ਇੰਟਰਨੈਸ਼ਨਲ ਡੈਸਕ (ਬਿਊਰੋ): ਵਿਗਿਆਨੀਆਂ ਵੱਲੋਂ ਔਰਤਾਂ ਅਤੇ ਪੁਰਸ਼ਾਂ ਦੀਆਂ ਸਮੱਸਿਆਵਾਂ ਬਾਰੇ ਦਿਨ-ਰਾਤ ਅਧਿਐਨ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਅਧਿਐਨ ਬੀਪੀ ਸੰਬੰਧੀ ਸਮੱਸਿਆ ਬਾਰੇ ਕੀਤਾ ਗਿਆ ਜੋ 16 ਸਾਲ ਤੋਂ ਜਾਰੀ ਸੀ। ਇਸ ਅਧਿਐਨ ਵਿਚ ਪਤਾ ਚੱਲਿਆ ਕਿ ਹਾਈ ਬੀ.ਪੀ. ਦੀ ਸਥਿਤੀ ਵਿਚ 40 ਸਾਲ ਦੀ ਉਮਰ ਦੇ ਬਾਅਦ ਔਰਤਾਂ ਵਿਚ ਨਾੜੀ ਸੰਬੰਧੀ ਬੀਮਾਰੀ ਅਤੇ ਜਲਦੀ ਮੌਤ ਦਾ ਜੋਖਮ ਪੁਰਸ਼ਾਂ ਦੀ ਤੁਲਨਾ ਵਿਚ ਕਾਫੀ ਵੱਧ ਜਾਂਦਾ ਹੈ।
ਇਹ ਗੱਲ ਨਾਰਵੇ ਵਿਚ 16 ਸਾਲ ਤੱਕ ਚੱਲੇ ਅਧਿਐਨ ਵਿਚ ਸਾਹਮਣੇ ਆਈ। ਵਿਗਿਆਨੀਆਂ ਨੇ 1992 ਵਿਚ 12329 ਪੁਰਸ਼ਾਂ ਅਤੇ ਔਰਤਾਂ 'ਤੇ ਇਹ ਅਧਿਐਨ ਸ਼ੁਰੂ ਕੀਤਾ ਸੀ।ਉਦੋਂ ਭਾਗੀਦਾਰਾਂ ਦੀ ਔਸਤ ਉਮਰ 41 ਸਾਲ ਸੀ। ਅਗਲੇ 16 ਸਾਲ ਤੱਕ ਇਹਨਾਂ ਦੇ ਬੀ.ਪੀ. ਅਤੇ ਦਿਲਦੀ ਸਿਹਤ 'ਤੇ ਨਜ਼ਰ ਰੱਖੀ ਗਈ। ਇਸ ਦੇ ਨਤੀਜੇ ਹੁਣ ਸਾਹਮਣੇ ਆਏ ਹਨ। ਅਧਿਐਨ ਦੀ ਸ਼ੁਰੂਆਤ ਵਿਚ ਪੁਰਸ਼ਾਂ ਦੀ ਤੁਲਨਾ ਵਿਚ ਔਰਤਾਂ ਨੂੰ ਹਾਈ ਬੀ.ਪੀ. ਦੀ ਸਮੱਸਿਆ ਬਹੁਤ ਘੱਟ ਸੀ। 25 ਫੀਸਦੀ ਔਰਤਾਂ ਅਤੇ 35 ਫੀਸਦੀ ਪੁਰਸ਼ਾਂ ਵਿਚ ਸਟੇਜ-1 ਦਾ ਬੀਪੀ ਸੀ। ਅਮੇਰਿਕਨ ਹਾਰਟ ਐਸੋਸੀਏਸ਼ਨ ਇਸ ਨੂੰ ਸਧਾਰਨ ਮੰਨਦਾ ਹੈ। 14 ਫੀਸਦੀ ਔਰਤਾਂ ਅਤੇ 31 ਫੀਸਦੀ ਪੁਰਸ਼ਾਂ ਵਿਚ ਸਟੇਜ-2 ਬੀਪੀ (140/90) ਸੀ।
ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਦਾਅਵਾ, ਦੁਨੀਆ ਭਰ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 70 ਲੱਖ ਤੋਂ 1.3 ਕਰੋੜ ਤੱਕ
ਔਰਤਾਂ ਵਿਚ ਦਿਲ ਦੇ ਰੋਗ ਦੇ ਜ਼ੋਖਮ ਵਾਲੇ ਕਾਰਕ ਵੀ ਘੱਟ ਸਨ। ਕੁਝ ਸਮੇਂ ਬਾਅਦ 1.4 ਫੀਸਦੀ ਔਰਤਾਂ ਅਤੇ 5.7 ਫੀਸਦੀ ਪੁਰਸ਼ਾਂ ਨੂੰ ਦਿਲ ਸੰਬੰਧੀ ਬੀਮਾਰੀ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।ਇਸ ਕਾਰਨ ਉਹਨਾਂ ਦੀ ਮੌਤ ਹੋ ਗਈ। ਵਿਗਿਆਨੀ ਇਸ ਗੱਲ ਨਾਲ ਹੈਰਾਨ ਸੀ ਕਿ ਅਧਿਐਨ ਦੀ ਸ਼ੁਰੂਆਤ ਵਿਚ ਜਿਹੜੀਆਂ ਔਰਤਾਂ ਦਾ ਬੀਪੀ ਸਧਾਰਨ ਸੀ ਬਾਅਦ ਵਿਚ ਉਹਨਾਂ ਵਿਚ ਦਿਲ ਸੰਬੰਧੀ ਰੋਗ ਦਾ ਖਤਰਾ ਪੁਰਸ਼ਾਂ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਗਿਆ।
ਜਾਪਾਨ ਨੇ ਓਲੰਪਿਕ ਤੋਂ ਪਹਿਲਾਂ ਕੋਰੋਨਾ ਵਾਇਰਸ ਨਾਲ ਸਬੰਧਤ ਐਮਰਜੈਂਸੀ ’ਚ ਕੀਤਾ ਢਿੱਲ ਦਾ ਐਲਾਨ
NEXT STORY