Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 15, 2026

    1:38:42 PM

  • punjabis beware a shocking report about children

    ਪੰਜਾਬੀਓ ਸਾਵਧਾਨ! ਬੱਚਿਆਂ ਨੂੰ ਲੈ ਕੇ ਆਈ ਹੈਰਾਨ...

  • chandigarh cashier shot dead by 13 bullets

    ਚੰਡੀਗੜ੍ਹ : 13 ਗੋਲੀਆਂ ਮਾਰ ਕੈਸ਼ੀਅਰ ਦਾ ਕਤਲ, ਭੇਸ...

  • majitha police station  bikram majithia  amritsar court

    ਵੱਡੀ ਖ਼ਬਰ : ਮਜੀਠਾ ਥਾਣਾ ਮਾਮਲੇ 'ਚ ਬਿਕਰਮ...

  • yemen spider man

    ਜਵਾਲਾਮੁਖੀ ਨੇੜੇ ਸਟੰਟ ਕਰਨਾ ਪਿਆ ਭਾਰੀ, ਯਮਨ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੁੱਦਿਆਂ ਨੂੰ ਲੋਕਾਂ ਦੀ ਜਾਣਕਾਰੀ ਤੋਂ ਲੁਕੋਇਆ ਗਿਆ

BLOG News Punjabi(ਬਲਾਗ)

ਮੁੱਦਿਆਂ ਨੂੰ ਲੋਕਾਂ ਦੀ ਜਾਣਕਾਰੀ ਤੋਂ ਲੁਕੋਇਆ ਗਿਆ

  • Edited By Cherry,
  • Updated: 17 May, 2026 05:28 PM
Blog
issues were hidden from public knowledge
  • Share
    • Facebook
    • Tumblr
    • Linkedin
    • Twitter
  • Comment

‘ਇਹ ਸਭ ਸਿਰਫ ਇਕੋ ਵੇਲੇ ਇਕੱਠਾ ਹੁੰਦਾ ਜਾ ਰਿਹਾ ਹੈ। ਟੈਰਿਫ ਨੂੰ ਲੈ ਕੇ ਅਮਰੀਕਾ ਦੇ ਨਾਲ ਸਾਡੇ ਰਿਸ਼ਤੇ ਖ਼ਰਾਬ ਹੋਏ ਹਨ, ਅਸੀਂ ਏ.ਆਈ. ਦੇ ਜਨੂੰਨ ’ਚ ਗਲਤ ਦਿਸ਼ਾ ’ਚ ਹਾਂ, ਅਸੀਂ ਈਰਾਨ ਸੰਘਰਸ਼ ਦੇ ਦੌਰਾਨ ਇਕ ਵੱਡੇ ਊਰਜਾ ਦਰਾਮਦਕਾਰ ਹਾਂ ਅਤੇ ਅਸੀਂ ਅਲ ਨੀਨੋ ਨਾਲ ਵੀ ਨਜਿੱਠਣਾ ਹੈ। ਸਰਕਾਰ ਨੂੰ ਵਿਦੇਸ਼ੀ ਪੂੰਜੀ ਨੂੰ ਵਾਪਸ ਲਿਆਉਣ ਸੰਬੰਧੀ ਹੀ ਸ਼ਿੱਦਤ ਨਾਲ ਸੋਚਣ ਦੀ ਲੋੜ ਹੈ। ਸ਼ਾਇਦ ਟੈਕਸ ’ਚ ਕਟੌਤੀ ਰਾਹੀਂ । ਜਿੰਨੀ ਸ਼ਿੱਦਤ ਨਾਲ ਉਹ ਚੋਣਾਂ ਬਾਰੇ ਸੋਚਦੇ ਹਨ।
ਨਿੱਜੀ ਨਿਵੇਸ਼ ਸਥਿਰ ਹੈ ਕਿਉਂਕਿ ਰੈਗੂਲੇਸ਼ਨ ਅਤੇ ਜਾਂਚ ਏਜੰਸੀਆਂ ਦੇ ਕਾਰਨ ਜ਼ਮੀਨੀ ਪੱਧਰ ’ਤੇ ਵਪਾਰ ਦਾ ਮਾਹੌਲ ਔਖਾ ਬਣਿਆ ਹੋਇਆ ਹੈ। ਭਾਰਤ ਲਗਾਤਾਰ ਆਸ਼ਾਵਾਦੀਆਂ ਅਤੇ ਨਿਰਾਸ਼ਾਵਾਦੀਆਂ ਦੋਵਾਂ ਨੂੰ ਨਿਰਾਸ਼ ਕਰਦਾ ਹੈ। ਸਾਡੇ ਕੋਲ ਅਜੇ ਵੀ ਦੁਨੀਆ ਦਾ ਦੂਜਾ ਜਾਂ ਤੀਜਾ ਸਭ ਤੋਂ ਮਹਿੰਗਾ ਸ਼ੇਅਰ ਬਾਜ਼ਾਰ ਹੈ, ਜੋ ਕਿ ਇਕ ਚਿਤਾਵਨੀ ਦਾ ਸੰਕੇਤ ਹੈ।’ (ਇੰਡੀਅਨ ਐਕਸਪ੍ਰੈੱਸ, 12 ਮਈ, 2026)।
ਇਹ ਸ਼ਬਦ ਮੈਂ ਨਹੀਂ ਕਹੇ ਹਨ, ਇਸ ਲਈ ਟ੍ਰੋਲ ਆਰਾਮ ਕਰ ਸਕਦੇ ਹਨ। ਇਹ ਸ਼੍ਰੀ ਰੁਚਿਰ ਸ਼ਰਮਾ (ਦ ਰਾਈਜ਼ ਐਂਡ ਫਾਲ ਆਫ ਨੇਸ਼ਨਜ਼, ਵ੍ਹੱਟ ਵੈਂਟ ਰੌਂਗ ਵਿਦ ਕੈਪੀਟਲਿਜ਼ਮ ਆਦਿ ਦੇ ਲੇਖਕ) ਦਾ ਬਿਆਨ ਸੀ। ਇਹ ਅਰਥਵਿਵਸਥਾ ਦੇ ਪ੍ਰਬੰਧਨ ਨੂੰ ਲੈ ਕੇ ਭਾਜਪਾ ਸਰਕਾਰ ’ਤੇ ਇਕ ਤਰ੍ਹਾਂ ਦਾ ਆਭਾਸੀ ਦੋਸ਼ ਪੱਤਰ ਹੈ। ਪਰ ਮੈਂ ਵੀ ਇਸੇ ਤਰਜ਼ਾਂ ’ਤੇ ਵਿਚਾਰ ਪ੍ਰਗਟ ਕਰਨ ਦੀ ਗੱਲ ਸਵੀਕਾਰ ਕਰਦਾ ਹਾਂ, ਜੋ ਵਿਸ਼ੇਸ਼ ਰੂਪ ’ਚ ਅਮਰੀਕਾ ਦੇ ਨਾਲ ਖ਼ਰਾਬ ਸਬੰਧਾਂ, ਵਿਦੇਸ਼ੀ ਪੂੰਜੀ ਨੂੰ ਵਾਪਸ ਲਿਆਉਣ, ਖੁੱਲ੍ਹਾ ਰੈਗੂਲੇਟਰੀ ਮਾਹੌਲ, ਜਾਂਚ ਏਜੰਸੀਆਂ ਦੀ ਭੂਮਿਕਾ, ਆਦਿ ਸੰਬੰਧੀ। ਇਨ੍ਹਾਂ ਮੁੱਦਿਆਂ ਨੂੰ ਜਨਤਾ ਦੀ ਜਾਣਕਾਰੀ ਤੋਂ ਲੁਕਾਇਆ ਗਿਆ ਅਤੇ ਸੰਸਦੀ ਤੇ ਜਨਤਕ ਬਹਿਸਾਂ ਦੇ ਦੌਰਾਨ ਚਲਾਕੀ ਨਾਲ ਲਾਂਭੇ ਕਰ ਦਿੱਤਾ ਗਿਆ।

