ਲੰਡਨ- ਬ੍ਰਿਟੇਨ ਦਾ ਇਕ ਸਮਲਿੰਗੀ ਜੋੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਦਰਅਸਲ ਇਸ ਜੋੜੇ ਨੇ ਸਤੰਬਰ ਵਿੱਚ ਵਿਆਹ ਕਰਵਾਇਆ ਸੀ ਅਤੇ ਅਕਤੂਬਰ ਵਿੱਚ ਪ੍ਰੈਗਨੈਂਸੀ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਇਹ ਜੋੜਾ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਿਆ। ਲੌਰੇਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਪਤਨੀ ਹੰਨਾਹ ਨਾਲ ਤਸਵੀਰ ਸਾਂਝੀ ਕੀਤੀ ਹੈ। ਵਾਇਰਲ ਤਸਵੀਰ ਦੇਖਣ ਤੋਂ ਬਾਅਦ ਕੁਝ ਯੂਜ਼ਰਸ ਨੂੰ ਲੱਗਾ ਕਿ ਹੰਨਾਹ ਦੀ ਉਮਰ ਬਹੁਤ ਘੱਟ ਹੈ ਅਤੇ ਉਹ ਸਿਰਫ 10-12 ਸਾਲ ਦੀ ਕੁੜੀ ਲੱਗ ਰਹੀ ਸੀ। ਇਸ ਕਾਰਨ ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਲੌਰੇਨ ਨੇ ਇਕ ਬੱਚੇ ਨਾਲ ਵਿਆਹ ਕੀਤਾ ਹੈ ਅਤੇ ਹੁਣ ਉਹ ਮਾਂ ਬਣਨ ਜਾ ਰਹੀ ਹੈ, ਜੋ ਉਨ੍ਹਾਂ ਦੀਆਂ ਨਜ਼ਰਾਂ 'ਚ ਬਿਲਕੁਲ ਗਲਤ ਸੀ। ਹਾਲਾਂਕਿ, ਲੌਰੇਨ ਇਵਾਨਸ ਨੇ ਇਸ ਬਾਰੇ ਸਪੱਸ਼ਟ ਕੀਤਾ। ਉਸ ਨੇ ਦੱਸਿਆ ਕਿ ਹੰਨਾਹ ਦੀ ਉਮਰ 29 ਸਾਲ ਹੈ। ਇਹ ਵੱਖ ਗੱਲ ਹੈ ਕਿ ਉਹ ਛੋਟੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਸਿਰਫ਼ ਇੱਕ ਭੁਲੇਖਾ ਹੈ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 22 ਸਾਲਾ ਨੌਜਵਾਨ ਦਾ ਕਤਲ
ਦੱਸ ਦੇਈਏ ਕਿ ਲੌਰੇਨ ਅਤੇ ਹੰਨਾਹ ਨੇ ਆਈ.ਵੀ.ਐੱਫ. (ਇਨ ਵਿਟਰੋ ਫਰਟੀਲਾਈਜੇਸ਼ਨ) ਤਕਨੀਕ ਦਾ ਸਹਾਰਾ ਲਿਆ ਹੈ ਅਤੇ ਇਸ ਪ੍ਰਕਿਰਿਆ ਵਿੱਚ ਡੋਨਰ ਦੇ ਸ਼ੁਕਰਾਣੂ ਅਤੇ ਹੰਨਾਹ ਦੇ ਅੰਡਿਆਂ ਦੀ ਵਰਤੋਂ ਕੀਤੀ ਗਈ ਸੀ। ਇਹ ਇਲਾਜ ਸਾਈਪ੍ਰਸ 'ਚ ਕੀਤਾ ਗਿਆ, ਜਿਸ 'ਤੇ ਕਰੀਬ 10 ਲੱਖ ਰੁਪਏ ਖਰਚਾ ਆਇਆ। ਹੁਣ ਹੰਨਾਹ ਗਰਭਵਤੀ ਹੈ ਅਤੇ ਜੋੜਾ ਤਿੰਨ 3 ਬੱਚਿਆਂ ਦਾ ਸੁਆਗਤ ਕਰਨ ਲਈ ਤਿਆਰ ਹੈ। ਇਸ ਜੋੜੇ ਦੀ ਪੂਰੀ ਕਹਾਣੀ ਜਾਣਨ ਤੋਂ ਬਾਅਦ ਕੁੱਝ ਯੂਜ਼ਰਸ ਸੰਤੁਸ਼ਤ ਹੋਏ ਅਤੇ ਉਨ੍ਹਾਂ ਨੂੰ ਟਰੋਲ ਕਰਨਾ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ: ਬੇਰਹਿਮ ਮਾਂ, ਪੈਦਾ ਹੁੰਦੇ ਹੀ ਬੱਚੀ ਨੂੰ 3 ਸਾਲ ਤੱਕ ਬੈੱਡ ਦੇ ਦਰਾਜ਼ 'ਚ ਲੁਕਾਇਆ, ਇੰਝ ਹੋਇਆ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਊਦੀ ਅਰਬ ਨੇ ਤਿਆਰ ਕੀਤਾ ਦੁਨੀਆ ਦਾ ਪਹਿਲਾ Healthy 'Soft Drink'
NEXT STORY