ਇੰਟਰਨੈਸ਼ਨਲ ਡੈਸਕ (ਬਿਊਰੋ): ਨਵੀਂ ਤਕਨਾਲੋਜੀ ਦੀ ਦਿਸ਼ਾ 'ਚ ਵਿਗਿਆਨੀਆਂ ਨੇ ਇਕ ਖਾਸ ਬਾਇਓਨਿਕ ਹੱਥ ਬਣਾਇਆ ਹੈ, ਜਿਸ ਨਾਲ ਕੋਈ ਵੀ ਮਨਚਾਹੀ ਕਮਾਂਡ ਦਿੱਤੀ ਜਾ ਸਕਦੀ ਹੈ। ਇਹ ਮਨ ਦੇ ਇਸ਼ਾਰੇ 'ਤੇ ਕੰਮ ਕਰਦਾ ਹੈ। ਇਸ ਨੂੰ ਵਾਰ-ਵਾਰ ਉਤਾਰਨ ਜਾਂ ਪਹਿਨਣ ਦੀ ਲੋੜ ਨਹੀਂ ਹੈ। ਇਸ ਨੂੰ ਲੋੜ ਅਨੁਸਾਰ ਨਵਾਂ ਕੰਮ ਵੀ ਸਿਖਾਇਆ ਜਾ ਸਕਦਾ ਹੈ।
ਵਿਗਿਆਨੀਆਂ ਨੇ ਸਫਲਤਾਪੂਰਵਕ ਇਹ ਬਾਇਓਨਿਕ ਹੱਥ ਆਸਟ੍ਰੇਲੀਆ ਦੀ 37 ਸਾਲਾ ਪੈਰਾਲੰਪੀਅਨ ਜੈਸਿਕਾ ਸਮਿਥ ਨੂੰ ਲਗਾਇਆ ਹੈ। ਆਸਟ੍ਰੇਲੀਆਈ ਤੈਰਾਕ ਜੈਸਿਕਾ ਦਾ ਜਨਮ ਖੱਬੇ ਹੱਥ ਤੋਂ ਬਿਨਾਂ ਹੋਇਆ ਸੀ। ਇਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਨਕਲੀ ਹੱਥ ਦਿਵਾਇਆ ਪਰ ਉਹ ਉਨ੍ਹਾਂ ਲਈ ਹਮੇਸ਼ਾ ਇੱਕ ਸਮੱਸਿਆ ਸੀ।ਸਾਲ 2004 ਦੀ ਏਥਨਜ਼ ਪੈਰਾਲੰਪੀਅਨ ਨੂੰ ਨਕਲੀ ਹੱਥ ਦਿੱਤੇ ਗਏ ਸਨ। ਪਰ ਇਸ ਹੱਥ 'ਤੇ ਦਿਮਾਗੀ ਕੰਟਰੋਲ ਨਾ ਹੋਣ ਕਾਰਨ ਇਹ ਹਾਦਸਿਆਂ ਦਾ ਕਾਰਨ ਬਣਦਾ ਸੀ। ਇਸ ਹੱਥ ਕਾਰਨ ਇਕ ਵਾਰ ਗਰਮ ਦੁੱਧ ਵੀ ਉਸ ਦੇ ਸਰੀਰ 'ਤੇ ਡਿੱਗ ਪਿਆ, ਜਿਸ ਕਾਰਨ ਉਹ 15 ਫੀਸਦੀ ਤੱਕ ਸੜ ਚੁੱਕੀ ਸੀ।ਉੱਤਰੀ ਬ੍ਰਿਟੇਨ ਵਿੱਚ ਸਥਿਤ ਬ੍ਰਿਟਿਸ਼ ਕੰਪਨੀ ਕੋਵਵੀ ਨੇ ਨਕਲੀ ਬਾਂਹ ਨੂੰ ਚੁਣੌਤੀ ਦੇ ਰੂਪ ਵਿਚ ਲੈਂਦੇ ਹੋਏ ਸਿਰਫ ਛੇ ਮਹੀਨਿਆਂ ਵਿੱਚ ਇੱਕ ਬਾਇਓਨਿਕ ਬਾਂਹ ਬਣਾ ਲਈ। ਕੰਪਨੀ ਨੇ ਇਸਨੂੰ ਅਪ੍ਰੈਲ 2022 ਵਿੱਚ ਜੈਸਿਕਾ ਨੂੰ ਲਗਾਇਆ। ਇਸ ਦੀ ਮਦਦ ਨਾਲ ਹੁਣ ਉਹ ਪਾਣੀ ਦਾ ਗਿਲਾਸ ਚੁੱਕਣ ਤੋਂ ਲੈ ਕੇ ਮੇਕਅੱਪ ਤੱਕ ਦੇ ਸਾਰੇ ਕੰਮ ਆਸਾਨੀ ਨਾਲ ਕਰ ਸਕਦੀ ਹੈ।
ਇਸ ਤਰ੍ਹਾਂ ਕਰਦਾ ਹੈ ਕੰਮ
