ਮਾਸਕੋ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਵੀਰਵਾਰ ਨੂੰ ਪਹਿਲੀ ਵਾਰ ਕਬੂਲ ਕੀਤਾ ਕਿ ਤਿੰਨ ਦਿਨ ਪਹਿਲਾਂ ਹਾਦਸੇ ਦੀ ਸ਼ਿਕਾਰ ਹੋਈ ਪਣਡੁੱਬੀ ਪ੍ਰਮਾਣੂੰ ਨਾਲ ਚੱਲਣ ਵਾਲੀ ਸੀ। ਰੂਸੀ ਰੱਖਿਆ ਮੰਤਰਾਲੇ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਇਸ ਦੇ ਰਿਐਕਟਰ ਨੂੰ ਸੁਰੱਖਿਅਤ ਤਰੀਕੇ ਨਾਲ ਵੱਖ ਕਰ ਦਿੱਤਾ ਹੈ। ਇਸ ਪਣਡੁੱਬੀ ਵਿਚ ਪਿਛਲੇ ਸੋਮਵਾਰ ਨੂੰ ਅੱਗ ਲੱਗ ਗਈ ਸੀ ਅਤੇ ਇਸ ਹਾਦਸੇ ਵਿਚ 14 ਫੌਜੀਆਂ ਦੀ ਮੌਤ ਹੋ ਗਈ ਸੀ। ਰੂਸੀ ਅਧਿਕਾਰੀਆਂ ਨੇ ਉਸ ਵੇਲੇ ਇਸ ਹਾਦਸੇ ਦੀ ਵਿਸਥਾਰਤ ਜਾਣਕਾਰੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਨੇ ਇਹ ਜ਼ਾਹਿਰ ਨਹੀਂ ਕੀਤਾ ਸੀ ਕਿ ਪਣਡੁੱਬੀ ਵਿਚ ਪ੍ਰਮਾਣੂੰ ਰਿਐਕਟਰ ਲੱਗਾ ਸੀ। ਰੱਖਿਆ ਮੰਤਰਾਲੇ ਨੇ ਵੀ ਕਿਹਾ ਕਿ ਆਰਕਟਿਕ ਕੋਲ ਇਹ ਪਣਡੁੱਬੀ ਸਮੁੰਦਰ ਦੀ ਤਲਹਟੀ ਵਿਚ ਸਰਵੇ ਦਾ ਕੰਮ ਕਰ ਰਹੀ ਸੀ। ਰਾਸ਼ਟਰਪਤੀ ਭਵਨ ਕ੍ਰੇਮਲਿਨ ਵਿਚ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨਾਲ ਮੀਟਿੰਗ ਤੋਂ ਬਾਅਦ ਪੁਤਿਨ ਨੇ ਇਹ ਸੱਚ ਉਜਾਗਰ ਕੀਤਾ ਕਿ ਹਾਦਸੇ ਦੀ ਸ਼ਿਕਾਰ ਪਣਡੁੱਬੀ ਪ੍ਰਮਾਣੂੰ ਊਰਜਾ ਨਾਲ ਚੱਲਦੀ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਪਣਡੁੱਬੀ ਵਿਚ ਲੱਗੇ ਰਿਐਕਟਰ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਗਏ ਹਨ। ਸ਼ੁਰੂਆਤ ਵਿਚ ਪਣਡੁੱਬੀ ਦੇ ਬੈਟਰੀ ਕੰਪਾਰਟਮੈਂਟ ਵਿਚ ਅੱਗ ਲੱਗੀ ਸੀ, ਜੋ ਬਾਅਦ ਵਿਚ ਪੂਰੀ ਪਣਡੁੱਬੀ ਵਿਚ ਫੈਲ ਗਈ ਸੀ।
ਏਅਰ ਇੰਡੀਆ ਦੇ ਕਰੂ ਨਾਲ ਬਦਸਲੂਕੀ ਕਰਨ ਵਾਲੀ ਮਹਿਲਾ ਵਕੀਲ ਦੀ ਮਿਲੀ ਲਾਸ਼
NEXT STORY