ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ 'ਚ ਕੀਤੇ ਗਏ ਇੱਕ ਅਧਿਐਨ ਦੌਰਾਨ ਸਾਹਮਣੇ ਆਇਆ ਹੈ ਕਿ ਇੱਥੋਂ ਦੀਆਂ ਜ਼ਿਆਦਾਤਰ ਨਰਸਾਂ ਆਪਣੀ ਨੌਕਰੀ ਛੱਡਣ ਲਈ ਵਿਚਾਰ ਕਰ ਰਹੀਆਂ ਹਨ। ਇਸ ਖੋਜ ਅਨੁਸਾਰ ਸਕਾਟਲੈਂਡ 'ਚ ਪੰਜਾਂ 'ਚੋਂ ਤਿੰਨ ਨਰਸਾਂ ਆਪਣੀ ਨੌਕਰੀ ਛੱਡਣ ਬਾਰੇ ਸੋਚ ਰਹੀਆਂ ਹਨ। ਰਾਇਲ ਕਾਲਜ ਆਫ਼ ਨਰਸਿੰਗ (RCN) ਸਕਾਟਲੈਂਡ ਨੇ 2021 ਰੁਜ਼ਗਾਰ ਸਰਵੇਖਣ ਲਈ ਆਪਣੇ ਲਗਭਗ 1300 ਮੈਂਬਰਾਂ ਦੀ ਇੰਟਰਵਿਊ ਕੀਤੀ, ਜਿਨ੍ਹਾਂ 'ਚੋਂ 61% ਨੇ ਕਿਹਾ ਕਿ ਉਹ ਆਪਣੀ ਮੌਜੂਦਾ ਨੌਕਰੀ ਨੂੰ ਛੱਡਣ ਬਾਰੇ ਵਿਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਨੇਪਾਲ ਦੇ ਸਾਬਕਾ PM ਕੇ.ਪੀ. ਸ਼ਰਮਾ ਓਲੀ ਹੋਏ ਕੋਰੋਨਾ ਪਾਜ਼ੇਟਿਵ
ਇਨ੍ਹਾਂ 'ਚੋਂ 20 ਫੀਸਦੀ ਬੇਹੱਦ ਉਤਾਵਲੇਪਨ ਨਾਲ ਨੌਕਰੀ ਛੱਡਣ ਦੀ ਯੋਜਨਾ ਬਣਾ ਰਹੇ ਸਨ। ਇਹ ਸਰਵੇਖਣ ਦਸੰਬਰ 'ਚ ਓਮੀਕਰੋਨ ਲਹਿਰ ਆਉਣ ਤੋਂ ਪਹਿਲਾਂ ਕੀਤਾ ਗਿਆ ਸੀ। ਆਰ.ਸੀ.ਐੱਨ. ਦੇ ਕੋਲਿਨ ਪੂਲਮੈਨ ਅਨੁਸਾਰ ਸਟਾਫ ਬਿਨਾਂ ਭੁਗਤਾਨ ਦੇ ਓਵਰਟਾਈਮ ਲਈ ਕੰਮ ਕਰ ਰਿਹਾ ਹੈ ਅਤੇ ਬਹੁਤ ਜ਼ਿਆਦਾ ਦਬਾਅ ਹੇਠ ਹੈ। ਰਿਪੋਰਟ ਅਨੁਸਾਰ ਅਹੁਦਾ ਛੱਡਣ ਦੀ ਇੱਛਾ ਦੇ ਮੁੱਖ ਕਾਰਨਾਂ 'ਚ ਘੱਟ ਸਟਾਫ ਅਤੇ ਘੱਟ ਤਨਖਾਹ ਦੇ ਨਾਲ ਬਹੁਤ ਜ਼ਿਆਦਾ ਦਬਾਅ ਸ਼ਾਮਲ ਹੈ।
ਇਹ ਵੀ ਪੜ੍ਹੋ : ਬੁਰਕੀਨਾ ਫਾਸੋ 'ਚ ਫੌਜੀ ਅੱਡੇ 'ਤੇ ਜ਼ਬਰਦਸਤ ਗੋਲੀਬਾਰੀ
ਇਸ ਦੇ ਇਲਾਵਾ 3,000 ਤੋਂ ਵੱਧ ਨਰਸਿੰਗ ਅਤੇ ਮਿਡਵਾਈਫਰੀ ਵਿਦਿਆਰਥੀਆਂ ਨੇ ਇਸ ਮਹੀਨੇ ਪਲੇਸਮੈਂਟ 'ਤੇ ਅੱਗੇ ਵਧਣ ਲਈ ਸਵੈਇੱਛੁਕ ਤੌਰ 'ਤੇ ਕੰਮ ਕੀਤਾ, ਜੋ ਆਪਣੀਆਂ ਡਿਗਰੀਆਂ ਲਈ ਕੰਮ ਕਰਨਾ ਜਾਰੀ ਰੱਖਣਗੇ। ਇਸ ਸੰਬੰਧੀ RCN ਸਕਾਟਲੈਂਡ ਨੇ ਸਰਕਾਰ ਨੂੰ ਸਿਹਤ ਅਤੇ ਸਮਾਜਿਕ ਦੇਖਭਾਲ 'ਚ ਨਰਸਿੰਗ ਸੰਕਟ ਤੋਂ ਬਚਣ ਲਈ ਕਦਮ ਚੁੱਕਣ ਲਈ ਕਿਹਾ, ਜਿਸ 'ਚ ਸੁਰੱਖਿਅਤ ਸਟਾਫਿੰਗ ਕਾਨੂੰਨ ਨੂੰ ਲਾਗੂ ਕਰਨਾ ਅਤੇ ਨਰਸਿੰਗ ਸਟਾਫ ਲਈ ਤਨਖਾਹ 'ਚ ਵਾਧਾ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : ਕੈਮਰੂਨ ਦੀ ਰਾਜਧਾਨੀ 'ਚ ਨਾਈਟ ਕਲੱਬ 'ਚ ਅੱਗ ਲੱਗਣ ਕਾਰਨ 16 ਲੋਕਾਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
'ਪਲਾਸਟਿਕ ਦੀ ਸਤ੍ਹਾ 'ਤੇ ਅੱਠ ਦਿਨਾਂ ਤੱਕ ਟਿਕਿਆ ਰਹਿ ਸਕਦਾ ਹੈ ਓਮੀਕ੍ਰੋਨ ਰੂਪ'
NEXT STORY