ਸਸਕੈਚਵਨ- ਕੈਨੇਡਾ ਦੇ ਸੂਬੇ ਸਸਕੈਚਵਨ ਦੇ ਸਿਹਤ ਅਧਿਕਾਰਆਂ ਨੇ ਇੱਥੋਂ ਦੇ ਦੋ ਸਟੋਰਾਂ ਵਿਚ ਕੋਰੋਨਾ ਵਾਇਰਸ ਦੀ ਦਸਤਕ ਦੇਣ ਦੀ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੋਕ ਇਨ੍ਹਾਂ ਦੋਹਾਂ ਥਾਵਾਂ 'ਤੇ ਗਏ ਸਨ ਤਾਂ ਇਕਾਂਤਵਾਸ ਹੋ ਜਾਣ ਕਿਉਂਕਿ ਹੋ ਸਕਦਾ ਹੈ ਕਿ ਉਹ ਵੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹੋਣ।
ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਜੋ 6 ਸਤੰਬਰ ਨੂੰ ਟਿਸਡੇਲ ਦੇ ਸੋਬੇਜ਼ ਲਿਕਿਉਰ ਸਟੋਰ (900 93ਵੇਂ ਐਵੇਨਿਊ) ਅਤੇ ਬੀਲੈਂਡ ਕੋ-ਓਪ ਫੂਡ ਸਟੋਰ (904 93ਵੇਂ ਐਵੇਨਿਊ) ਵਿਚ ਗਿਆ ਸੀ, ਉਹ ਕੋਰੋਨਾ ਪੀੜਤ ਨਿਕਲਿਆ ਹੈ। ਇਹ ਵਿਅਕਤੀ ਉੱਥੇ ਸ਼ਾਮ 6 ਵਜੇ ਅੱਧੇ ਕੁ ਘੰਟੇ ਲਈ ਹੀ ਗਿਆ ਸੀ ਪਰ ਇਸ ਦੌਰਾਨ ਕੁਝ ਲੋਕ ਉਸ ਦੇ ਸੰਪਰਕ ਵਿਚ ਆਏ ।
ਜੇਕਰ ਕਿਸੇ ਨੂੰ ਵੀ ਕੋਰੋਨਾ ਵਰਗੇ ਲੱਛਣ ਦਿਖਾਈ ਦੇਣ ਤਾਂ ਉਹ ਆਪਣਾ ਟੈਸਟ ਕਰਵਾ ਲੈਣ ਤੇ ਜ਼ਰਾ ਵੀ ਲਾਪਰਵਾਹੀ ਨਾ ਵਰਤਣ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਲੋਕਾਂ ਨੂੰ ਖੰਘ, ਜ਼ੁਕਾਮ ਜਾਂ ਸਾਹ ਵਰਗੀਆਂ ਸਮੱਸਿਆਵਾਂ ਹੋਣ ਤਾਂ ਉਹ ਤੁਰੰਤ ਡਾਕਟਰਾਂ ਨਾਲ ਸੰਪਰਕ ਕਰਨ। ਦੱਸ ਦਈਏ ਕਿ ਸਸਕੈਚਵਨ ਵਿਚ 1726 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ, ਜਿਨ੍ਹਾਂ ਵਿਚੋਂ 1603 ਲੋਕ ਸਿਹਤਯਾਬ ਹੋ ਚੁੱਕੇ ਹਨ। ਇਸ ਕਾਰਨ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੈਨੇਡਾ ਵਿਚ 1 ਲੱਖ 37 ਹਜ਼ਾਰ ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 1 ਲੱਖ 20 ਹਜ਼ਾਰ ਲੋਕ ਸਿਹਤਯਾਬ ਹੋ ਚੁੱਕੇ ਹਨ ਤੇ 9,171 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਵਿਡ-19: ਇਕ-ਤਿਹਾਈ ਕੈਨੇਡੀਅਨ ਮਾਂਵਾਂ ਨੌਕਰੀ ਛੱਡਣ ਲਈ ਮਜਬੂਰ
NEXT STORY