ਲੰਡਨ (ਬਿਊਰੋ): ਬ੍ਰਿਟੇਨ ਦੇ ਸਿਹਤ ਸਕੱਤਰ ਮੈਟ ਹੈਨਕਾਕ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸ ਮਗਰੋਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਉਹਨਾਂ ਦੀ ਜਗ੍ਹਾ ਸਾਜਿਦ ਜਾਵਿਦ ਨੂੰ ਨਿਯੁਕਤ ਕੀਤਾ ਹੈ। ਸਾਲ 2010 ਤੋਂ ਬ੍ਰਿਟਿਸ਼ ਸਾਂਸਦ ਸਾਜਿਦ ਜਾਵਿਦ ਪਾਕਿਸਤਾਨ ਤੋਂ ਆਏ ਬੱਸ ਡਰਾਈਵਰ ਅਬਦੁੱਲ ਗਨੀ ਦੇ ਬੇਟੇ ਹਨ। ਇਸ ਤੋਂ ਪਹਿਲਾਂ ਉਹ ਬ੍ਰਿਟਿਸ਼ ਸਰਕਾਰ ਵਿਚ ਵਿੱਤ ਮੰਤਰੀ ਦੀ ਭੂਮਿਕਾ ਨਿਭਾ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਸਿਹਤ ਮੰਤਰੀ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਲੋਕ, ਕੀਤੀ ਗ੍ਰਿਫ਼ਤਾਰੀ ਦੀ ਮੰਗ
ਜਾਵਿਦ ਨੇ ਐਤਵਾਰ ਨੂੰ ਕੰਮ ਸੰਭਾਲਣ ਮਗਰੋਂ ਕਿਹਾ ਕਿ ਉਹਨਾਂ ਦੀ ਤਰਜੀਹ ਦੇਸ਼ ਨੂੰ ਕੋਵਿਡ-19 ਮਹਾਮਾਰੀ ਤੋਂ ਸਧਾਰਨ ਰੁਟੀਨ ਵਿਚ ਵਾਪਸ ਲਿਆਉਣਾ ਹੋਵੇਗਾ। ਜਾਵਿਦ ਨੇ ਆਪਣੀ ਨਵੀਂ ਜ਼ਿੰਮੇਵਾਰੀ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਕੋਰੋਨਾ ਮਹਾਮਾਰੀ ਨੂੰ ਕੇ ਮੁੜ ਵੱਧ ਰਹੀਆਂ ਚੁਣੌਤੀਆਂ ਦੌਰਾਨ ਸੰਭਾਲੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਜਦਕਿ ਹਸਪਤਾਲ ਸਿਹਤ ਸੇਵਾਵਾਂ ਵਿਚ ਲੋਕਾਂ ਦੀ ਵੱਧਦੀ ਕਮੀ ਦੀ ਚਿਤਾਵਨੀ ਦੇ ਰਹੇ ਹਨ ਅਤੇ ਮੌਜੂਦਾ ਸਿਹਤ ਕਰਮੀ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਲਗਾਤਾਰ ਕੰਮ ਕਰਦੇ ਰਹਿਣ ਨਾਲ ਬਰਨ-ਆਊਟ ਦੇ ਸ਼ਿਕਾਰ ਹੋ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਲੋਕਾਂ ਨੂੰ ਮਾਸਕ ਪਾਉਣ ਤੋਂ ਮਿਲੀ ਛੋਟ, ਇਹਨਾਂ ਦੇਸ਼ਾਂ 'ਤੇ ਪਾਬੰਦੀ ਜਾਰੀ
ਜਾਵਿਦ ਨੇ ਕਿਹਾ ਕਿ ਅਸੀਂ ਹਾਲੇ ਵੀ ਮਹਾਮਾਰੀ ਦੇ ਦੌਰ ਵਿਚ ਹਾਂ ਅਤੇ ਜਿੰਨੀ ਜਲਦੀ ਹੋ ਸਕੇ ਮੈਂ ਇਸ ਦਾ ਅੰਤ ਦੇਖਣਾ ਚਾਹੁੰਦਾ ਹਾਂ। ਜਾਹਿਦ ਮੁਤਾਬਕ, ਮੇਰੀ ਸਭ ਤੋਂ ਮੁੱਢਲੀ ਤਰਜੀਹ ਇਹ ਦੇਖਣਾ ਹੋਵੇਗਾ ਕਿ ਅਸੀਂ ਜਿੰਨਾ ਜਲਦੀ ਹੋ ਸਕੇ, ਹੋਰ ਤੇਜ਼ੀ ਨਾਲ ਸਧਾਰਨ ਜੀਵਨ ਵਿਚ ਪਰਤ ਆਈਏ।
ਪੜ੍ਹੋ ਇਹ ਅਹਿਮ ਖਬਰ- ਡੈਲਟਾ ਵੈਰੀਐਂਟ ਕਾਰਨ ਲੱਗਭਗ 70 ਫੀਸਦੀ ਆਸਟ੍ਰੇਲੀਆਈ ਤਾਲਾਬੰਦੀ 'ਚ ਰਹਿਣ ਲਈ ਮਜਬੂਰ
ਅਮਰੀਕਾ ਦੇ ਸ਼ਿਕਾਗੋ ’ਚ ਦੋ ਥਾਵਾਂ ’ਤੇ ਚੱਲੀਆਂ ਗੋਲੀਆਂ, 1 ਦੀ ਮੌਤ ਤੇ ਕਈ ਜ਼ਖ਼ਮੀ
NEXT STORY