ਹਾਂਗਕਾਂਗ (ਬਿਊਰੋ): ਹਾਂਗਕਾਂਗ ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਉਹਨਾਂ ਨੇ ਵਿਸਫੋਟਕ ਬਣਾਉਣ ਅਤੇ ਸ਼ਹਿਰ ਵਿਚ ਬੰਬ ਲਗਾਉਣ ਦੀ ਸਾਜਿਸ਼ ਦਾ ਪਰਦਾਫਾਸ਼ ਕਰਨ ਮਗਰੋਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਸਕੂਲੀ ਵਿਦਿਆਰਥੀਆਂ ਸਮੇਤ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਂਗਕਾਂਗ ਵਿਚ ਸਿਆਸੀ ਫੁੱਟ ਦੌਰਾਨ ਇਹ ਗ੍ਰਿਫ਼ਤਾਰੀ ਹੋਈ ਹੈ। ਕਰੀਬ 2 ਸਾਲ ਪਹਿਲਾਂ ਇੱਥੇ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਵਿਰੋਧ ਪ੍ਰਦਰਸ਼ਨ ਕਈ ਮਹੀਨੇ ਚੱਲਿਆ ਸੀ।
ਪਿਛਲੇ ਹਫ਼ਤੇ ਹਾਂਗਕਾਂਗ ਦੇ ਇਕ ਵਿਅਕਤੀ ਨੇ ਖੁਦ ਨੂੰ ਮਾਰਨ ਤੋਂ ਪਹਿਲਾਂ ਇਕ ਪੁਲਸ ਅਧਿਕਾਰੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 9 ਲੋਕਾਂ ਵਿਚ 6 ਸੈਕੰਡਰੀ ਸਕੂਲ ਦੇ ਵਿਦਿਆਰਥੀ ਹਨ। ਇਹ ਲੋਕ ਇਕ ਹੋਸਟਲ ਵਿਚ ਵਿਸਫੋਟਕ 'ਟ੍ਰਾਈਏਸੀਟੋਨ ਟ੍ਰਾਈਪਰਆਕਸਾਈਡ (ਟੀ.ਏ.ਟੀ.ਪੀ.) ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਦੀ ਯੋਜਨਾ ਟੀ.ਏ.ਟੀ.ਪੀ. ਸ਼ਹਿਰ ਦੀਆਂ ਅਦਾਲਤਾਂ, ਕ੍ਰਾਸ-ਹਾਰਬਰ ਸੁਰੰਗ, ਰੇਲਵੇ ਸਟੇਸ਼ਨਾਂ ਅਤੇ ਸੜਕ 'ਤੇ ਰੱਖੇ ਕੂੜੇਦਾਨ ਵਿਚ ਵਿਸਫੋਟਕ ਲਗਾਉਣ ਦੀ ਸੀ। ਤਾਂ ਜੋ ਸਮਾਜ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਇਆ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ- ਦਿਲੀਪ ਕੁਮਾਰ ਦੀ ਮੌਤ 'ਤੇ ਪਾਕਿ ਰਾਸ਼ਟਰਪਤੀ ਨੇ ਜਤਾਇਆ ਦੁੱਖ, ਆਮ ਜਨਤਾ ਵੀ ਗਮ 'ਚ ਡੁੱਬੀ
ਹਾਂਗਕਾਂਗ ਪੁਲਸ ਦੇ ਰਾਸ਼ਟਰੀ ਸੁਰੱਖਿਆ ਵਿਭਾਗ ਦੇ ਸੀਨੀਅਰ ਸੁਪਰਡੈਂਟ ਲੀ ਕਵਾਈ-ਵਾਹ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਪੰਜ ਪੁਰਸ਼ ਅਤੇ ਚਾਰ ਔਰਤਾਂ ਹਨ, ਜਿਹਨਾਂ ਦੀ ਉਮਰ 15 ਤੋਂ 39 ਸਾਲ ਦੇ ਵਿਚਕਾਰ ਹੈ। ਟੀ.ਏ.ਟੀ.ਪੀ. ਬਣਾਉਣ ਲਈ ਉਪਕਰਨ ਅਤੇ ਕੱਚਾ ਮਾਲ ਵੀ ਬਰਾਮਦ ਕੀਤਾ ਗਿਆ ਹੈ।
ਉੱਤਰੀ ਵਜ਼ੀਰਿਸਤਾਨ 'ਚ ਅੱਤਵਾਦੀ ਹਮਲੇ 'ਚ 3 ਪਾਕਿਸਤਾਨੀ ਫ਼ੌਜੀ ਸ਼ਹੀਦ, 1 ਜ਼ਖ਼ਮੀ
NEXT STORY