ਬਾਇਓਨਿਕ ਬਾਂਹ ਮੋਢੇ ਦੇ ਨੇੜੇ ਮਾਸਪੇਸ਼ੀਆਂ ਵਿੱਚ ਪੈਦਾ ਹੋਣ ਵਾਲੀਆਂ ਬਿਜਲਈ ਤਰੰਗਾਂ ਦੇ ਅਧਾਰ ਤੇ ਕੰਮ ਕਰਦਾ ਹੈ। ਇਸ ਨਾਲ ਹੱਥ ਉਹ ਕੰਮ ਕਰਦਾ ਹੈ, ਜੋ ਤੁਸੀਂ ਮਨ ਵਿਚ ਸੋਚ ਰਹੇ ਹੋ। ਉਦਾਹਰਨ ਲਈ ਗਲਾਸ ਫੜਨਾ, ਦਰਵਾਜ਼ੇ ਖੋਲ੍ਹਣਾ ਜਾਂ ਆਂਡੇ ਸੰਭਾਲ ਕੇ ਫੜਨਾ। ਕੰਪਨੀ ਨੇ ਇਨ੍ਹਾਂ ਹੱਥਾਂ 'ਚ ਬਲੂਟੁੱਥ ਡਿਵਾਈਸ ਨੂੰ ਜੋੜਿਆ ਹੈ ਤਾਂ ਕਿ ਇਸ ਨੂੰ ਰਿਮੋਟਲੀ ਅਪਡੇਟ ਕੀਤਾ ਜਾ ਸਕੇ। ਕੋਵੀਵੀ ਦੇ ਸੰਸਥਾਪਕ ਸਾਈਮਨ ਪੋਲਾਰਡ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਸਾਡੀ ਕੰਪਨੀ ਦੀ ਹਰ ਬਾਇਓਨਿਕ ਬਾਂਹ ਆਪਣੇ ਸਰੀਰ, ਯਾਨੀ ਗਾਹਕ ਦੇ ਦਿਮਾਗ ਦੇ ਅਨੁਸਾਰ ਕੰਮ ਕਰੇ। ਇਸ ਨੂੰ ਕਿਤੇ ਵੀ ਬੈਠ ਕੇ ਅਪਡੇਟ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਭਾਈਚਾਰੇ ਨੇ ਖ਼ਾਸ ਅੰਦਾਜ਼ 'ਚ ਮਨਾਇਆ ਸੁਤੰਤਰਤਾ ਦਿਵਸ ਦਾ ਜਸ਼ਨ
ਬਦਲਿਆ ਜਿਉਣ ਦਾ ਤਰੀਕਾ
ਜੈਸਿਕਾ ਸਮਿਥ ਦਾ ਕਹਿਣਾ ਹੈ ਕਿ ਇਸ ਹੱਥ ਨੇ ਨਾ ਸਿਰਫ਼ ਮੇਰੀ ਜ਼ਿੰਦਗੀ ਬਦਲ ਦਿੱਤੀ, ਸਗੋਂ ਮੇਰੇ ਤਿੰਨ ਬੱਚਿਆਂ ਦੀ ਸੋਚ ਨੂੰ ਵੀ ਬਦਲ ਦਿੱਤਾ। ਮੇਰੇ ਬੱਚੇ ਸਮਝਦੇ ਹਨ ਕਿ ਮੈਂ ਅੱਧੀ ਰੋਬੋਟ ਅਤੇ ਅੱਧੀ ਇਨਸਾਨ ਹਾਂ। ਬਾਇਓਨਿਕ ਹੱਥ ਨਾਲ ਮੇਰਾ ਸਵੈ-ਮਾਣ ਵਧਿਆ ਹੈ। ਇਹ ਦਿੱਖ ਵਿੱਚ ਵੀ ਸੁੰਦਰ ਅਤੇ ਆਧੁਨਿਕ ਹੈ। ਹੁਣ ਮੈਂ ਆਪਣੇ ਹੱਥ ਨਹੀਂ ਲੁਕਾਉਂਦੀ। ਮੈਂ ਉਸਨੂੰ ਖੁੱਲ੍ਹੇ ਵਿੱਚ ਆਰਾਮ ਨਾਲ ਚੁੱਕਦੀ ਹਾਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Pfizer ਦੇ CEO ਨੂੰ ਹੋਇਆ 'ਕੋਰੋਨਾ', ਵੈਕਸੀਨ ਦੀਆਂ ਲੈ ਚੁੱਕੇ ਹਨ 4 ਖ਼ੁਰਾਕਾਂ
NEXT STORY