ਵੈੱਬ ਡੈਸਕ- ਦਹੀਂ ਨੂੰ ਆਯੁਰਵੈਦ ਅਤੇ ਪੋਸ਼ਣ ਵਿਗਿਆਨ (Nutrition Science) ਦੋਵਾਂ 'ਚ ਸੁਪਰਫੂਡ ਮੰਨਿਆ ਗਿਆ ਹੈ। ਇਸ 'ਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਅਤੇ ਪ੍ਰੋਬਾਇਓਟਿਕਸ ਵਰਗੇ ਅਨੇਕ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ, ਚਮੜੀ ਅਤੇ ਵਾਲਾਂ ਦੀ ਸਿਹਤ ਲਈ ਬਹੁਤ ਲਾਭਕਾਰੀ ਹਨ। ਜਦੋਂ ਦਹੀਂ 'ਚ ਥੋੜ੍ਹੀ ਖੰਡ ਮਿਲਾਈ ਜਾਂਦੀ ਹੈ ਤਾਂ ਇਹ ਤੁਰੰਤ ਊਰਜਾ ਪ੍ਰਦਾਨ ਕਰਦੀ ਹੈ ਅਤੇ ਸਰੀਰ ਨੂੰ ਤਾਜਗੀ ਮਹਿਸੂਸ ਹੁੰਦੀ ਹੈ।
ਗਲੋਇੰਗ ਸਕਿਨ ਲਈ ਦਹੀਂ ਤੇ ਖੰਡ ਦੇ ਫਾਇਦੇ
ਅੰਦਰੋਂ ਸਫਾਈ ਕਰਦਾ ਹੈ
ਦਹੀਂ 'ਚ ਮੌਜੂਦ ਪ੍ਰੋਬਾਇਓਟਿਕਸ ਅੰਤੜੀਆਂ ਨੂੰ ਸਾਫ਼ ਕਰਦੇ ਹਨ। ਜਦੋਂ ਪਾਚਣ ਪ੍ਰਣਾਲੀ ਸਿਹਤਮੰਦ ਰਹਿੰਦੀ ਹੈ ਤਾਂ ਉਸ ਦਾ ਸਿੱਧਾ ਅਸਰ ਚਿਹਰੇ ਦੀ ਚਮੜੀ 'ਤੇ ਪੈਂਦਾ ਹੈ।
ਸਕਿਨ ਸੈੱਲਾਂ ਨੂੰ ਪੋਸ਼ਣ ਮਿਲਦਾ ਹੈ
ਦਹੀਂ-ਖੰਡ 'ਚ ਮੌਜੂਦ ਪ੍ਰੋਟੀਨ ਅਤੇ ਕੈਲਸ਼ੀਅਮ ਸਕਿਨ ਸੈੱਲਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਚਿਹਰੇ ਦੀ ਡਲਨੈੱਸ ਨੂੰ ਦੂਰ ਕਰਦੇ ਹਨ।
ਹਾਈਡਰੇਸ਼ਨ ਬਣਾਈ ਰੱਖਦਾ ਹੈ
ਇਹ ਮਿਸ਼ਰਣ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ, ਜਿਸ ਨਾਲ ਸਕਿਨ ਮੋਇਸਚਰਾਈਜ਼ਡ ਅਤੇ ਨਿਖਰੀ ਰਹਿੰਦੀ ਹੈ।
ਵਾਲਾਂ ਲਈ ਦਹੀਂ-ਖੰਡ ਦੇ ਲਾਭ
ਜੜ੍ਹਾਂ ਨੂੰ ਪੋਸ਼ਣ
ਦਹੀਂ-ਖੰਡ 'ਚ ਮੌਜੂਦ ਪ੍ਰੋਟੀਨ ਅਤੇ ਵਿਟਾਮਿਨ ਵਾਲਾਂ ਦੀ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਝੜਨ ਤੋਂ ਰੋਕਦੇ ਹਨ।
ਸਕੈਲਪ ਦੀ ਸਿਹਤ ਸੁਧਾਰਦਾ ਹੈ
ਦਹੀਂ ਦੇ ਕੁਦਰਤੀ ਐਂਟੀਬੈਕਟੀਰੀਅਲ ਗੁਣ ਡੈਂਡਰਫ ਘਟਾਉਂਦੇ ਹਨ ਅਤੇ ਸਕੈਲਪ ਨੂੰ ਸਾਫ ਅਤੇ ਸਿਹਤਮੰਦ ਰੱਖਦੇ ਹਨ।
