ਬਰੇਸ਼ੀਆ (ਕੈਂਥ)- ਹੁਣ ਉਹ ਦਿਨ ਦੂਰ ਨਹੀਂ ਜਦੋਂ ਭਾਰਤੀ ਲੋਕ ਇਟਲੀ ਦੀ ਰਾਜਨੀਤੀ ਦਾ ਹਿੱਸਾ ਬਣ ਭਾਈਚਾਰੇ ਦੀ ਆਵਾਜ਼ ਸੈਂਟਰ ਤੱਕ ਪਹੁੰਚਾਉਣਗੇ ਕਿਉਂਕਿ ਕੈਨੇਡਾ, ਅਮਰੀਕਾ ਵਾਂਗ ਇਟਲੀ ਵਿੱਚ ਵੀ ਭਾਰਤੀ ਪੰਜਾਬੀ ਹੌਲੀ-ਹੌਲੀ ਰਾਜਨੀਤੀ ਵਿੱਚ ਸ਼ਾਮਿਲ ਹੁੰਦੇ ਨਜਰ ਆ ਰਹੇ ਹਨ। ਜਿਸ ਵਿੱਚ ਇੱਕ ਨਾਮ ਹੋਰ ਜੋੜਦਿਆਂ ਸਰਬਜੀਤ ਸਿੰਘ ਕਮਲ ਮੁਲਤਾਨੀ ਨੇ ਇਟਲੀ ਵਿੱਚ ਸਰਕਾਰ ਚਲਾਉਂਦੀ ਪਾਰਟੀ ਵਿੱਚ ਅਹੁਦਾ ਪ੍ਰਾਪਤ ਕੀਤਾ ਹੈ। ਉਨ੍ਹਾਂ ਨੂੰ ਫਰਤੇਲੀ ਦੀ ਇਟਾਲੀਆ ਪਾਰਟੀ ਵੱਲੋਂ ਬਰੇਸ਼ੀਆ ਸ਼ਹਿਰ ਲਈ ਪਾਰਟੀ ਦਾ ਸਲਾਹਕਾਰ ਬਣਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਨਾਮਾ ਦਾ ਅਹਿਮ ਕਦਮ, ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਸੈਂਕੜੇ ਪ੍ਰਵਾਸੀ ਕੀਤੇ ਰਿਹਾਅ
ਗੱਲਬਾਤ ਕਰਦਿਆਂ ਸਰਬਜੀਤ ਸਿੰਘ ਮੁਲਤਾਨੀ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਰੇਸ਼ੀਆ ਸ਼ਹਿਰ ਵਿੱਚ ਪਾਰਟੀ ਲਈ ਕੰਮ ਰਹੇ ਹਨ ਅਤੇ ਪਾਰਟੀ ਦੀਆ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਰਹੇ ਹਨ। ਪਾਰਟੀ ਦੁਆਰਾ ਬਰੇਸ਼ੀਆ ਜ਼ਿਲੇ ਲਈ ਬਣਾਈ ਟੀਮ ਵਿੱਚ ਦਿਏਗੋ ਸਰਨੇਰੀ ਨੂੰ ਜ਼ਿਲਾ ਪ੍ਰਧਾਨ ਬਣਾਇਆ ਗਿਆ। ਜਿਸਨੇ ਬਰੇਸ਼ੀਆ ਸ਼ਹਿਰ ਵਿੱਚ ਪਾਰਟੀ ਦੀ ਮਜਬੂਤੀ ਲਈ ਬਣਾਈ 15 ਮੈਂਬਰੀ ਕਮੇਟੀ ਦਾ ਗਠਨ ਕੀਤਾ। ਜਿਸ ਵਿੱਚ ਉਨ੍ਹਾਂ ਨੂੰ ਵੀ ਮੈਂਬਰ ਬਣਾਇਆ ਗਿਆ ਹੈ। ਸਰਬਜੀਤ ਸਿੰਘ ਨੇ ਅੱਗੇ ਦੱਸਿਆ ਕਿ ਪਾਰਟੀ ਦੁਆਰਾ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਬਰੇਸ਼ੀਆ ਸ਼ਹਿਰ ਅਤੇ ਪੰਜਾਬੀਆਂ ਦੇ ਮਸਲਿਆਂ ਦੇ ਹੱਲ ਕਰਵਾਉਣ ਲਈ ਪਾਰਟੀ ਲੀਡਰਾਂ ਨਾਲ ਗੱਲਬਾਤ ਕਰਨਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿਸੇ ਵੱਡੀ ਪਾਰਟੀ ਵਿੱਚ ਅਹੁਦਾ ਪ੍ਰਾਪਤ ਕਰਨ ਵਾਲੇ ਬਰੇਸ਼ੀਆ ਦੇ ਪਹਿਲੇ ਮੈਂਬਰ ਹਨ। ਸਰਬਜੀਤ ਸਿੰਘ ਕਮਲ ਮੁਲਤਾਨੀ ਨੌਜਵਾਨ ਸਿੰਘ ਸਭਾ ਫਲੇਰੋ ਨਾਲ ਸਿੱਖ ਸਮਾਜ ਅਤੇ ਭਾਰਤੀ ਭਾਈਚਾਰੇ ਵਿੱਚ ਅਹਿਮ ਸ਼ਖਸੀਅਤਾਂ ਵਿੱਚੋਂ ਇੱਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਾਜ਼ਾ ਜੰਗਬੰਦੀ ਗੱਲਬਾਤ ਦੇ ਦੂਜੇ ਪੜਾਅ 'ਚ ਸਕਾਰਾਤਮਕ ਸੰਕੇਤ
NEXT STORY