ਕਾਨਪੁਰ- ਨੇਪਾਲੀ ਫੌਜ ਹੁਣ ਕਾਨਪੁਰ ’ਚ ਬਣੀ ਵਰਦੀ ਅਤੇ ਬੂਟਾਂ ਨਾਲ ਲੈਸ ਹੋਵੇਗੀ। ਰੱਖਿਆ ਮੰਤਰਾਲਾ ਅਧੀਨ ਇਕ ਡੀ. ਪੀ. ਐੱਸ. ਯੂ. ਟਰੂਪ ਕੰਫਰਟਸ ਲਿਮਟਿਡ ਵੱਲੋਂ ਆਪਣੀਆਂ ਆਰਡਨੈਂਸ ਫੈਕਟਰੀਆਂ ’ਚ ਬਣੀਆਂ ਵਸਤਾਂ ਦੇ ਨਮੂਨੇ ਨੇਪਾਲ ਦੀ ਫੌਜ ਨੂੰ ਪ੍ਰਦਾਨ ਕੀਤੇ ਗਏ ਸਨ, ਜਿਨ੍ਹਾਂ ਨੂੰ ਨੇਪਾਲ ਫੌਜ ਦੇ ਮਾਸਟਰ ਜਨਰਲ ਆਫ਼ ਆਰਡਨੈਂਸ ਨੇ ਪਸੰਦ ਕੀਤਾ ਹੈ।
ਹੁਣ ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਆਰਡਰ ਦਿੱਤੇ ਜਾਣਗੇ। ਟਰੂਪ ਕੰਫਰਟਸ ਲਿਮਟਿਡ ਅਤੇ (ਆਰਡਨੈਂਸ ਉਪਕਰਣ ਫੈਕਟਰੀ ’ਚ ਬਣੀਆਂ ਡਿਜੀਟਲ ਪੈਟਰਨ ਦੀਆਂ ਵਰਦੀਆਂ, ਮਾਡਿਊਲਰ ਦਸਤਾਨੇ ਤੇ ਬੂਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਨੇਪਾਲੀ ਫੌਜ ਲਈ ਜਲਦੀ ਹੀ 50,000 ਬੂਟਾਂ ਦਾ ਆਰਡਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨੇਪਾਲੀ ਅਧਿਕਾਰੀਆਂ ਨੇ ਮਲਟੀਪਰਪਜ਼ ਬੂਟ, ਬੂਟ ਕ੍ਰੈਂਪਨ, ਸੱਤ-ਲੇਅਰ ਦੀ ਈ. ਸੀ. .ਡਬਲਿਊ. ਸੀ. ਐੱਸ., ਰਾਕ ਪਿਟੋਨ ਤੇ ਕੈਰਾਬਿਨਰ ਸਮੇਤ ਹੋਰ ਵਸਤਾਂ ਦੀ ਵੀ ਜਾਂਚ ਕੀਤੀ ਅਤੇ ਪ੍ਰਸ਼ੰਸਾ ਕੀਤੀ।
ਟੀ. ਸੀ. ਐੱਲ. ਦੇ ਡਾਇਰੈਕਟਰ ਰਾਜੀਵ ਸ਼ਰਮਾ ਨੇ ਕਿਹਾ ਕਿ ਨੇਪਾਲੀ ਫੌਜ ਨੂੰ ਟੀ. ਸੀ. ਐੱਲ. ਦੀਆਂ ਉਤਪਾਦਨ ਇਕਾਈਆਂ ’ਚ ਬਣਾਏ ਗਏ ਬੂਟਾਂ ਅਤੇ ਡਿਜੀਟਲ ਵਰਦੀਆਂ ਪਸੰਦ ਆਈਆਂ ਹਨ।
ਓ. ਈ. ਐਫ. ’ਚ ਭਾਰਤੀ ਫੌਜ ਲਈ ਲਗਭਗ 10 ਲੱਖ ਜੋੜਾ ਬੂਟਾਂ ਦਾ ਆਰਡਰ ਪੈਂਡਿੰਗ ਹੈ। ਬੂਟਾਂ ਨੂੰ ਤੇਜ਼ੀ ਨਾਲ ਤਿਆਰ ਕੀਤਾ ਜਾ ਰਿਹਾ ਹੈ। ਨੇਪਾਲ ’ਚ ਬਦਲਦੇ ਸਿਆਸੀ ਦ੍ਰਿਸ਼ ਤੇ ਵਧੀ ਹੋਈ ਚੌਕਸੀ ਦਰਮਿਆਨ ਨੇਪਾਲੀ ਫੌਜ ਦੇ ਜਵਾਨਾਂ ਨੂੰ ਆਧੁਨਿਕ ਤੇ ਜ਼ਰੂਰੀ ਉਪਕਰਣ ਪ੍ਰਦਾਨ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।
ਮਹਾਰਾਸ਼ਟਰ ਦੇ ਭਾਜਪਾ ਮੰਤਰੀ ਰਾਣੇ ਦਾ ਦਾਅਵਾ, ਗਰਬਾ ਆਯੋਜਨ ਬਣ ਰਹੇ ‘ਲਵ ਜਿਹਾਦ’ ਦਾ ਕੇਂਦਰ
NEXT STORY