ਨਿਊਯਾਰਕ, (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਇੱਥੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੁਲਾਕਾਤ ਕੀਤੀ ਅਤੇ ‘ਮੌਜੂਦਾ ਚਿੰਤਾ’ ਦੇ ਵੱਖ-ਵੱਖ ਦੁਵੱਲੇ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਵਿਚਕਾਰ ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ, ਜਦੋਂ ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ. ਜੀ. ਏ.) ਦਾ ਉੱਚ-ਪੱਧਰੀ 80ਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ।
ਲੋਟੇ ਨਿਊਯਾਰਕ ਪੈਲੇਸ ਵਿਖੇ ਰੂਬੀਓ ਅਤੇ ਜੈਸ਼ੰਕਰ ਵਿਚਾਲੇ ਇਹ ਮੁਲਾਕਾਤ ਰੂਸ ਤੋਂ ਤੇਲ ਖਰੀਦਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ’ਤੇ 25 ਫੀਸਦੀ ਵਾਧੂ ਟੈਰਿਫ ਲਗਾਏ ਜਾਣ ਤੋਂ ਬਾਅਦ ਆਹਮੋ-ਸਾਹਮਣੇ ਦੀ ਪਹਿਲੀ ਮੁਲਾਕਾਤ ਹੈ। ਇਸ ਦੇ ਨਾਲ ਹੀ ਭਾਰਤ ’ਤੇ ਅਮਰੀਕਾ ਵੱਲੋਂ ਲਾਇਆ ਗਿਆ ਟੈਰਿਫ ਵਧ ਕੇ 50 ਫੀਸਦੀ ਹੋ ਗਿਆ ਹੈ।
ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘ਅੱਜ ਸਵੇਰੇ ਨਿਊਯਾਰਕ ਵਿਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੁਲਾਕਾਤ ਕਰਨਾ ਚੰਗਾ ਰਿਹਾ। ਸਾਡੀ ਗੱਲਬਾਤ ਵਿਚ ਮੌਜੂਦਾ ਚਿੰਤਾ ਦੇ ਕਈ ਦੁਵੱਲੇ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਚਰਚਾ ਹੋਈ। ਤਰਜੀਹੀ ਖੇਤਰਾਂ ਵਿਚ ਤਰੱਕੀ ਲਈ ਨਿਰੰਤਰ ਸ਼ਮੂਲੀਅਤ ਦੀ ਮਹੱਤਤਾ ’ਤੇ ਸਹਿਮਤੀ ਬਣੀ ਹੈ। ਅਸੀਂ ਸੰਪਰਕ ’ਚ ਰਹਾਂਗੇ।’
ਕਾਨਪੁਰ ’ਚ ਬਣੀ ਵਰਦੀ ਤੇ ਬੂਟਾਂ ਨਾਲ ਲੈਸ ਹੋਵੇਗੀ ਨੇਪਾਲੀ ਫੌਜ
NEXT STORY