ਕੋਨੇ ਵਿਚ ਧੱਕੇ ਗਏ

ਚਾਰ ਰਾਜਾਂ ਦੇ ਚੋਣ ਨਤੀਜਿਆਂ ਦੇ ਇਕ ਹਫ਼ਤੇ ਬਾਅਦ, ਕੋਨੇ ’ਚ ਧੱਕੇ ਜਾਣ ’ਤੇ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਕ ਵਰਣਨਯੋਗ ਪ੍ਰਵਾਨਗੀ ਕੀਤੀ। ਸਰਕਾਰ ਦੇ ਕੀਤੇ ਅਤੇ ਨਾ ਕੀਤੇ ਗਏ ਪਾਪਾਂ ਦੇ ਲਈ, ਮੋਦੀ ਨੇ ਲੋਕਾਂ ਨੂੰ ਬਲੀਦਾਨ ਦੇਣ ਲਈ ਕਿਹਾ।

ਠੋਸ ਤੱਥ ਇਸ ਪ੍ਰਕਾਰ ਹਨ :
ਅਮਰੀਕਾ-ਇਜ਼ਰਾਈਲ ਬਨਾਮ ਈਰਾਨ ਜੰਗ 31 ਮਈ ਨੂੰ 3 ਮਹੀਨੇ ਪੂਰੇ ਕਰ ਲਵੇਗੀ ਅਤੇ ਇਸ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ ਹੈ।

