ਇੰਟਰਨੈਸ਼ਨਲ ਡੈਸਕ : ਸੰਯੁਕਤ ਰਾਸ਼ਟਰ ਮਹਾਸਭਾ ’ਚ ਨਿੰਦਾ ਪ੍ਰਸਤਾਵ ਤੋਂ ਨਾਰਾਜ਼ ਰੂਸ ਨੇ ਯੂਕ੍ਰੇਨ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਰੂਸ ਵੱਡੀ ਗਿਣਤੀ ’ਚ ਮਿਜ਼ਾਈਲਾਂ ਦਾਗ਼ ਰਿਹਾ ਹੈ ਅਤੇ ਉਸ ਦੇ ਲੜਾਕੂ ਜਹਾਜ਼ ਯੂਕ੍ਰੇਨ ’ਤੇ ਬੰਬ ਵਰ੍ਹਾ ਰਹੇ ਹਨ। ਯੂਕ੍ਰੇਨ ਦੀ ਫੌਜ ਦੇ ਭਾਰੀ ਵਿਰੋਧ ਅਤੇ ਨੁਕਸਾਨ ਦੇ ਬਾਵਜੂਦ ਰੂਸੀ ਫੌਜ ਯੂਕ੍ਰੇਨ ’ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਯੂਕ੍ਰੇਨ ਉੱਤੇ ਰੂਸੀ ਹਮਲੇ ਦੇ ਅੱਠਵੇਂ ਦਿਨ ਰਾਜਧਾਨੀ ਕੀਵ ’ਚ ਚਾਰ ਧਮਾਕੇ ਹੋਏ। ਰੂਸ ਨੇ ਮੰਨਿਆ ਕਿ ਉਸ ਨੇ ਯੂਕ੍ਰੇਨ ਦੇ ਵਿਰੋਧ ’ਚ ਆਪਣੇ ਲੱਗਭਗ 500 ਸੈਨਿਕਾਂ ਨੂੰ ਗੁਆ ਦਿੱਤੇ ਹਨ, ਜਦਕਿ ਹੋਰ 1,597 ਜ਼ਖ਼ਮੀ ਹੋਏ ਹਨ। ਰੂਸ ਨੇ ਯੂਕ੍ਰੇਨ ਦੇ ਖਰਸਾਨ ਸ਼ਹਿਰ ਅਤੇ ਇਕ ਪ੍ਰਮੁੱਖ ਬੰਦਰਗਾਹ ’ਤੇ ਵੀ ਕਬਜ਼ਾ ਕਰ ਲਿਆ ਹੈ। ਯੂਕ੍ਰੇਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਯੂਕ੍ਰੇਨੀ ਬਲਾਂ ਵੱਲੋਂ 9,000 ਰੂਸੀ ਸੈਨਿਕ ਮਾਰੇ ਗਏ ਹਨ। ਇਸ ਤੋਂ ਇਲਾਵਾ 30 ਤੋਪਾਂ, 31 ਲੜਾਕੂ ਜਹਾਜ਼ ਅਤੇ ਵੱਡੀ ਗਿਣਤੀ ’ਚ ਟੈਂਕ ਨਸ਼ਟ ਕਰ ਦਿੱਤੇ। ਇਸ ਦੇ ਨਾਲ ਹੀ ਰੂਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਉਸ ਦੀ ਫ਼ੌਜ ਦੇ ਮੇਜਰ ਜਨਰਲ ਸੁਖੋਵੇਤਸਕੀ ਜੰਗ ’ਚ ਮਾਰੇ ਗਏ। ਇਸ ਦੇ ਨਾਲ ਹੀ ਅਸੀਂ ਤੁਹਾਨੂੰ 9 ਤਸਵੀਰਾਂ ’ਚ ਦੱਸਣ ਜਾ ਰਹੇ ਹਾਂ ਕਿ ਕਿਵੇਂ 9 ਦਿਨਾਂ ’ਚ ਯੂਕਰੇਨ ਤਬਾਹ ਹੋ ਗਿਆ।
24 ਫਰਵਰੀ ਨੂੰ ਯੂਕ੍ਰੇਨ ਦੇ ਪੂਰਬੀ ਸ਼ਹਿਰ ਚੁਗੁਇਵ ’ਚ ਬੰਬਾਰੀ ’ਚ ਜ਼ਖ਼ਮੀ ਹੋਈ 53 ਸਾਲਾ ਹੇਲੇਨਾ

ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਉਪ ਨਗਰ ਖੇਤਰ ਕੋਸ਼ਿਤਸਾ ਸਟ੍ਰੀਟ ’ਤੇ ਸ਼ਖ਼ਸ 25 ਫਰਵਰੀ ਨੂੰ ਰਿਹਾਇਸ਼ੀ ਇਮਾਰਤ ਦਾ ਮਲਬਾ ਸਾਫ਼ ਕਰਦਾ ਹੋਇਆ

26 ਫਰਵਰੀ ਨੂੰ ਰਾਜਧਾਨੀ ਕੀਵ ’ਚ ਕਥਿਤ ਤੌਰ ’ਤੇ ਰੂਸੀ ਰਾਕੇਟ ਦਾ ਨਿਸ਼ਾਨਾ ਬਣੀ ਇਮਾਰਤ ਦੀ ਤਸਵੀਰ

27 ਫਰਵਰੀ ਨੂੰ ਖਾਰਕੀਵ ਵਿਚ ਸੰਘਰਸ਼ ਤੋਂ ਬਾਅਦ ਯੂਕ੍ਰੇਨ ਦਾ ਰੱਖਿਆ ਸੈਨਾਨੀ ਰੂਸ ਦੇ ਵਾਹਨ GAZ ਟਾਈਗਰ ਦੀ ਜਾਂਚ ਕਰਦਾ ਹੋਇਆ

ਮੈਕਸਾਰ ਸੈਟੇਲਾਈਟ ਰਾਹੀਂ ਲਈ ਗਈ ਤੇ 28 ਫਰਵਰੀ ਨੂੰ ਇਹ ਤਸਵੀਰ ਰਿਲੀਜ਼ ਕੀਤੀ ਗਈ ਸੀ

1 ਮਾਰਚ ਨੂੰ ਹਮਲੇ ਦਾ ਸ਼ਿਕਾਰ ਬਣੇ ਲੋਕਲ ਸਿਟੀ ਹਾਲਮ ਦੇ ਬਾਹਰ ਚੌਰਾਹੇ ਦੀ ਤਸਵੀਰ

2 ਮਾਰਚ ਨੂੰ ਫਾਇਰ ਬ੍ਰਿਗੇਡ ਕਰਮਚਾਰੀ ਖਾਰਕੀਵ ਦੇ ਖੇਤਰੀ ਪੁਲਸ ਵਿਭਾਗ ਦੀ ਇਮਾਰਤ ਵਿਚ ਲੱਗੀ ਅੱਗ ਨੂੰ ਬੁਝਾਉਂਦੇ ਹੋਏ

ਯੂਕ੍ਰੇਨ ਦੇ ਚੇਰਨੀਹੀਵ ’ਚ ਰੂਸੀ ਹਵਾਈ ਹਮਲੇ ਤੋਂ ਬਾਅਦ ਇਕ ਬਹੁਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ ਬੁਝਾਉਂਦੇ ਫਾਇਰਫਾਈਟਰਜ਼

ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਬੁਚਾ ਸ਼ਹਿਰ ਦੀ ਇਕ ਸੜਕ ’ਤੇ ਤਬਾਹ ਹੋਏ ਰੂਸ ਦੇ ਫੌਜੀ ਵਾਹਨਾਂ ਨੂੰ ਦੇਖਦੇ ਹੋਏ ਲੋਕ

ਆਸਟ੍ਰੇਲੀਆਈ ਖੋਜੀ ਨੇ ਜਾਨਵਰਾਂ ਲਈ ਬਣਾਈ 'ਕੋਵਿਡ ਵੈਕਸੀਨ'
NEXT STORY