇ ਵਿਚ 20 ਤੋਂ ਜ਼ਿਆਦਾ ਮੋਰਟਾਰ ਦਾਗੇ ਅਤੇ ਉਸ ਦੀ ਫੌਜ ਦੋਨੇਤਸਕ ਦੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਰਮਿਆਨ, ਯੂਕ੍ਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੀ. ਨੇ ਰੂਸ ਦੇ ਕੰਟਰੋਲ ਵਾਲੇ ਦੇਸ਼ ਦੇ ਦੱਖਣੀ ਹਿੱਸੇ ਦੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਜਲਦੀ ਤੋਂ ਜਲਦੀ ਇਲਾਕਾ ਛੱਡ ਕੇ ਚਲੇ ਜਾਣ ਨੂੰ ਕਿਹਾ ਹੈ ਤਾਂ ਜੋ ਯੂਕ੍ਰੇਨ ਵਲੋਂ ਹਮਲੇ ਕੀਤੇ ਜਾਣ ਦੀ ਸਥਿਤੀ ਵਿਚ ਰੂਸੀ ਫੌਜੀ ਢਾਲ ਦੇ ਰੂਪ ਵਿਚ ਉਨ੍ਹਾਂ ਦੀ ਵਰਤੋਂ ਨਾ ਕਰ ਸਕਣ।
ਇਹ ਵੀ ਪੜ੍ਹੋ : ਪਿਛਲੇ ਦੋ ਸਾਲਾਂ ’ਚ EV ਖੇਤਰ ’ਚ 108 ਫੀਸਦੀ ਦਾ ਰੁਜ਼ਗਾਰ ਵਾਧਾ ਹੋਇਆ : ਰਿਪੋਰਟ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਇੰਜਣ ਫੇਲ੍ਹ ਹੋਣ ਕਾਰਨ ਮਰੀਨ ਵੈਟਰਨ ਨੇ ਉੱਤਰੀ ਕੈਰੋਲੀਨਾ ਹਾਈਵੇਅ 'ਤੇ ਕੀਤੀ ਐਮਰਜੈਂਸੀ ਲੈਂਡਿੰਗ (ਵੀਡੀਓ)
NEXT STORY