ਬੀਜਿੰਗ - ਚੀਨ ਦੇ ਹਰਬਿਨ ਸ਼ਹਿਰ ਤੋਂ ਕੁਦਰਤ ਦੇ ਕਹਿਰ ਦੀਆਂ ਬੇਹੱਦ ਖ਼ੌਫ਼ਨਾਕ ਤਸਵੀਰਾਂ ਸਾਹਮਣੇ ਆਈਆਂ ਹਨ। ਮੰਗੋਲੀਆ ਤੋਂ ਉੱਠੇ ਇਕ ਚੱਕਰਵਾਤ ਤੋਂ ਬਾਅਦ ਆਏ ਭਿਆਨਕ ਸੈਂਡਸਟਾਰਮ ਭਾਵ ਰੇਤ ਦੇ ਵਾਵਰੋਲੇ ਨੇ ਦਿਨ ਵੇਲੇ ਹੀ ਰਾਤ ਕਰ ਦਿੱਤੀ। ਕੁਝ ਹੀ ਸੈਕਿੰਡਾਂ ਵਿਚ ਆਸਮਾਨ ਪੂਰੀ ਤਰ੍ਹਾਂ ਕਾਲਾ ਹੋ ਗਿਆ ਅਤੇ ਚਾਰੇ ਪਾਸੇ ਹਨੇਰਾ ਛਾ ਗਿਆ। ਮਈ ਵਿਚ ਰਿਕਾਰਡ ਤੋੜ ਗਰਮੀ ਤੋਂ ਬਾਅਦ ਆਏ ਇਸ ਰੇਤੀਲੇ ਤੂਫ਼ਾਨ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਤੂਫ਼ਾਨ ਨੇ ਬਹੁਮੰਜ਼ਿਲਾ ਇਮਾਰਤਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਵਿਜ਼ੀਬਿਲਟੀ ਜ਼ੀਰੋ ਹੋਣ ਕਾਰਨ ਸੜਕਾਂ ’ਤੇ ਗੱਡੀਆਂ ਦੀ ਰਫ਼ਤਾਰ ਰੁਕ ਗਈ। ਮਈ ਵਿਚ ਹਰਬਿਨ ਵਿਚ ਰੇਤ ਅਤੇ ਧੂੜ ਵਾਲਾ ਮੌਸਮ ਆਮ ਨਹੀਂ ਹੈ। ਹਰਬਿਨ ਦੇ ਸ਼ਹਿਰੀ ਇਲਾਕੇ ਦੇ ਕਈ ਹਿੱਸਿਆਂ ਵਿਚ ਰੁੱਖ ਡਿੱਗ ਗਏ, ਗੱਡੀਆਂ ਦਾ ਨੁਕਸਾਨ ਹੋਇਆ ਅਤੇ ਕੁਝ ਬਿਜਲੀ ਦੀਆਂ ਲਾਈਨਾਂ ਵੀ ਖ਼ਰਾਬ ਹੋ ਗਈਆਂ।
ਨਸ਼ੇੜੀ ਭਰਾ ਨਾਲ ਵਿਆਹ ਤੋਂ ਕੀਤਾ ਇਨਕਾਰ, ਪਿਓ-ਚਾਚੇ ਨੇ ਧੀ ਨੂੰ ਮਾਰੀਆਂ 10 ਗੋਲੀਆਂ ਫਿਰ ਵੱਢ 'ਤਾ ਸਿਰ
NEXT STORY