-ਸਾਰੇ ਪੱਛਮੀ ਏਸ਼ੀਆਈ ਦੇਸ਼ ਕਿਸੇ ਨਾ ਕਿਸੇ ਰੂਪ ’ਚ ਇਸ ਯੁੱਧ ਵਿਚ ਸ਼ਾਮਲ ਹਨ।
-ਬ੍ਰੈਂਟ ਕਰੂਡ ਦੀ ਕੀਮਤ 107 ਅਮਰੀਕੀ ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਮੰਡਰਾ ਰਹੀ ਹੈ।
-ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 95.70 ਰੁਪਏ ਦੇ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਹੈ।
-ਸੀ. ਪੀ. ਆਈ. ਮੁਦਰਾਸਫਿਤੀ ਦਾ ਅਧਿਕਾਰਤ ਅੰਕੜਾ 3.5 ਫੀਸਦੀ ਹੈ ਅਤੇ ਖੁਰਾਕ ਮੁਦਰਾਸਫਿਤੀ 4.3 ਫੀਸਦੀ ਹੈ।
-ਘਰੇਲੂ ਐਲ. ਪੀ. ਜੀ. ਸਿਲੰਡਰ ਦੀ ਕੀਮਤ 913 ਰੁਪਏ ਅਤੇ ਕਮਰਸ਼ੀਅਲ ਸਿਲੰਡਰ ਦੀ ਕੀਮਤ 3071-3237 ਰੁਪਏ ਹੈ।
-ਡਬਲਯੂ. ਪੀ. ਆਈ. ਮੁਦਰਾਸਫਿਤੀ 8.3 ਫੀਸਦੀ ਹੈ।
-ਅਪ੍ਰੈਲ-ਦਸੰਬਰ 2025 ’ਚ ਸ਼ੁੱਧ ਵਿਦੇਸ਼ੀ ਨਿਵੇਸ਼ : ਐੱਫ.ਡੀ.ਆਈ. — ਇਕ ਮਾਮੂਲੀ 3 ਬਿਲੀਅਨ ਅਮਰੀਕੀ ਡਾਲਰ, ਐੱਫ.ਆਈ.ਆਈ./ਐੱਫ.ਪੀ.ਆਈ. — ਨਕਾਰਾਤਮਕ 4.3 ਬਿਲੀਅਨ ਅਮਰੀਕੀ ਡਾਲਰ।
-2025-26 ’ਚ ਨਿੱਜੀ ਪੂੰਜੀ ਨਿਵੇਸ਼ ਦੇ ਇਰਾਦੇ ਕੁੱਲ 6.6 ਤੋਂ 6.8 ਲੱਖ ਕਰੋੜ ਰੁਪਏ ਸਨ,
-2025-26 ’ਚ ਸੋਨੇ ਦੀ ਦਰਾਮਦ ਦਾ ਮੁੱਲ 72 ਬਿਲੀਅਨ ਅਮਰੀਕੀ ਡਾਲਰ ਸੀ ਅਤੇ
-ਮਨਰੇਗਾ ਜੋ ਔਸਤਨ ਸਾਲ ’ਚ 50 ਦਿਨ ਦਾ ਕੰਮ ਦਿੰਦੀ ਸੀ, ਦੇ ਖ਼ਾਤਮੇ ਤੋਂ ਬਾਅਦ, ਗਰੀਬਾਂ ਲਈ ਕੋਈ ਮਜ਼ਦੂਰੀ ਰੁਜ਼ਗਾਰ ਪ੍ਰੋਗਰਾਮ ਨਹੀਂ ਹੈ।

ਪ੍ਰਧਾਨ ਮੰਤਰੀ ਬਿਲਕੁਲ ਸਹੀ ਹਨ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਈ ਚੀਜ਼ਾਂ ਕਰਨ ਲਈ ਕਿਹਾ ਹੈ। ਕਿਉਂਕਿ ਪ੍ਰਧਾਨ ਮੰਤਰੀ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਉਨ੍ਹਾਂ ਦੇ ਮੰਤਰੀ ਆਪਣੇ ਕੰਮ ’ਤੇ ਸੁੱਤੇ ਹੋਏ ਸਨ, ਇਸ ਲਈ ਉਨ੍ਹਾਂ ਕੋਲ ਸਿੱਧੇ ਜਨਤਾ ਨੂੰ ਅਪੀਲ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਸੋਨੇ ਦੀ ਦਰਾਮਦ ’ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਤਪੱਸਿਆ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਫਿਊਲ, ਖਾਣਾ ਪਕਾਉਣ ਵਾਲੇ ਤੇਲ ਅਤੇ ਖਾਦਾਂ ਦੀ ਖਪਤ ’ਚ ਆਤਮ-ਸੰਜਮ ਵਰਤਿਆ ਜਾਣਾ ਚਾਹੀਦਾ ਹੈ। ਬੇਲੋੜੀ ਦਰਾਮਦ ਤੋਂ ਬਚਿਆ ਜਾਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਅੱਗੇ ਵੀ ਪਰ ਪ੍ਰਧਾਨ ਮੰਤਰੀ ਨੂੰ ਜੋ ਕਰਨ ਦੀ ਲੋੜ ਸੀ, ਉਹ ਸੀ ਆਪਣੀ ਸਰਕਾਰ ਦੇ ਪ੍ਰਦਰਸ਼ਨ ਦਾ ਇਕ ਆਲੋਚਨਾਤਮਕ ਵਿਸ਼ਲੇਸ਼ਣ।

