ਸੰਯੁਕਤ ਰਾਸ਼ਟਰ— ਰੂਸ ਸਤੰਬਰ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰੇਗਾ ਅਤੇ ਇਸ ਤਹਿਤ ਰੂਸੀ ਵਿਦੇਸ਼ ਮੰਤਰੀ ਸਰਗੋਈ ਲਾਵਰੋਵ ਦੇ ਯੂ. ਐੱਨ. ਐੱਸ. ਸੀ. ਦੀਆਂ ਕਈ ਬੈਠਕਾਂ ’ਚ ਹਿੱਸਾ ਲੈਣ ਦੀ ਸੰਭਾਵਨਾ ਹੈ। ਯੂ. ਐੱਨ. ਐੱਸ. ਸੀ. ਦਾ ਹਰ ਮੈਂਬਰ ਦੇਸ਼ ਵਾਰੀ-ਵਾਰੀ ਇਕ ਮਹੀਨੇ ਲਈ ਇਸ ਦੀ ਪ੍ਰਧਾਨਗੀ ਕਰਦਾ ਹੈ। ਅੰਗਰੇਜ਼ੀ ਦੀ ਵਰਣਮਾਲਾ ਮੁਤਾਬਕ ਹਰ ਦੇਸ਼ ਨੂੰ ਪ੍ਰਧਾਨਗੀ ਕਰਨ ਦੀ ਵਾਰੀ ਮਿਲਦੀ ਹੈ। ਅਗਸਤ ’ਚ ਪੋਲੈਂਡ ਨੇ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕੀਤੀ ਸੀ।
ਸੰਯੁਕਤ ਰਾਸ਼ਟਰ ’ਚ ਰੂਸ ਦੇ ਰਾਜਦੂਤ ਵਾਸਿਲੀ ਨੇਬੇਂਜਿਆ ਮੰਗਲਵਾਰ ਨੂੰ ਪੱਤਰਕਾਰਾਂ ਦੇ ਹਮਰੁਤਬਾ ਰੂਸ ਦੀ ਪ੍ਰਧਾਨਗੀ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕਰਨਗੇ। ਸੰਯੁਕਤ ਰਾਸ਼ਟਰ ’ਚ ਰੂਸ ਦੇ ਉਪ ਰਾਜਦੂਤ ਦਿਮਿਤਰੀ ਪੋਲਨੀਸਕੀ ਮੁਤਾਬਕ ਰੂਸ ਨੇ ਬਹੁਤ ਚੰਗਾ ਪ੍ਰੋਗਰਾਮ ਤਿਆਰ ਕੀਤਾ ਹੈ ਅਤੇ ਇਸ ਦੇ ਖੇਤਰੀ ਸਹਿਯੋਗ ਨੂੰ ਵਧਾਵਾ ਦੇਣ ਵਾਲੇ ਕਈ ਮਾਪਦੰਡ ਸ਼ਾਮਲ ਕੀਤੇ ਹਨ। ਰੂਸ ਨੇ ਯੂ. ਐੱਨ. ਐੱਸ. ਸੀ. ਦੀ ਪ੍ਰਧਾਨਗੀ ਉਸ ਸਮੇਂ ਸੰਭਾਲੀ ਹੈ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਦਾ 74ਵਾਂ ਸੈਸ਼ਨ ਵੀ 17 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਰੂਸੀ ਵਫਦ ਦੀ ਅਗਵਾਈ ਸ਼੍ਰੀ ਲਾਵਰੋਵ ਕਰਨਗੇ। ਯੂ. ਐੱਨ. ਐੱਸ. ਸੀ.्ਦੇ 15 ਮੈਂਬਰ ਦੇਸ਼ ਹਨ ਜਿਨ੍ਹਾਂ ’ਚ 5 ਸਥਾਈ ਮੈਂਬਰ ਹਨ। ਇਸ ਦੇ 10 ਮੈਂਬਰ ਦੇਸ਼ਾਂ ਨੂੰ ਦੋ ਸਾਲਾਂ ਦੀ ਵੈਲਿਡਿਟੀ ਲਈ ਚੁਣਿਆ ਜਾਂਦਾ ਹੈ। ਰੂਸ, ਚੀਨ, ਫਰਾਂਸ, ਬਿ੍ਰਟੇਨ ਅਤੇ ਅਮਰੀਕਾ ਯੂ. ਐੱਨ. ਐੱਸ. ਸੀ. ਦੇ ਸਥਾਈ ਮੈਂਬਰ ਹਨ।
ਅੱਜ ਬਹਾਮਾਸ ਪਹੁੰਚ ਸਕਦਾ ਹੈ ‘ਡੋਰੀਅਨ’ ਤੂਫਾਨ, ਚਿਤਾਵਨੀ ਜਾਰੀ
NEXT STORY