ਕਾਠਮੰਡੂ-ਨੇਪਾਲ 'ਚ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਦਰਮਿਆਨ ਸਾਬਕਾ ਪ੍ਰਧਾਨ ਮੰਤਰੀ ਅਤੇ ਸੀ.ਪੀ.ਐੱਨ.-ਯੂ.ਐੱਮ.ਐੱਲ. ਦੇ ਪ੍ਰਧਾਨ ਕੇ.ਪੀ. ਸ਼ਰਮਾ ਓਲੀ ਵੀ ਇਨਫੈਕਟਿਡ ਪਾਏ ਗਏ ਹਨ ਅਤੇ ਉਹ ਫਿਲਹਾਲ ਆਪਣੇ ਘਰ 'ਚ ਹੀ ਇਕਾਂਤਵਾਸ 'ਚ ਹਨ। ਪਾਰਟੀ ਦੇ ਕੇਂਦਰੀ ਪ੍ਰਚਾਰ ਵਿਭਾਗ ਦੇ ਉਪ ਮੁਖੀ ਬਿਸ਼ਣੁ ਰਿਜਾਲ ਨੇ ਟਵੀਟ ਕੀਤਾ ਸਾਡੀ ਪਾਰਟੀ ਸੀ.ਪੀ.ਐੱਨ.-ਯੂ.ਐੱਮ.ਐੱਲ. ਦੇ ਪ੍ਰਧਾਨ ਕੇ.ਪੀ. ਸ਼ਰਮਾ ਓਲੀ ਕੋਰੋਨਾ ਇਨਫੈਕਟਿਡ ਪਾਏ ਗਏ ਹਨ ਅਤੇ ਬਾਲਕੋਟ ਸਥਿਤ ਆਪਣੀ ਰਿਹਾਇਸ਼ 'ਤੇ ਇਕਤਾਂਵਾਸ 'ਚ ਸਨ।
ਇਹ ਵੀ ਪੜ੍ਹੋ : ਬੁਰਕੀਨਾ ਫਾਸੋ 'ਚ ਫੌਜੀ ਅੱਡੇ 'ਤੇ ਜ਼ਬਰਦਸਤ ਗੋਲੀਬਾਰੀ
ਸਮਾਚਾਰ ਪੱਤਰ 'ਕਾਠਮੰਡੂ ਪੋਸਟ' ਮੁਤਾਬਕ 70 ਸਾਲਾ ਓਲੀ ਅਸਹਿਜ ਮਹਿਸੂਸ ਕਰ ਰਹੇ ਸਨ ਅਤੇ ਸ਼ਨੀਵਾਰ ਨੂੰ ਕੀਤੀ ਗਈ ਕੋਰੋਨਾ ਜਾਂਚ 'ਚ ਉਹ ਇਨਫੈਕਟਿਡ ਮਿਲੇ। ਪਾਰਟੀ ਦੇ ਅਹੁਦੇਦਾਰਾਂ ਦੇ ਹਵਾਲੇ ਤੋਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ 9 ਜਨਵਰੀ ਨੂੰ ਝਾਪਾ 'ਚ ਇਕ ਜਨਸਭਾ ਨੂੰ ਸੰਬੋਧਿਤ ਕੀਤਾ ਸੀ ਅਤੇ ਕਾਠਮੰਡੂ 'ਚ ਪਾਰਟੀ ਦੇ ਪ੍ਰੋਗਰਾਮਾਂ 'ਚ ਵੀ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ : ਕੈਮਰੂਨ ਦੀ ਰਾਜਧਾਨੀ 'ਚ ਨਾਈਟ ਕਲੱਬ 'ਚ ਅੱਗ ਲੱਗਣ ਕਾਰਨ 16 ਲੋਕਾਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬੁਰਕੀਨਾ ਫਾਸੋ 'ਚ ਫੌਜੀ ਅੱਡੇ 'ਤੇ ਜ਼ਬਰਦਸਤ ਗੋਲੀਬਾਰੀ
NEXT STORY