ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੀ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕੀਤੀ ਗਈ ਸੇਵਾ ਅਤੇ ਅਣਥੱਕ ਮਿਹਨਤ ਦਾ ਧੰਨਵਾਦ ਕਰਨ ਲਈ ਐੱਨ. ਐੱਚ. ਐੱਸ. ਸਟਾਫ ਦੀ ਤਨਖਾਹ ’ਚ 4 ਫੀਸਦੀ ਵਾਧੇ ਨੂੰ ਤੁਰੰਤ ਲਾਗੂ ਕਰਨ ਦਾ ਐਲਾਨ ਕੀਤਾ ਹੈ। ਤਨਖਾਹ ’ਚ ਵਾਧੇ ਸਬੰਧੀ ਗੱਲਬਾਤ ਤੋਂ ਬਾਅਦ ਜ਼ਿਆਦਾਤਰ ਗਿਣਤੀ ’ਚ ਐੱਨ. ਐੱਚ. ਐੱਸ. ਯੂਨੀਅਨਾਂ ਨੇ 4 ਫੀਸਦੀ ਵਾਧੇ ਦੀ ਪੇਸ਼ਕਸ਼ ਦੇ ਪੱਖ ’ਚ ਵੋਟ ਦਿੱਤੀ ਹੈ। ਇਹ ਵਾਧਾ 1 ਦਸੰਬਰ, 2020 ਤੋਂ ਲਾਗੂ ਹੋਵੇਗਾ। ਇਸ ਵਾਧੇ ਰਾਹੀਂ ਲੱਗਭਗ 154,000 ਕਰਮਚਾਰੀਆਂ ਨੂੰ ਲਾਭ ਮਿਲਣ ਦਾ ਅਨੁਮਾਨ ਹੈ, ਜੋ ਐੱਨ. ਐੱਚ. ਐੱਸ. ਤਨਖਾਹ ਅਤੇ ਗਰੇਡਿੰਗ ਪ੍ਰਣਾਲੀ ਅਧੀਨ ਆਉਣਗੇ।
ਇਸ ’ਚ ਨਰਸਾਂ, ਪੈਰਾਮੈਡਿਕਸ ਅਤੇ ਸਹਾਇਕ ਸਿਹਤ ਪੇਸ਼ੇਵਰਾਂ ਦੇ ਨਾਲ-ਨਾਲ ਘਰੇਲੂ ਸਟਾਫ, ਸਿਹਤ ਸੰਭਾਲ ਸਹਾਇਤਾ ਅਮਲੇ ਤੋਂ ਇਲਾਵਾ ਹੋਰ ਫਰੰਟ ਲਾਈਨ ਸਿਹਤ ਕਰਮਚਾਰੀ ਵੀ ਸ਼ਾਮਿਲ ਹਨ। ਸਾਰੇ ਸਟਾਫ ਲਈ ਪਿਛਲੀਆਂ ਤਰੀਕਾਂ ਸਮੇਤ ਭੁਗਤਾਨ ਗਰਮੀਆਂ ’ਚ ਪ੍ਰਾਪਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਜੇਕਰ ਸਕਾਟਲੈਂਡ ’ਚ ਸਿਹਤ ਵਿਭਾਗ ਇਸ ਵਾਧੇ ਦੀ ਪਾਲਣਾ ਕਰਦਾ ਹੈ, ਤਾਂ ਸਕਾਟਲੈਂਡ ’ਚ ਸਟਾਫ 2021-22 ਦੀ ਮਿਆਦ ’ਚ ਇੰਗਲੈਂਡ ਵਿਚਲੇ ਆਪਣੇ ਸਾਥੀਆਂ ਨਾਲੋਂ ਕਾਫ਼ੀ ਬਿਹਤਰ ਤਨਖਾਹ ਵਾਲਾ ਹੋਵੇਗਾ।
ਪਾਕਿਸਤਾਨ : ਨਹਿਰ ’ਚ ਵਾਹਨ ਡਿੱਗਣ ਨਾਲ ਇਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ
NEXT STORY