ਪ੍ਰਧਾਨ ਮੰਤਰੀ ਫਿਊਲ ਦੀ ਖਪਤ ’ਚ ਸਭ ਤੋਂ ਵੱਧ ਫ਼ਿਜ਼ੂਲ ਖ਼ਰਚੀ ਹਨ : ਉਹ ਉਦਘਾਟਨਾਂ ਅਤੇ ਇੱਥੋਂ ਤੱਕ ਕਿ ਸਰਕਾਰਾਂ ਦੇ ਸਹੁੰ ਚੁੱਕ ਸਮਾਗਮਾਂ ਲਈ ਵਿਵਹਾਰਕ ਤੌਰ ’ਤੇ ਹਰ ਦਿਨ ਦਿੱਲੀ ਤੋਂ ਬਾਹਰ ਉਡਾਣ ਭਰਦੇ ਹਨ ਅਤੇ ਦਿੱਲੀ ਵਾਪਸ ਪਰਤਦੇ ਹਨ। ਉਨ੍ਹਾਂ ਦਾ ਕਾਫ਼ਲਾ ਸਭ ਤੋਂ ਲੰਬਾ ਸੀ, ਹੁਣ ਉਨ੍ਹਾਂ ਨੇ ਇਸ ਨੂੰ ਛੋਟਾ ਕਰ ਦਿੱਤਾ ਹੈ। ਉਨ੍ਹਾਂ ਦੇ ਵਿੱਤ ਮੰਤਰੀ ਨੇ ਅੱਜ ਦੀ ਨਾਜ਼ੁਕ ਵਿੱਤੀ ਸਥਿਤੀ ਬਾਰੇ ਇਕ ਵਾਰ ਵੀ ਗੱਲ ਨਹੀਂ ਕੀਤੀ ਹੈ , ਜਦੋਂ ਕਿ ਉਹ ਇਸ ਗੱਲ ’ਤੇ ਖ਼ੁਸ਼ੀ ਮਨਾਉਂਦੇ ਹਨ ਕਿ ਯੂ.ਪੀ.ਏ. ਦੇ ਤਹਿਤ ਇਕ ਨਿਵੇਸ਼ ਬੈਂਕ ਨੇ ਭਾਰਤ ਨੂੰ ਚਾਰ ਦੇਸ਼ਾਂ ਨਾਲ ਜੋੜ ਕੇ ਭਾਰਤ ਨੂੰ ਇਕ ਨਾਜ਼ੁਕ ਅਰਥਵਿਵਸਥਾ ਦੱਸਿਆ ਸੀ। ਉਹ ਇਹ ਸਵੀਕਾਰ ਨਹੀਂ ਕਰਦੇ ਕਿ ‘ਟੇਪਰ ਟੈਂਟਰਮ’ ਨੇ 2013-14 ’ਚ ਦੁਨੀਆ ਭਰ ’ਚ ਵਿੱਤੀ ਸੰਕਟ ਪੈਦਾ ਕੀਤਾ ਸੀ ਜਾਂ ਯੂ.ਪੀ.ਏ. ਨੇ ਸਖ਼ਤ ਕਦਮ ਚੁੱਕੇ ਸਨ ਜਿਸ ਦਾ ਭਾਜਪਾ ਨੇ ਮਜ਼ਾਕ ਉਡਾਇਆ ਸੀ ਅਤੇ ਸਥਿਤੀ ਨੂੰ ਬਹਾਲ ਕੀਤਾ ਗਿਆ ਸੀ।

ਵਪਾਰ ਮੰਤਰੀ ਐੱਫ. ਟੀ. ਏ. ’ਤੇ ਦਸਤਖਤ ਕਰਨ ਦੀ ਦੌੜ ’ਚ ਹਨ। ਪਿਛਲੀ ਗਿਣਤੀ ਦੇ ਅਨੁਸਾਰ, ਉਨ੍ਹਾਂ ਨੇ ਪਿਛਲੇ 5 ਸਾਲਾਂ ’ਚ 9 ਮੁਕਤ ਵਪਾਰ ਸਮਝੌਤੇ ਮੁਕੰਮਲ ਕੀਤੇ ਹਨ ਪਰ ਫਿਰ ਮੁੱਖ ਆਰਥਿਕ ਸਲਾਹਕਾਰ ਵੱਲੋਂ ਚਿਤਾਵਨੀ ਆਈ : ਵਪਾਰਕ ਸੌਦੇ ਜੋ ਵਾਅਦਾ ਕਰਦੇ ਹਨ ਅਤੇ ਰੈਗੂਲੇਟਰੀ ਢਾਂਚਾ ਅਸਲ ’ਚ ਜਿਸ ਦੀ ਇਜਾਜ਼ਤ ਦਿੰਦਾ ਹੈ, ਉਨ੍ਹਾਂ ਦੇ ਵਿਚਾਲੇ ਇਕ ਵੱਡਾ ਪਾੜਾ ਹੈ।

