ਮਨੀਲਾ (ਏ.ਪੀ.)- ਫਿਲੀਪੀਨ ਦੇ ਇਕ ਮੱਧ ਦਵੀਪ ਵਿਚ ਮੰਗਲਵਾਰ ਨੂੰ ਜਵਾਲਾਮੁਖੀ ਵਿਚ ਧਮਾਕੇ ਮਗਰੋਂ ਉਸ ਦੀ ਸੁਆਹ ਚਾਰ ਕਿੱਲੋਮੀਟਰ ਤਕ ਆਸਮਾਨ ਵਿਚ ਫ਼ੈਲ ਗਈ, ਜਿਸ ਕਾਰਨ ਚਾਰ ਪਿੰਡਾਂ ਵਿਚ ਸਕੂਲ ਬੰਦ ਕਰਵਾਉਣੇ ਪਏ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ! ਜਾਰੀ ਹੋ ਗਏ ਸਖ਼ਤ ਹੁਕਮ
ਫ਼ਿਲੀਪੀਨ ਦੀ ਜਵਾਲਾਮੁਖੀ ਤੇ ਭੂਚਾਲ ਨਿਗਰਾਨ ਸੰਸਥਾ ਨੇ ਦੱਸਿਆ ਕਿ ਨੈਗ੍ਰੋਸ ਦਵੀਪ ਵਿਚ ਜਵਾਲਾਮੁਖੀ ਮਾਊਂਟ ਕਨਲਾਓਨ ਵਿਚ ਸਵੇਰੇ ਹੋਏ ਧਮਾਕੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਉਸ ਨੇ ਦੱਸਿਆ ਕਿ ਜਵਾਲਾਮੁਖੀ ਦੇ ਦੱਖਣ-ਪੱਛਣ ਵਿਚ ਘੱਟੋ-ਘੱਟ ਚਾਰ ਪਿੰਡਾਂ ਤਕ ਇਸ ਦੀ ਸੁਆਹ ਫ਼ੈਲ ਗਈ। ਨਾਗਰਿਕ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਕਨਲਾਓਨ ਵਿਚ ਅਖ਼ੀਰਲੀ ਵਾਰ ਧਮਾਕਾ ਦਸੰਬਰ ਵਿਚ ਹੋਇਆ ਸੀ, ਜਿਸ ਮਗਰੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਸੀ ਤੇ ਜਵਾਲਾਮੁਖੀ ਵਿਚ ਦੁਬਾਰਾ ਧਮਾਕੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਇਨ੍ਹਾਂ ਵਿਚੋਂ ਕਈ ਲੋਕ ਅਜੇ ਵੀ ਸ਼ੈਲਟਰ ਥਾਵਾਂ 'ਤੇ ਰਹਿ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ 'ਚ ਅੰਮ੍ਰਿਤ ਸੰਚਾਰ ਮੌਕੇ ਅਨੇਕਾਂ ਪ੍ਰਾਣੀ ਗੁਰੂ ਵਾਲੇ ਬਣੇ
NEXT STORY