ਸੈਕਰਾਮੈਂਟੋ (ਰਾਜ ਗੋਗਨਾ)— ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਦੇ ਸਪੁੱਤਰ ਸ਼੍ਰੀ ਸਾਹਿਲ ਸਾਂਪਲਾ ਜੋ ਕਿ ਅੱਜ-ਕਲ ਆਪਣੇ ਵਿਦੇਸ਼ੀ ਦੌਰੇ 'ਤੇ ਹਨ, ਦਾ ਸੈਕਰਾਮੈਂਟੋ ਪੁੱਜਣ 'ਤੇ ਬੇਗਮਪੁਰਾ ਕਲਚਰਲ ਐਂਡ ਐਜੂਕੇਸ਼ਨ ਸੁਸਾਇਟੀ ਸੈਕਰਾਮੈਂਟੋ (ਕੈਲੀਫੋਰਨੀਆਂ) ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਸਥਾਂ ਦੇ ਸਮੂਹ ਆਗੂਆਂ ਨੇ ਪ੍ਰਧਾਨ ਜੋਗਿੰਦਰ ਚੁੰਬਰ ਦੀ ਰਹਿਨੁਮਾਈ ਹੇਠ ਸਾਹਿਲ ਸਾਂਪਲਾ ਹੁਰਾਂ ਨੂੰ ਜੀ ਆਇਆ ਨੂੰ ਆਖਿਆ। ਬਾਅਦ ਵਿਚ ਇੰਡੀਆ ਓਵਨ ਰੈਸਟੋਰੈਂਟ ਵਿਚ ਸਾਹਿਲ ਸਾਂਪਲਾ ਹੁਰਾਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ। ਜਿੱਥੇ ਪੰਜਾਬ ਦੇ ਹਲਾਤਾਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ, ਉਥੇ ਹੀ ਬੇਗਮਪੁਰਾ ਕਲਚਰਲ ਐਂਡ ਐਜੂਕੇਸ਼ਨ ਸੁਸਾਇਟੀ ਵੱਲੋਂ ਪੰਜਾਬ ਵਿਚ ਸਮਾਜ ਭਲਾਈ ਦੇ ਕੀਤੇ ਜਾ ਰਹੇ ਕੰਮਾਂ 'ਤੇ ਵੀ ਚਰਚਾ ਕੀਤੀ ਗਈ।
ਇਸ ਮੌਕੇ ਸੰਸਥਾਂ ਦੇ ਨੁਮਾਇੰਦੇ ਜੱਸੀ ਬੰਗਾ ਹੁਰਾਂ ਨੇ ਦੱਸਿਆ ਕਿ ਸੰਸਥਾਂ ਵੱਲੋਂ ਲੰਮੇ ਸਮੇਂ ਤੋਂ ਪੰਜਾਬ ਵਿਚ ਗਰੀਬ ਲੜਕੀਆਂ ਲਈ ਸਿਲਾਈ-ਕਢਾਈ ਸੈਂਟਰ ਖੋਲ੍ਹੇ ਜਾ ਰਹੇ ਹਨ, ਜਿੱਥੇ ਲੜਕੀਆਂ ਮੁਫ਼ਤ ਕਿੱਤਾਮੁੱਖੀ ਸਿੱਖਿਆ ਲੈ ਰਹੀਆਂ ਹਨ। ਇਸ ਤੋਂ ਇਲਾਵਾ ਸੰਸਥਾਂ ਵੱਲੋਂ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਨ ਲਈ ਆਰਥਿਕ ਸਹਾਇਤਾ, ਲੋੜਵੰਦ ਲੜਕੀਆਂ ਦੇ ਵਿਆਹ ਅਤੇ ਹੋਰ ਬਹੁਤ ਸਾਰੇ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਇਨ੍ਹਾਂ ਕਾਰਜਾਂ ਨੂੰ ਹੋਰ ਵੱਡੇ ਪੱਧਰ 'ਤੇ ਲਿਜਾਣ ਲਈ ਸਰਕਾਰ ਵੱਲੋਂ ਵੀ ਆਰਥਿਕ ਮੱਦਦ ਲਈ ਸਾਂਪਲਾ ਨੂੰ ਅਪੀਲ ਕੀਤੀ।
ਇਸ ਮੌਕੇ ਸੰਸਥਾਂ ਦੇ ਸਮੂਹ ਮੈਂਬਰਾਂ ਨੇ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਦਾ ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਰੱਖਣ ਲਈ ਜਿੱਥੇ ਧੰਨਵਾਦ ਕੀਤਾ, ਉਥੇ ਉਨ੍ਹਾਂ ਨੂੰ ਇਸ ਕਾਰਜ ਲਈ ਵਧਾਈ ਵੀ ਦਿੱਤੀ। ਇਸ ਮੌਕੇ ਸਾਹਿਲ ਸਾਂਪਲਾ ਨੇ ਜਿੱਥੇ ਸੁਸਾਇਟੀ ਦੇ ਸਮੂਹ ਆਗੂਆਂ ਦਾ ਇਸ ਭੇਂਟ ਵਾਰਤਾ ਲਈ ਧੰਨਵਾਦ ਕੀਤਾ, ਉਥੇ ਵਿਸ਼ਵਾਸ਼ ਦੁਆਇਆ ਕਿ ਉਹ ਇਸ ਸੰਸਥਾਂ ਨੂੰ ਹਰ ਪੱਖੋਂ ਜਿੱਥੇ ਖੁਦ ਸਹਿਯੋਗ ਦੇਣਗੇ, ਉਥੇ ਆਪਣੇ ਪਿਤਾ ਕੇਂਦਰੀ ਮੰਤਰੀ ਸਾਂਪਲਾ ਜੀ ਤੋਂ ਵੀ ਵਿਸ਼ੇਸ਼ ਮੱਦਦ ਦਵਾਉਣਗੇ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਦਰਸ਼ਨ ਵਿਰਕ, ਵਿਰਕ ਬ੍ਰਰਦਜ਼ ਦਰਸ਼ਨ ਵਿਰਕ, ਕਰਨੈਲ ਵਿਰਕ, ਇੰਦਰਜੀਤ ਪਡਬੱਗਾ, ਸੋਨੂੰ ਮਹਿੰਮੀ ਨੇ ਵੀ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਸੁਸਾਇਟੀ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਤੋਂ ਸਹਿਯੋਗ ਦਵਾਉਣ ਦੀ ਸਾਂਪਲਾ ਨੂੰ ਬੇਨਤੀ ਕੀਤੀ।
ਇਟਲੀ ਨੇ ਖੋਲ੍ਹੇ ਦਰਵਾਜ਼ੇ, 2018 ਦਾ ਕੋਟਾ ਕੀਤਾ ਜਾਰੀ
NEXT STORY