ਕਾਰਜ ਸੂਚੀ: ਇਹ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਚਾਲੂ ਖਾਤਾ ਘਾਟੇ ਨੂੰ ਘੱਟ ਕਰਨਾ ਚਾਹੁੰਦੇ ਹਨ, ਵਿਦੇਸ਼ੀ ਮੁਦਰਾ ਭੰਡਾਰ ਵਧਾਉਣਾ ਚਾਹੁੰਦੇ ਹਨ ਅਤੇ ਵਟਾਂਦਰਾ ਦਰ ਨੂੰ ਸਥਿਰ ਕਰਨਾ ਚਾਹੁੰਦੇ ਹਨ। ਉਹ ਬਿਲਕੁਲ ਸਹੀ ਹਨ।
ਤਾਂ, ਵਾਪਸ ਸ਼੍ਰੀ ਰੁਚਿਰ ਸ਼ਰਮਾ ’ਤੇ ਆਉਂਦੇ ਹਾਂ। ਪ੍ਰਧਾਨ ਮੰਤਰੀ ਦੀ ਥਾਲੀ ਪੂਰੀ ਭਰੀ ਹੋਈ ਹੈ। ਉਨ੍ਹਾਂ ਨੂੰ ਰੈਗੂਲੇਟਰੀ ਵਿਵਸਥਾ, (ਹੋਰਨਾਂ ਦੇ ਨਾਲ-ਨਾਲ ਆਰ.ਬੀ.ਆਈ., ਸੇਬੀ, ਸੀ. ਬੀ. ਡੀ. ਟੀ., ਸੀ. ਬੀ. ਆਈ. ਸੀ., ਵਪਾਰ ਮੰਤਰਾਲੇ, ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ) ਦੀ ਸਮੀਖਿਆ ਕਰਨੀ ਚਾਹੀਦੀ ਹੈ। ਮੌਜੂਦਾ ਵਿਵਸਥਾ ਨੂੰ ਵਾਪਸ ਲੈਣਾ ਚਾਹੀਦਾ ਹੈ ਜੋ ਉਦਾਰੀਕਰਨ ਤੋਂ ਪਹਿਲਾਂ ਦੀ ਵਿਵਸਥਾ ਵਾਂਗ ਹੀ ਦਮਨਕਾਰੀ ਅਤੇ ਕੰਟਰੋਲ-ਮੁਖੀ ਹੈ ।
ਜਾਂਚ ਏਜੰਸੀਆਂ ’ਤੇ ਸਖ਼ਤੀ ਨਾਲ ਲਗਾਮ ਲਗਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਵਰਤੋਂ ਪਰਦੇ ਪਿੱਛੇ ਜਾਂ ਸਿਆਸੀ ਉਦੇਸ਼ਾਂ ਲਈ ਨਹੀਂ ਕਰਨੀ ਚਾਹੀਦੀ। ਵਟਾਂਦਰਾ ਦਰ ਨੂੰ ਸਥਿਰ ਕਰਨਾ ਚਾਹੀਦਾ ਹੈ ਅਤੇ ਟੈਕਸ ਦੀਆਂ ਦਰਾਂ ਨੂੰ ਘੱਟ ਕਰਨਾ ਚਾਹੀਦਾ ਹੈ। ਇਕ ਵਾਰ ਜਦੋਂ ਇਹ ਚੀਜ਼ਾਂ ਹੋ ਜਾਣਗੀਆਂ, ਤਾਂ ਵਿਦੇਸ਼ੀ ਪੂੰਜੀ ਭਾਰਤ ਵਾਪਸ ਆ ਜਾਵੇਗੀ। ਉਹ ਮੌਜੂਦਾ ਮੰਤਰੀਆਂ ਜ਼ਿਆਦਾਤਰ, ਬਾਜ਼ਾਰ ਦੇ ਸੰਸ਼ੇਵਾਦੀਆਂ ਦੇ ਨਾਲ ਅਜਿਹਾ ਨਹੀਂ ਕਰ ਸਕਦੇ। ਉਨ੍ਹਾਂ ਨੂੰ ਨੇਕ ਇਰਾਦੇ ਵਾਲੇ ਅਤੇ ਬੁੱਧੀਮਾਨ ਵਿਅਕਤੀਆਂ ਦੀ ਮਦਦ ਲੈਣੀ ਚਾਹੀਦੀ ਹੈ। ਮੇਰਾ ਸੁਝਾਅ ਹੈ ਕਿ ਪ੍ਰਧਾਨ ਮੰਤਰੀ ਕਿਸੇ ਬਾਜ਼ਾਰ-ਅਨੁਕੂਲ ਮਾਹਿਰ ਨੂੰ ਨੇਤਾ ਵਜੋਂ ਨਿਯੁਕਤ ਕਰਨ ਅਤੇ ਉਸ ਨੇਤਾ ਨੂੰ ਆਪਣੀ ਟੀਮ ਦੇ ਹੋਰ ਮੈਂਬਰਾਂ ਨੂੰ ਚੁਣਨ ਦੀ ਇਜਾਜ਼ਤ ਦੇਣ ਅਤੇ 15 ਦਿਨਾਂ ਦੇ ਅੰਦਰ ਤੁਰੰਤ ਉਪਾਵਾਂ ’ਤੇ ਸਲਾਹ ਦੇਣ।