ਵਾਲਾਂ 'ਚ ਕੁਦਰਤੀ ਚਮਕ
ਜਦੋਂ ਸਰੀਰ ਨੂੰ ਸਹੀ ਪੋਸ਼ਣ ਮਿਲਦਾ ਹੈ ਤਾਂ ਵਾਲਾਂ 'ਚ ਨੈਚੁਰਲ ਆਇਲ ਸੰਤੁਲਿਤ ਰਹਿੰਦਾ ਹੈ, ਜਿਸ ਨਾਲ ਉਹ ਚਮਕਦਾਰ ਅਤੇ ਨਰਮ ਦਿਖਦੇ ਹਨ।
ਕਿਹੜੇ ਲੋਕਾਂ ਨੂੰ ਦਹੀਂ-ਖੰਡ ਨਹੀਂ ਖਾਣਾ ਚਾਹੀਦਾ
- ਸ਼ੂਗਰ (ਡਾਇਬਿਟੀਜ਼) ਦੇ ਮਰੀਜ਼ਾਂ ਲਈ ਖੰਡ ਖਤਰਨਾਕ ਹੋ ਸਕਦੀ ਹੈ, ਇਸ ਲਈ ਉਹ ਇਸ ਮਿਸ਼ਰਣ ਤੋਂ ਬਚਣ ਜਾਂ ਡਾਕਟਰ ਦੀ ਸਲਾਹ ਨਾਲ ਹੀ ਖਾਣ।
- ਜਿਨ੍ਹਾਂ ਨੂੰ ਵਾਰ-ਵਾਰ ਖੰਘ-ਜ਼ੁਕਾਮ ਹੁੰਦਾ ਹੈ, ਉਨ੍ਹਾਂ ਨੂੰ ਦਹੀਂ-ਖੰਡ ਨਹੀਂ ਖਾਣੀ ਚਾਹੀਦੀ, ਖਾਸ ਕਰਕੇ ਰਾਤ ਸਮੇਂ।
- ਐਲਰਜੀ ਜਾਂ ਲੈਕਟੋਜ਼ ਇੰਟਾਲਰੈਂਸ ਵਾਲੇ ਲੋਕਾਂ ਲਈ ਇਹ ਉਚਿਤ ਨਹੀਂ।
- ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਲੋਕ ਖੰਡ ਦੀ ਥਾਂ ਸ਼ਹਿਦ ਜਾਂ ਫਲ ਮਿਲਾ ਸਕਦੇ ਹਨ।
- ਪੇਟ ਦੀ ਸੋਜ ਜਾਂ ਇਨਫੈਕਸ਼ਨ ਵਾਲੇ ਲੋਕਾਂ ਨੂੰ ਵੀ ਇਸ ਤੋਂ ਬਚਣਾ ਚਾਹੀਦਾ ਹੈ।
- ਰਾਤ ਨੂੰ ਦਹੀਂ-ਖੰਡ ਖਾਣਾ ਨਹੀਂ ਚਾਹੀਦਾ, ਕਿਉਂਕਿ ਇਸ ਨਾਲ ਪਾਚਣ ਦੀ ਸਮੱਸਿਆ ਹੋ ਸਕਦੀ ਹੈ ਅਤੇ ਕਫ ਵੱਧ ਸਕਦਾ ਹੈ।
ਦਹੀ-ਖੰਡ ਖਾਣ ਦਾ ਸਹੀ ਤਰੀਕਾ
- ਰੋਜ਼ਾਨਾ ਇਕ ਕਟੋਰੀ ਦਹੀਂ 'ਚ 1–2 ਚਮਚ ਖੰਡ ਮਿਲਾ ਕੇ ਖਾਓ।
- ਬਹੁਤ ਠੰਡੀ ਦਹੀਂ ਫਰਿੱਜ ਤੋਂ ਸਿੱਧੀ ਨਾ ਖਾਓ।
- ਜ਼ਿਆਦਾ ਖੰਡ ਨਾ ਪਾਓ, ਖਾਸ ਕਰਕੇ ਜੇ ਤੁਸੀਂ ਡਾਇਬਿਟੀਜ਼ ਦੇ ਮਰੀਜ਼ ਹੋ ਜਾਂ ਭਾਰ ਘਟਾ ਰਹੇ ਹੋ।
- ਦਿਨ ਦੇ ਸਮੇਂ ਦਹੀਂ-ਖੰਡ ਖਾਣਾ ਸਭ ਤੋਂ ਬਿਹਤਰ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਰਾਣੀ ਤੋਂ ਪੁਰਾਣੀ ਖੰਘ ਦੂਰ ਕਰੇਗਾ ਇਹ ਦੇਸੀ ਨੁਸਖ਼ਾ, ਸਰਦੀਆਂ 'ਚ ਹੈ ਬੇਹੱਦ ਫ਼ਾਇਦੇਮੰਦ
NEXT STORY