ਮਾਸਕੋ- ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਕਈ ਸੰਵਿਧਾਨਕ ਸੁਧਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਰੂਸੀ ਸਰਕਾਰ ਨੇ ਇਹ ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿਚ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ। ਰੂਸੀ ਰਾਸ਼ਟਰਪਤੀ ਦੇ ਨਾਲ ਟੈਲੀਵਿਜ਼ਨ 'ਤੇ ਪ੍ਰਸਾਰਿਤ ਇਕ ਬੈਠਕ ਵਿਚ ਪ੍ਰਧਾਨ ਮੰਤਰੀ ਦਮਿੱਤਰੀ ਮੇਦਮੇਦੇਵ ਨੇ ਕਿਹਾ ਕਿ ਪ੍ਰਸਤਾਵ ਨਾਲ ਦੇਸ਼ ਵਿਚ ਸੱਤਾ ਸੰਘਰਸ਼ ਵਿਚ ਮਹੱਤਵਪੂਰਨ ਬਦਲਾਅ ਹੋਣਗੇ ਤੇ ਇਸ ਲਈ ਸਰਕਾਰ ਆਪਣੇ ਮੌਜੂਦਾ ਸਵਰੂਪ ਤੋਂ ਅਸਤੀਫਾ ਦੇ ਰਹੀ ਹੈ। ਉਹਨਾਂ ਨੇ ਅਸਤੀਫਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸੌਂਪ ਦਿੱਤਾ ਹੈ।
ਮੇਦਮੇਦੇਵ ਨੇ ਕਿਹਾ ਕਿ ਸਾਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਉਹਨਾਂ ਸੰਭਾਵਨਾਵਾਂ ਦਾ ਮੌਕਾ ਮੁਹੱਈਆ ਕਰਵਾਉਣਾ ਚਾਹੀਦਾ ਹੈ ਕਿ ਉਹ ਬਦਲਾਅ ਦੇ ਲਈ ਸਾਰੇ ਲੋੜੀਂਦੇ ਕਦਮ ਚੁੱਕ ਸਕਣ। ਅਗਲੇ ਸਾਰੇ ਫੈਸਲੇ ਰਾਸ਼ਟਰਪਤੀ ਵਲੋਂ ਲਏ ਜਾਣਗੇ। ਪੁਤਿਨ ਨੇ ਆਪਣੇ ਪੁਰਾਣੇ ਸਹਿਯੋਗੀ ਨੂੰ ਕਿਹਾ ਕਿ ਉਹ ਅਗਲੀ ਸਰਕਾਰ ਦੀ ਨਿਯੁਕਤੀ ਤੱਕ ਸਰਕਾਰ ਦੇ ਮੁਖੀ ਬਣੇ ਰਹਿਣ। ਪੁਤਿਨ ਨੇ ਕਿਹਾ ਕਿ ਜੋ ਕੁਝ ਵੀ ਕੀਤਾ ਗਿਆ, ਜੋ ਕੁਝ ਵੀ ਹਾਸਲ ਕੀਤਾ ਗਿਆ ਉਸ ਦੇ ਨਤੀਜਿਆਂ 'ਤੇ ਸੰਤੁਸ਼ਟੀ ਜਤਾਉਣ ਦੇ ਲਈ ਮੈਂ ਤੁਹਾਡਾ ਧੰਨਵਾਦੀ ਹਾਂ। ਸਭ ਕੁਝ ਨਹੀਂ ਕੀਤਾ ਜਾ ਸਕਿਆ ਪਰ ਸਭ ਕੁਝ ਕਦੇ ਹੁੰਦਾ ਵੀ ਨਹੀਂ। ਉਹਨਾਂ ਨੇ ਸੁਰੱਖਿਆ ਪਰੀਸ਼ਦ ਦੇ ਉਪ ਮੁਖੀ ਦਾ ਅਹੁਦਾ ਬਣਾਏ ਜਾਣ ਦਾ ਵੀ ਪ੍ਰਸਤਾਵ ਦਿੱਤਾ ਗਿਆ ਹੈ ਤੇ ਅਜਿਹੇ ਸੰਕੇਤ ਹਨ ਕਿ ਮੇਦਮੇਦੇਵ ਇਹ ਅਹੁਦਾ ਸੰਭਾਲਣਗੇ।
ਇਸ ਤੋਂ ਪਹਿਲਾਂ ਪੁਤਿਨ ਨੇ ਬੁੱਧਵਾਰ ਨੂੰ ਰੂਸ ਦੇ ਸੰਵਿਧਾਨ ਨਾਲ ਜੁੜੇ ਕਈ ਸੁਧਾਰਾਂ ਦੇ ਲਈ ਰਾਇਸ਼ੁਮਾਰੀ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨਾਲ ਸੰਸਦ ਦੀ ਭੂਮਿਕਾ ਮਜ਼ਬੂਤ ਹੋਵੇਗੀ। ਇਹਨਾਂ ਬਦਲਾਵਾਂ ਵਿਚ ਸੰਸਦ ਨੂੰ ਪ੍ਰਧਾਨ ਮੰਤਰੀ ਤੇ ਕੈਬਨਿਟ ਦੇ ਸੀਨੀਅਰ ਮੈਂਬਰ ਚੁਣਨ ਦਾ ਅਧਿਕਾਰ ਸ਼ਾਮਲ ਹੋਵੇਗਾ, ਜਦਕਿ ਮੌਜੂਦਾ ਵਿਵਸਥਾ ਵਿਚ ਇਹ ਰਾਸ਼ਟਰਪਤੀ ਦੇ ਕੋਲ ਹੈ।
ਪ੍ਰਿੰਸ ਹੈਰੀ ਨੂੰ ਫੂਡ ਚੈਨ ਬਰਗਰ ਕਿੰਗ ਨੇ ਦਿੱਤਾ ਆਫਰ, ਲੋਕਾਂ ਨੇ ਕੀਤਾ ਟਰੋਲ
NEXT STORY