-ਪੀ. ਚਿਦਾਂਬਰਮ

  • Issues
  • hidden
  • public knowledge
  • Gold
  • Pm modi

ਚਾਹ ਦੀ ਭੱਠੀ ਤੋਂ ਸੰਸਦ ਦੇ ਗਲਿਆਰਿਆਂ ਤੱਕ ਮੋਦੀ

NEXT STORY

Stories You May Like

  • news of paper currency being banned from june 30
    30 ਜੂਨ ਤੋਂ ਕਾਗਜ਼ੀ ਕਰੰਸੀ ਬੰਦ ਹੋਣ ਦੀ ਖ਼ਬਰ! ਸਰਕਾਰ ਨੇ ਦਿੱਤੀ ਸਹੀ ਜਾਣਕਾਰੀ
  • terror of stray dogs in khanna
    ਖੰਨਾ 'ਚ ਅਵਾਰਾ ਕੁੱਤਿਆਂ ਦੀ ਦਹਿਸ਼ਤ ! 5 ਮਹੀਨਿਆਂ 'ਚ 1,936 ਤੋਂ ਵੱਧ ਲੋਕਾਂ ਨੂੰ ਕੱਟਿਆ
  • jalandhar man dies in greece
    ਗ੍ਰੀਸ ਤੋਂ ਮੰਦਭਾਗੀ ਖ਼ਬਰ! ਪਰਿਵਾਰ ਨਾਲ ਘੁੰਮਣ ਨਿਕਲੇ ਜਲੰਧਰ ਦੇ ਵਿਅਕਤੀ ਨਾਲ ਵਾਪਰ ਗਿਆ ਭਾਣਾ
  • rs 87 lakhs emptied due to bsnl  s mistake  hc gives important decision
    BSNL ਦੀ ਗਲਤੀ ਨਾਲ ਖਾਲੀ ਹੋ ਗਿਆ 87 ਲੱਖ ਦਾ ਖ਼ਾਤਾ, High Court ਨੇ ਸੁਣਾਇਆ ਅਹਿਮ ਫ਼ੈਸਲਾ
  • congress protests
    ਕਾਂਗਰਸ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਰੇਗੀ ਦੇਸ਼ਵਿਆਪੀ ਵਿਰੋਧ-ਪ੍ਰਦਰਸ਼ਨ
  • adulterers playing with people  s health
    ‘ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਮਿਲਾਵਟਖੋਰ’ ਨਹੀਂ ਰੁਕ ਰਿਹਾ ਇਹ ਕਾਲਾ ਕਾਰੋਬਾਰ!
  • pm modi meets venezuela president
    ਵੈਨੇਜ਼ੁਏਲਾ ਦੀ ਰਾਸ਼ਟਰਪਤੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ ! ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ
  • rohtak d park market showroom fire  3 people
    ਰੋਹਤਕ ਦੇ ਸ਼ੋਅਰੂਮ 'ਚ ਅੱਗ ਨੇ ਮਚਾਏ ਭਾਂਬੜ, 3 ਲੋਕਾਂ ਦੀ ਮੌਤ, 10 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ
  • readymade garment shops in lohian will remain closed from 26th to 28th
    ਜਲੰਧਰ ਦੇ ਇਸ ਇਲਾਕੇ 'ਚ 26 ਤੋਂ 28 ਤੱਕ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਣੋ ਕਿਉਂ...
  • 2 ips officers from punjab included in the panel for dg posts in the centre
    ਪੰਜਾਬ ਦੇ 2 IPS ਅਧਿਕਾਰੀਆਂ ਦੇ ਨਾਂ ਕੇਂਦਰ ਵਿਚ ਡੀ. ਜੀ. ਅਹੁਦਿਆਂ ਲਈ ਪੈਨਲ ’ਚ...
  • mother and daughter die in road accident in jalandhar
    ਕਹਿਰ ਓ ਰੱਬਾ! ਪਲਾਂ 'ਚ ਉੱਜੜਿਆ ਪਰਿਵਾਰ, ਜਲੰਧਰ 'ਚ ਸੜਕ ਹਾਦਸੇ ਦੌਰਾਨ ਮਾਂ-ਧੀ...
  • dasmesh nagar murder case
    ਦਸਮੇਸ਼ ਨਗਰ ਕਤਲਕਾਂਡ: ਗੈਂਗਸਟਰ ਜੋਗਾ ਫੋਲੜੀਵਾਲ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ...
  • terrible accident on jalandhar highway
    ਜਲੰਧਰ ਹਾਈਵੇਅ 'ਤੇ ਭਿਆਨਕ ਹਾਦਸਾ: ਗਰਿੱਲਾਂ ਤੋੜ ਕੇ ਫੁੱਟਪਾਥ 'ਤੇ ਚੜ੍ਹੀ ਕਾਰ,...
  • big announcement made in punjab for 16th and 17th
    ਪੰਜਾਬ 'ਚ 16 ਤੇ 17 ਤਾਰੀਖ਼ ਲਈ ਹੋਇਆ ਵੱਡਾ ਐਲਾਨ! ਝਲਣੀ ਪਵੇਗੀ ਵੱਡੀ ਮੁਸੀਬਤ,...
  • dental cleaning brush your teeth pinkoo tv video
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo Tv ਦੀ ਨਵੀਂ ਵੀਡੀਓ! ਸਿਖਾਓ ਕਿਵੇਂ ਕਰੀਏ...
  • punjab weather raining
    ਪੰਜਾਬ ਦੇ 8 ਜ਼ਿਲ੍ਹਿਆਂ 'ਚ Alert! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ, IMD ਨੇ...
Trending
Ek Nazar
readymade garment shops in lohian will remain closed from 26th to 28th

