ਰਿਆਦ (ਇੰਟ.): ਸਾਊਦੀ ਅਰਬ ਨੇ ਸੋਮਵਾਰ ਨੂੰ ਇਸ ਬਾਰੇ ਵਿਚ ਨਵਾਂ ਬਿਊਰਾ ਜਾਰੀ ਕੀਤਾ ਕਿ ਕੋਰੋਨਾ ਵਾਇਰਸ ਦੇ ਕਾਰਣ ਪਿਛਲੇ 7 ਮਹੀਨਿਆਂ ਤੋਂ ਬੰਦ ਮੱਕਾ ਦੀ ਤੀਰਥਯਾਤਰਾ ਨੂੰ ਹੌਲੀ-ਹੌਲੀ ਕਿਵੇਂ ਸ਼ੁਰੂ ਕੀਤਾ ਜਾਵੇ। ਹੱਜ ਮੰਤਰੀ ਮੁਹੰਮਦ ਬੇਂਤੇਨ ਨੇ ਕਿਹਾ ਕਿ ਸਲਤਨਤ ਇਕ ਆਨਲਾਈਨ ਐਪਲੀਕੇਸ਼ਨ ਦੀ ਸ਼ੁਰੂਆਤ ਕਰੇਗੀ ਜਿਸ ਨਾਲ ਸਾਊਦੀ ਅਰਬ ਦੇ ਨਾਗਰਿਕ, ਨਿਵਾਸੀ ਤੇ ਸ਼ਰਧਾਲੂ 'ਉਮਰਾ' ਕਰਨ ਲਈ ਅਪਲਾਈ ਕਰ ਸਕਣਗੇ ਤੇ ਇਸ ਲਈ ਸਮੇਂ ਤੇ ਤਰੀਕ ਰਾਖਵੀਂ ਕਰ ਸਕਣਗੇ। ਮਹਾਮਾਰੀ ਦੇ ਚੱਲਦੇ ਭੀੜ ਤੋਂ ਬਚਣ ਤੇ ਜ਼ਮੀਨੀ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੇ ਕਾਰਣ ਇਹ ਕਦਮ ਚੁੱਕਿਆ ਗਿਆ ਹੈ। ਵਰਚੁਅਲ ਸੈਮੀਨਾਰ ਵਿਚ ਸ਼ਾਮਲ ਹੋਏ ਮੰਤਰੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਤੀਰਥਯਾਤਰਾ ਕਦੋਂ ਸ਼ੁਰੂ ਹੋਵੇਗੀ ਤੇ ਇਕ ਵਾਰ ਵਿਚ ਕਿੰਨੇ ਤੀਰਥਯਾਤਰੀਆਂ ਨੂੰ ਆਗਿਆ ਹੋਵੇਗੀ।
ਰੂਸ ਦੀ ਕੋਰੋਨਾ ਵੈਕਸੀਨ ਦੇ ਪ੍ਰੀਖਣ ਲਈ 60 ਹਜ਼ਾਰ ਲੋਕਾਂ ਨੇ ਕੀਤਾ ਅਪਲਾਈ
NEXT STORY