ਸਿਓਲ- ਦੱਖਣੀ ਕੋਰੀਆ ਕੋਰੋਨਾ ਵਾਇਰਸ ਮਹਾਮਾਰੀ 'ਤੇ ਜਿੱਤ ਵੱਲ ਵੱਧ ਰਿਹਾ ਹੈ। ਦੇਸ਼ ਵਿਚ ਲਗਾਤਾਰ ਤੀਜੇ ਦਿਨ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ ਸਿੰਗਲ ਡਿਜਿਟ ਵਿਚ ਰਹੀ ਪਰ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ 6 ਦਿਨਾਂ ਦੀ ਛੁੱਟੀ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।
ਦੱਖਣੀ ਕੋਰੀਆ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦੌਰ ਵਿਚ ਚੀਨ ਤੋਂ ਬਾਅਦ ਸਭ ਤੋਂ ਪ੍ਰਭਾਵਿਤ ਦੱਖਣੀ ਕੋਰੀਆ ਵਿਚ ਹੁਣ ਤੱਕ ਵਾਇਰਸ ਦੇ 10,774 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੀਆ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਕੇਸੀਡੀਸੀ) ਦੇ ਇਕ ਬਿਆਨ ਮੁਤਾਬਕ ਇਹਨਾਂ ਵਿਚੋਂ 9,072 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ 248 ਲੋਕਾਂ ਦੀ ਜਾਨ ਗਈ ਹੈ। ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਹਾਲ ਦੇ ਦਿਨਾਂ ਵਿਚ ਦੱਖਣੀ ਕੋਰੀਆ ਦੇ ਕੋਰੋਨਾ ਵਾਇਰਸ ਮਾਮਲਿਆਂ ਵਿਚ ਹੋਰ ਕਮੀ ਆਈ ਹੈ। ਵੀਰਵਾਰ ਨੂੰ ਸਿਰਫ ਚਾਰ ਮਾਮਲੇ ਸਾਹਮਣੇ ਆਏ ਸਨ। ਦੱਖਣੀ ਕੋਰੀਆ ਦੇ ਰੋਗ ਕੰਟਰੋਲ ਕੇਂਦਰ ਨੇ ਦੱਸਿਆ ਸੀ ਕਿ ਚਾਰੇ ਨਵੇਂ ਮਰੀਜ਼ ਵਿਦੇਸ਼ ਤੋਂ ਆਏ ਹਨ। ਇਹਨਾਂ ਵਿਚੋਂ ਕੋਈ ਵੀ ਸਥਾਨਕ ਪੱਧਰ 'ਤੇ ਇਨਫੈਕਟਡ ਨਹੀਂ ਹੋਇਆ।
ਉਪ-ਸਿਹਤ ਮੰਤਰੀ ਕਿਮ ਗੰਗਲੀਪ ਨੇ ਕਿਹਾ ਹੈ ਕਿ ਵੀਰਵਾਰ ਤੋਂ ਸ਼ੁਰੂ ਹੋਈਆਂ 6 ਦਿਨਾਂ ਛੁੱਟੀਆਂ ਦੌਰਾਨ ਜੀਜੂ ਦੇ ਦੱਖਣੀ ਰਿਜ਼ਾਰਟ ਟਾਪੂ 'ਤੇ 1,80,000 ਲੋਕਾਂ ਦੇ ਆਉਣ ਦੀ ਉਮੀਦ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਦੇ ਖਿਲਾਫ ਸਖਤ ਮਿਹਨਤ ਤੋਂ ਬਾਅਦ ਨਤੀਜੇ ਨੂੰ ਬਣਾਏ ਰੱਖਣ ਲਈ ਆਪਣੇ ਰੱਖਿਅਕਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ। ਦੱਸ ਦਈਏ ਕਿ ਨਵੇਂ ਮਾਮਲਿਆਂ ਵਿਚ ਲਗਾਤਾਰ ਆ ਰਹੀ ਕਮੀ ਨੂੰ ਦੇਖਦੇ ਹੋਏ ਸਰਕਾਰ ਨੇ ਲਾਕਡਾਊਨ ਦੇ ਨਿਯਮਾਂ ਵਿਚ ਢਿੱਲ ਦੇਣਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਵਧੇਰੇ ਪਾਬੰਦੀਆਂ ਵਿਚ ਢਿੱਲ ਦੇਣ ਦੀ ਤਿਆਰੀ ਕਰ ਰਿਹਾ ਹੈ।
ਘਾਤਕ ਕੋਰੋਨਾ ਵਾਇਰਸ ਦੇ ਕਹਿਰ ਨਾਲ ਦੁਨੀਆ ਬੇਹਾਲ ਹੈ। ਗਲੋਬਲ ਪੱਧਰ 'ਤੇ ਹੁਣ ਤੱਕ ਵਾਇਰਸ 2 ਲੱਖ 33 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਚੁੱਕਾ ਹੈ। ਜਾਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਕੁੱਲ ਗਿਣਤੀ 32.5 ਲੱਖ ਪਾਰ ਕਰ ਗਈ ਹੈ, ਜਦਕਿ 2 ਲੱਖ 33 ਹਜ਼ਾਰ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਬੀਜਿੰਗ 'ਚ ਜਨਤਾ ਲਈ ਮੁੜ ਖੁੱਲ੍ਹੇ ਪਾਰਕ, ਫਾਰਬਿਡੇਨ ਸਿਟੀ
NEXT STORY