ਜਲੰਧਰ ਦੇ ਇਸ ਇਲਾਕੇ 'ਚ 26 ਤੋਂ 28 ਤੱਕ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਣੋ ਕਿਉਂ...

famous actress suddenly takes a shocking step

30 ਸਾਲਾ ਮਸ਼ਹੂਰ ਅਦਾਕਾਰਾ ਨੇ ਅਚਾਨਕ ਚੁੱਕ ਲਿਆ ਖੌਫਨਾਕ ਕਦਮ, ਫੈਨਜ਼ ਨੂੰ ਲੱਗਾ...

controversial statement of a famous influencer

'ਜੇ ਕੋਈ ਸ਼ੇਖ ਮੈਨੂੰ ਸੌਣ ਲਈ 15 ਕਰੋੜ ਦੇਵੇ ਤਾਂ..!', ਮਸ਼ਹੂਰ ਇਨਫਲੂਐਂਸਰ ਨੇ...

surbhi jyoti  sumit suri welcome baby girl

38 ਸਾਲ ਦੀ ਉਮਰ 'ਚ ਪਹਿਲੇ ਬੱਚੇ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ, ਧੀ ਨੂੰ ਦਿੱਤਾ...

harmanpreet kaur did not shake hands with pakistan captain

‘ਨੋ ਹੈਂਡਸ਼ੇਕ’ ਦਾ ਸਿਲਸਿਲਾ ਬਰਕਰਾਰ, ਹਰਮਨਪ੍ਰੀਤ ਕੌਰ ਨੇ ਨਹੀਂ ਮਿਲਾਇਆ Pak...

bollywood actress krishna bhakti

ਗਲੈਮਰ ਦੀ ਦੁਨੀਆ ਛੱਡ ਕ੍ਰਿਸ਼ਨ ਭਗਤੀ 'ਚ ਲੀਨ ਹੋਈ ਅਦਾਕਾਰਾ! ਪਛਾਣਨਾ ਹੋਇਆ...

jasdeep singh jassi honored

ਅਮਰੀਕਾ ਦੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਨੇ ਸਮਾਜ ਸੇਵੀ ਜਸਦੀਪ ਸਿੰਘ ਜੱਸੀ ਨੂੰ...

indian american couple donated

ਭਾਰਤੀ-ਅਮਰੀਕੀ ਜੋੜੇ ਨੇ ਸਿਹਤ ਸੇਵਾਵਾਂ ਲਈ ਦਾਨ ਕੀਤੇ 55 ਲੱਖ ਡਾਲਰ

storms  rains lash khyber pakhtunkhwa

KP 'ਚ ਤੂਫਾਨ ਅਤੇ ਮੀਂਹ ਦਾ ਕਹਿਰ, ਸੱਤ ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

us fighter jet crashes in washington state report

ਅਸਮਾਨੋਂ ਧੜੰਮ ਡਿੱਗਿਆ ਅਮਰੀਕੀ ਫੌਜ ਦਾ ਜਹਾਜ਼! ਪਾਇਲਟ ਨੇ ਦਿੱਤੀ ਮੌਤ ਨੂੰ ਮਾਤ...

punjabis in canada

ਕੈਨੇਡਾ 'ਚ ਹਜ਼ਾਰਾਂ ਪੰਜਾਬੀਆਂ ਦੇ ਵੀਜ਼ੇ ਰੱਦ ਹੋਣ ਦਾ ਖ਼ਦਸ਼ਾ!

lover love wife husband incident

ਪ੍ਰੇਮੀ ਦੇ ਪਿਆਰ 'ਚ ਅੰਨ੍ਹੀ ਹੋਈ ਇਕ ਹੋਰ ਘਰਵਾਲੀ ! ਆਪਣੇ ਹੀ ਪਤੀ ਦਾ ਕਰ 'ਤਾ...

