ਕੀਵ (ਏਜੰਸੀ)- ਉੱਤਰ-ਪੂਰਬੀ ਯੂਕ੍ਰੇਨ ਵਿੱਚ ਇੱਕ ਇਮਾਰਤ 'ਤੇ ਰੂਸੀ ਡਰੋਨ ਹਮਲੇ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁਮੀ ਖੇਤਰੀ ਪ੍ਰਸ਼ਾਸਨ ਅਨੁਸਾਰ, ਬੁੱਧਵਾਰ ਦੇਰ ਰਾਤ 1 ਵਜੇ ਤੋਂ ਬਾਅਦ ਇੱਕ "ਸ਼ਾਹਿਦ" ਡਰੋਨ ਨੇ ਸੁਮੀ ਸ਼ਹਿਰ ਵਿੱਚ ਇੱਕ ਇਮਾਰਤ ਦੀ ਕੰਧ ਅਤੇ ਆਲੇ-ਦੁਆਲੇ ਦੀਆਂ ਖਿੜਕੀਆਂ ਨੂੰ ਉਡਾ ਦਿੱਤਾ। ਪ੍ਰਸ਼ਾਸਨ ਨੇ ਦੱਸਿਆ ਕਿ ਮਲਬੇ ਵਿੱਚੋਂ 4 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ। ਜ਼ਖਮੀਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਕੁੱਲ 120 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਹਮਲੇ ਨੂੰ "ਭਿਆਨਕ ਤ੍ਰਾਸਦੀ, ਇੱਕ ਭਿਆਨਕ ਰੂਸੀ ਅਪਰਾਧ" ਦੱਸਿਆ। ਰੂਸ-ਯੂਕ੍ਰੇਨ ਯੁੱਧ ਨੂੰ ਅਗਲੇ ਮਹੀਨੇ 3 ਸਾਲ ਪੂਰੇ ਹੋ ਜਾਣਗੇ, ਅਤੇ ਇਸ ਦੇ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਦਿਖਾਈ ਦੇ ਰਹੇ ਹਨ। ਸੰਯੁਕਤ ਰਾਸ਼ਟਰ ਅਨੁਸਾਰ, ਹੁਣ ਤੱਕ ਇਸ ਸੰਘਰਸ਼ ਵਿੱਚ 10,000 ਤੋਂ ਵੱਧ ਯੂਕ੍ਰੇਨੀ ਨਾਗਰਿਕ ਮਾਰੇ ਜਾ ਚੁੱਕੇ ਹਨ। ਰੂਸੀ ਹਮਲਿਆਂ ਨੇ ਯੂਕ੍ਰੇਨ ਦੇ ਪਾਵਰ ਗਰਿੱਡ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਯੂਕ੍ਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਰਾਤੋ-ਰਾਤ 80 ਤੋਂ ਵੱਧ ਡਰੋਨ ਦਾਗੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਡਰੋਨਾਂ ਨੂੰ ਜਾਂ "ਇਲੈਕਟ੍ਰਾਨਿਕ ਜੈਮਿੰਗ" ਨਾਲ ਨਸ਼ਟ ਕਰ ਦਿੱਤਾ ਗਿਆ।
ਪਾਕਿਸਤਾਨ 'ਚ 6 ਲੋਕ ਅਗਵਾ, ਭਾਲ ਜਾਰੀ
NEXT STORY