ਮਾਸਕੋ-ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੁੱਧਵਾਰ ਨੂੰ ਪੱਛਮ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਰੂਸੀ ਸੁਰੱਖਿਆ ਹਿੱਤਾਂ ਨੂੰ ਨੁਕਸਾਨ ਹੋਣ 'ਤੇ ਉਨ੍ਹਾਂ ਦਾ ਦੇਸ਼ 'ਤਿੱਖਾ ਅਤੇ ਸਖਤ' ਜਵਾਬ ਦੇਵੇਗਾ। ਪੁਤਿਨ ਨੇ ਇਹ ਚਿਤਾਵਨੀ ਆਪਣੇ ਸਾਲਾਨਾ ਰਾਸ਼ਟਰ ਦੇ ਨਾਂ ਸੰਬੋਧਨ 'ਚ ਦਿੱਤੀ। ਉਨ੍ਹਾਂ ਦੀ ਇਹ ਟਿੱਪਣੀ ਯੂਕ੍ਰੇਨ ਨੇੜੇ ਵੱਡੇ ਪੱਧਰ 'ਤੇ ਰੂਸੀ ਫੌਜੀ ਇਕੱਠ ਦਰਮਿਆਨ ਆਈ ਜਿਥੇ ਰੂਸ ਸਮਰਥਿਤ ਵੱਖਵਾਦੀਆਂ ਅਤੇ ਯੂਕ੍ਰੇਨੀ ਬਲਾਂ ਦਰਮਿਆਨ ਹਾਲ ਦੇ ਦਿਨਾਂ 'ਚ ਟਕਰਾਅ ਵਧ ਗਿਆ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਰੂਸ ਨੂੰ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ-ਚਾਡ ਦੇ ਰਾਸ਼ਟਰਪਤੀ ਯੁੱਧ ਖੇਤਰ 'ਚ ਮਾਰੇ ਗਏ : ਫੌਜ
ਪੁਤਿਨ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਰੂਸ ਦੇ ਸੰਬੰਧ 'ਚ ਕੋਈ ਵੀ ਖਤਰੇ ਦੇ ਨਿਸ਼ਾਨ (ਰੈਡਲਾਈਨ) ਨੂੰ ਪਾਰ ਕਰਨ ਦੀ ਹਿੰਮਤ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਰੂਸ ਦੇ ਮੁੱਖ ਸੁਰੱਖਿਆ ਹਿੱਤਾਂ ਲਈ ਖਤਰਾ ਪੈਦਾ ਕਰਨਗੇ, ਉਨ੍ਹਾਂ ਨੂੰ ਬਹੁਤ ਪਛਤਾਉਣਾ ਪਏਗਾ। ਪੁਤਿਨ ਨੇ ਕਿਹਾ ਕਿ ਉਹ ਅਗੇ ਵਧ ਕੇ ਕਾਰਵਾਈ ਨਹੀਂ ਕਰਨਾ ਚਾਹੁੰਦੇ ਪਰ ਜੇਕਰ ਕੋਈ ਸਾਡੇ ਚੰਗੇ ਇਰਾਦਿਆਂ ਨੂੰ ਉਦਾਸੀ ਜਾਂ ਕਮਜ਼ੋਰੀ ਸਮਝਦਾ ਹੈ ਤਾਂ ਅਸੀਂ ਸਖਤ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਪੁਤਿਨ ਨੇ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਆਧੁਨਿਕ ਬਣਾਉਣ ਦੇ ਕਦਮਾਂ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਫੌਜ ਅਤਿ ਆਧੁਨਿਕ ਹਾਈਪਰਸੋਨਿਕ ਮਿਜ਼ਾਈਲਾਂ ਅਤੇ ਹੋਰ ਨਵੇਂ ਹਥਿਆਰਾਂ ਦੀ ਖਰੀਦ ਜਾਰੀ ਰੱਖਣਗੇ।
ਇਹ ਵੀ ਪੜ੍ਹੋ-ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
US : ਇਲੀਨੋਇਸ 'ਚ ਅਪ੍ਰੈਲ 'ਸਿੱਖ ਜਾਗਰੂਰਤਾ ਮਹੀਨਾ', ਕ੍ਰਿਸ਼ਨਾਮੂਰਤੀ ਨੇ ਚੁੱਕਿਆ ਸਿੱਖਾਂ ਦਾ ਮੁੱਦਾ
NEXT STORY