heavy rain next 48 hours monsoon

Heavy Rain: ਅਗਲੇ 48 ਘੰਟੇ ਅਹਿਮ! ਮਾਨਸੂਨ ਮਚਾਏਗਾ ਤਬਾਹੀ, 19 ਸੂਬਿਆਂ 'ਚ ਮੌਸਮ...

senior us and iranian officials

ਅਗਲੇ ਹਫਤੇ ਸਵਿਟਜ਼ਰਲੈਂਡ 'ਚ ਹੋ ਸਕਦੀ ਹੈ ਸੀਨੀਅਰ ਅਮਰੀਕੀ-ਈਰਾਨੀ ਅਧਿਕਾਰੀਆਂ ਦੀ...

new committee of australian sikh sports

ਆਸਟ੍ਰੇਲੀਆਈ ਸਿੱਖ ਖੇਡ ਕਮੇਟੀ ਦੀ ਨਵੀਂ ਕਮੇਟੀ ਦੀ ਹੋਈ ਚੋਣ, ਦਲਜੀਤ ਸਿੰਘ ਧਾਮੀ...

ayushman card holders july 1 services closed warning

ਆਯੁਸ਼ਮਾਨ ਕਾਰਡ ਧਾਰਕਾਂ ਨੂੰ 1 ਜੁਲਾਈ ਤੋਂ ਲੱਗੇਗਾ ਵੱਡਾ ਝਟਕਾ! ਜੰਮੂ 'ਚ...

brick merchant wife head hammer

ਗੁਰੂਗ੍ਰਾਮ 'ਚ ਵੱਡੀ ਵਾਰਦਾਤ: ਕਾਰੋਬਾਰੀ ਨੇ ਸਿਰ ’ਤੇ ਹਥੌੜਾ ਮਾਰ ਕਰ'ਤਾ ਪਤਨੀ...

know what the new week will be like for you

ਸਿੰਘ ਰਾਸ਼ੀ ਵਾਲਿਆਂ ਨੂੰ ਹੋਵੇਗਾ ਧਨ ਦਾ ਲਾਭ! ਜਾਣੋ ਤੁਹਾਡੇ ਲਈ ਕਿਹੋ ਜਿਹਾ ਰਹੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • women are nation builders
      ਸਹੀ ਅਰਥਾਂ ’ਚ ਔਰਤਾਂ ਹੁਣ ‘ਨੇਸ਼ਨ ਬਿਲਡਰਜ਼’ ਹਨ
    • congress protests
      ਕਾਂਗਰਸ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਰੇਗੀ ਦੇਸ਼ਵਿਆਪੀ ਵਿਰੋਧ-ਪ੍ਰਦਰਸ਼ਨ
    • modi marathon
      ਮੁਸ਼ਕਲਾਂ ਦੇ ਵਿਚਾਲੇ ਮੋਦੀ ਦੀ ਮੈਰਾਥਨ
    • when will the series of deaths due to road accidents stop
      ‘ਕਦੋਂ ਰੁਕੇਗਾ ਸੜਕ ਹਾਦਸਿਆਂ ਨਾਲ’ ਮੌਤਾਂ ਦਾ ਸਿਲਸਿਲਾ!
    • why might the rbi have to increase its policy interest rate
      ਰੁਪਏ ਦੀ ਮਜ਼ਬੂਤੀ ਲਈ ਆਰ. ਬੀ. ਆਈ. ਨੂੰ ਕਿਉਂ ਵਧਾਉਣੀ ਪੈ ਸਕਦੀ ਹੈ ਆਪਣੀ ਨੀਤੀਗਤ...
    • don  t panic in case of fire
      ਅੱਗ ਲੱਗਣ ਦੀ ਸਥਿਤੀ ’ਚ ਨਾ ਘਬਰਾਓ!
    • pm modi achivements
      ਪ੍ਰਧਾਨ ਮੰਤਰੀ ਮੋਦੀ ਦੀਆਂ ਪ੍ਰਾਪਤੀਆਂ ਨੇ ਬਦਲ ਦਿੱਤੀ ਕਰੋੜਾਂ ਦੇਸ਼ ਵਾਸੀਆਂ ਦੀ...
    • cockroach janta party
      ਕਾਕਰੋਚ: ਜੈੱਨ ਜ਼ੀ ’ਚ ਗੁੱਸਾ ਜਾਂ ਸਿਆਸੀ ਲਾਲਸਾ ਅਤੇ ਪੰਜਾਬ
    •   unstoppable hooliganism   of those in power and their relatives
      ‘ਨਹੀਂ ਰੁਕ ਰਹੀ ਗੁੰਡਾਗਰਦੀ’ ਸੱਤਾਧਾਰੀਆਂ ਅਤੇ ਉਨ੍ਹਾਂ ਦੇ ਸੰਬੰਧੀਆਂ ਦੀ!
    • modi government 12 years
      ਮੋਦੀ ਸਰਕਾਰ ਦੇ 12 ਸਾਲ : ਦਹਾਕੇ ’ਚ ਸਦੀ ਦੀ ਯਾਤਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +