ਲੰਡਨ— ਮੁੰਬਈ ਤੋਂ ਲੰਡਨ ਦੀ ਉਡਾਨ 'ਚ ਏਅਰ ਇੰਡੀਆ ਦੇ ਕਰੂ ਮੈਂਬਰਾਂ ਨਾਲ ਬਦਸਲੂਕੀ ਕਰਨ ਵਾਲੀ ਇਕ ਆਇਰਿਸ਼ ਅੰਤਰਰਾਸ਼ਟਰੀ ਮਨੁੱਖੀ ਅਧਿਕਾਰੀ ਵਕੀਲ ਬ੍ਰਿਟੇਨ 'ਚ ਮ੍ਰਿਤ ਮਿਲੀ ਹੈ। ਚਾਲਕ ਦਲ ਨਾਲ ਬਦਸਲੂਕੀ ਦੇ ਮਾਮਲੇ 'ਚ ਸਿਮੋਨ ਬਨਰਸ ਨੂੰ ਅਦਾਲਤ ਨੇ 6 ਮਹੀਨਿਆਂ ਦੀ ਸਜ਼ਾ ਸੁਣਾਈ ਸੀ। ਸਮਝਿਆਂ ਜਾਂਦਾ ਹੈ ਕਿ ਉਸ ਨੇ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਆਤਮਹੱਤਿਆ ਕਰ ਲਈ।
ਸਿਮੋਨ (50) ਨੂੰ ਬ੍ਰੋਂਜਫੀਲਡ ਮਹਿਲਾ ਜੇਲ ਤੋਂ ਲਾਈਸੈਂਸ ਜਾਂ ਪੇਰੋਲ 'ਤੇ 20 ਜੁਲਾਈ ਨੂੰ ਰਿਹਾਅ ਕੀਤਾ ਗਿਆ ਸੀ ਤੇ ਉਹ ਇੰਗਲੈਂਡ ਦੇ ਦੱਖਣ-ਪੂਰਬ 'ਚ ਸਥਿਤ ਈਸਟ ਸੁਸੈਕਸ ਇਲਾਕੇ 'ਚ ਮ੍ਰਿਤ ਪਾਈ ਗਈ। ਸਥਾਨਕ ਸੁਸੈਕਸ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਬੀਚੀ ਹੈੱਡ 'ਚ ਇਕ ਜੂਨ ਨੂੰ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ, ਜਿਸ ਦੀ ਪਛਾਣ ਹੋਵ ਦੀ ਰਹਿਣ ਵਾਲੀ ਸਿਮੋਸ ਦੇ ਰੂਪ 'ਚ ਕੀਤੀ ਗਈ ਹੈ। ਉਸ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਸਿਮੋਸ ਦੀ ਮੌਤ ਤੋਂ ਬਾਅਦ ਉਸ ਦੇ ਦੋਸਤਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਜਹਾਜ਼ 'ਚ ਹੋਈ ਘਟਨਾ ਦਾ ਉਸ 'ਤੇ ਗੰਭੀਰ ਅਸਰ ਪਿਆ। ਜ਼ਿਕਰਯੋਗ ਹੈ ਕਿ ਜਹਾਜ਼ 'ਚ ਹੋਈ ਘਟਨਾ ਤੋਂ ਬਾਅਦ ਅਦਾਲਤ 'ਚ ਸੁਣਵਾਈ ਦੌਰਾਨ ਇਹ ਸਪੱਸ਼ਟ ਹੋਇਆ ਕਿ ਮਹਿਲਾ ਵਕੀਲ ਪਹਿਲਾਂ ਤੋਂ ਹੀ ਬਹੁਤ ਨਸ਼ੇ 'ਚ ਸੀ, ਇਸ ਤੋਂ ਬਾਅਦ ਵੀ ਉਹ ਸ਼ਰਾਬ ਮੰਗ ਰਹੀ ਸੀ। ਸ਼ਰਾਬ ਨਾ ਦੇਣ 'ਤੇ ਉਸ ਨੇ ਨਾ ਸਿਰਫ ਨਸਲੀ ਟਿੱਪਣੀ ਕੀਤੀ, ਬਲਕਿ ਕਰੂ ਦੇ ਇਕ ਮੈਂਬਰ ਦੇ ਚਿਹਰੇ 'ਤੇ ਥੁੱਕ ਵੀ ਦਿੱਤਾ।
ਨਾਈਜੀਰੀਆ 'ਚ ਪੈਟਰੋਲ ਪਾਈਪਲਾਈਨ ਨੂੰ ਲੱਗੀ ਅੱਗ, 2 ਹਲਾਕ
NEXT STORY