ਮਾਸਕੋ-ਰੂਸ ਨੂੰ ਪਾਬੰਦੀਆਂ ਰਾਹੀਂ ਅਲੱਗ-ਥਲੱਗ ਕਰਨ ਸਬੰਧੀ ਪੱਛਮੀ ਦੇਸ਼ਾਂ ਦੀਆਂ ਕੋਸ਼ਿਸ਼ਾਂ ਦਾ ਮਜ਼ਾਕ ਉਡਾਉਂਦੇ ਹੋਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਕਿਹਾ ਕਿ ਮਾਸਕੋ ਆਪਣੇ ਉਦੇਸ਼ਾਂ ਨੂੰ ਹਾਸਲ ਕਰਨ ਤੱਕ ਯੂਕ੍ਰੇਨ 'ਚ ਆਪਣੀ ਫੌਜੀ ਕਾਰਵਾਈ ਜਾਰੀ ਰੱਖੇਗਾ। ਪੁਤਿਨ ਨੇ ਸੁਦੂਰ ਪੂਰਬੀ ਬੰਦਰਗਾਹ ਸ਼ਹਿਰ ਵਾਲਦੀਵੋਸਤੋਕ 'ਚ ਆਰਥਿਕ ਮੰਚ ਦੀ ਸਾਲਾਨਾ ਬੈਠਕ 'ਚ ਕਿਹਾ ਕਿ ਯੂਕ੍ਰੇਨ 'ਚ ਫੌਜ ਭੇਜਣ ਦੇ ਪਿੱਛੇ ਅੱਠ ਸਾਲ ਦੀ ਲੜਾਈ ਤੋਂ ਬਾਅਦ ਉਸ ਦੇਸ਼ ਦੇ ਪੂਰਬੀ ਖੇਤਰ 'ਚ ਨਾਗਰਿਕਾਂ ਦੀ ਰੱਖਿਆ ਕਰਨ ਦਾ ਮੁੱਖ ਟੀਚਾ ਸੀ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਪ੍ਰਮਾਣੂ ਪਲਾਂਟ ਨੇੜੇ ਗੋਲੀਬਾਰੀ : ਅਧਿਕਾਰੀ
ਉਨ੍ਹਾਂ ਕਿਹਾ ਕਿ ਅਸੀਂ ਉਹ ਲੋਕ ਨਹੀਂ ਹਾਂ ਜਿਨ੍ਹਾਂ ਨੇ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ, ਅਸੀਂ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਆਪਣੇ ਇਸ ਤਰਕ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਯੂਕ੍ਰੇਨ 'ਚ ਰੂਸ ਸਮਰਥਤਿ ਵੱਖਵਾਦੀ ਖੇਤਰਾਂ ਤੋਂ ਬਾਅਦ ਭੜਕੇ ਸੰਘਰਸ਼ 'ਚ ਯੂਕ੍ਰੇਨੀ ਫੌਜ ਨਾਲ ਲੜਾਈ ਲੜੀ ਹੈ। ਪੁਤਿਨ ਨੇ ਕਿਹਾ ਕਿ ਸਾਡੀ ਸਾਰੀ ਕਾਰਵਾਈ ਦਾ ਉਦੇਸ਼ ਡੋਨਬਾਸ 'ਚ ਰਹਿਣ ਵਾਲੇ ਲੋਕਾਂ ਦੀ ਮਦਦ ਕਰਨਾ ਹੈ, ਇਹ ਸਾਡਾ ਫਰਜ਼ ਹੈ ਅਤੇ ਅਸੀਂ ਇਸ ਟੀਚੇ ਨੂੰ ਹਾਸਲ ਕਰਕੇ ਰਹਾਂਗੇ। ਪੁਤਿਨ ਨੇ ਦਾਅਵਾ ਕੀਤਾ ਕਿ ਰੂਸ ਨੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਪ੍ਰਭੂਸੱਤਾ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰੂਸ ਨੇ ਪੱਛਮੀ ਦੇਸ਼ਾਂ ਦੇ ਆਰਥਿਕ, ਵਿੱਤੀ ਅਤੇ ਤਕਨੀਕੀ ਹਮਲੇ ਦਾ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਜਲ ਸੈਨਾ ਨੇ 12 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਯੂਕ੍ਰੇਨ 'ਚ ਪ੍ਰਮਾਣੂ ਪਲਾਂਟ ਨੇੜੇ ਗੋਲੀਬਾਰੀ : ਅਧਿਕਾਰੀ
NEXT STORY