ਲੰਡਨ(ਵਿਸ਼ੇਸ਼)–ਬੋਫਿੰਸ ਅਕਾਦਮੀ ਦੇ ਵਿਗਿਆਨੀਆਂ ਨੇ ਮਵੇਸ਼ੀਆਂ ’ਚੋਂ ਹੋਣ ਵਾਲੀ ਮੀਥੇਨ ਨਿਕਾਸੀ ਨੂੰ ਘੱਟ ਕਰਨ ਦਾ ਤਰੀਕਾ ਲੱਭ ਲਿਆ ਹੈ। ਇਸ ਦੇ ਲਈ ਉਨ੍ਹਾਂ ਜੌਂ ਦੀ ਜੀਨ ਐਡੀਟਿੰਗ ਕਰ ਕੇ ਇਕ ਨਵੀਂ ਵੈਰਾਇਟੀ ਤਿਆਰ ਕੀਤੀ ਹੈ, ਜਿਸ ਦੀ ਚਾਰੇ ਵਜੋਂ ਵਰਤੋਂ ਕਰਨ ਨਾਲ ਗਾਂ, ਬੱਕਰੀਆਂ ਤੇ ਭੇਡਾਂ ਦੇ ਸਰੀਰ ’ਚੋਂ ਨਿਕਲਣ ਵਾਲੀ ਮੀਥੇਨ ਦੀ ਨਿਕਾਸੀ 20 ਫੀਸਦੀ ਤਕ ਘੱਟ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਧਮਾਕੇ ਦੌਰਾਨ 'ਚ 2 ਲੋਕਾਂ ਦੀ ਮੌਤ, 3 ਜ਼ਖ਼ਮੀ
ਮੀਥੇਨ ਇਕ ਗ੍ਰੀਨਹਾਊਸ ਗੈਸ ਹੈ, ਜਿਸ ਦਾ ਚੌਗਿਰਦੇ ਵਿਚ ਵਧਣਾ ਗਲੋਬਲ ਵਾਰਮਿੰਗ ਲਈ ਚਿੰਤਾ ਦੀ ਗੱਲ ਹੈ। ਸੂਤਰਾਂ ਅਨੁਸਾਰ ਪ੍ਰੋਸੀਡਿੰਗਜ਼ ਆਫ਼ ਦ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਦੇ ਇੱਕ ਅਧਿਐਨ ਅਨੁਸਾਰ, ਗਾਵਾਂ ਵਿੱਚ ਮੀਥੇਨ ਗੈਸ ਦੇ ਉਤਪਾਦਨ ਨੂੰ ਘਟਾਉਣ ਲਈ ਕਈ ਤਰ੍ਹਾਂ ਦੇ ਟੀਕੇ ਦਿੱਤੇ ਜਾ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਰੇਸ਼ੇਦਾਰ ਚਾਰੇ ਦੀ ਘੱਟ ਵਰਤੋਂ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਅਤੇ ਮੀਥੇਨ ਵੀ ਘੱਟ ਨਿਕਲੇਗੀ।
ਇਹ ਵੀ ਪੜ੍ਹੋ : ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਦੀ ਜਿੱਤ ਨੂੰ ਚੁਣੌਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਨਰਿੰਦਰ ਮੋਦੀ ਅਤੇ UAE ਦੇ ਰਾਸ਼ਟਰਪਤੀ ਨੇ ਲਾਂਚ ਕੀਤੀ UPI ਰੁਪੇ ਕਾਰਡ ਸਰਵਿਸ
NEXT STORY