ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ 'ਚ ਅਲੈਗਜ਼ੈਂਡਰੀਆ ਦੇ ਵਿਅਕਤੀ ਨੂੰ ਇੱਕ ਬੀਬੀ ਅਤੇ ਉਸਦੇ ਤਿੰਨ ਬੱਚਿਆਂ ਨੂੰ ਡੁੱਬਣ ਤੋਂ ਬਚਾਉਣ ਲਈ ਬਹਾਦਰੀ ਪੁਰਸਕਾਰ ਦਿੱਤਾ ਗਿਆ। 32 ਸਾਲਾ ਜੌਹਨ ਹਾਗੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਅਗਸਤ ਮਹੀਨੇ ਵਿੱਚ ਮੱਲੈਗ ਨੇੜੇ ਇੱਕ ਸਮੁੰਦਰੀ ਕੰਢੇ 'ਤੇ ਇਸ ਪਰਿਵਾਰ ਨੂੰ ਸਮੁੰਦਰ ਵਿੱਚ ਡੁੱਬਣ ਤੋਂ ਬਚਾਇਆ ਸੀ।
ਇਸ ਵਿਅਕਤੀ ਦੀ ਬਹਾਦਰੀ ਨੂੰ ਹੋਰ ਸਨਮਾਨ ਦੇਣ ਲਈ ਹੋਗਮਨੇ ਦੇ ਐਸ ਟੀਵੀ 'ਤੇ ਪ੍ਰਸਾਰਿਤ ਕੀਤੇ ਜਾਣ ਵਾਲੇ 'ਪ੍ਰਾਈਡ ਆਫ ਸਕਾਟਲੈਂਡ ਐਵਾਰਡਜ਼' ਵਿੱਚ ਮਾਨ ਲੈਣ ਵਾਲੇ 11 ਹੋਰ ਨਾਇਕਾਂ ਵਿੱਚ ਇਸ ਡਰਾਈਵਰ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸਮਾਰੋਹ ਵਿੱਚ ਮਾਨਤਾ ਪ੍ਰਾਪਤ ਹੋਣ ਵਾਲੇ ਹੋਰਨਾਂ ਵਿੱਚ ਆਈਲ ਆਫ ਬਿਊਟ ਦੀ ਸਮੁੱਚੀ ਕਮਿਊਨਿਟੀ ਅਤੇ ਗਲਾਸਗੋ ਹਿਊਮਨ ਸੁਸਾਇਟੀ ਦੇ ਨੇਤਾ ਜਾਰਜ ਪਾਰਸਨੇਜ, ਜਿਹਨਾਂ ਨੂੰ ਕਲਾਈਡ ਨਦੀ 'ਤੇ ਚਾਲੀ ਸਾਲਾਂ ਦੀ ਸ਼ਾਨਦਾਰ ਸੇਵਾ ਲਈ ਇੱਕ ਵਿਸ਼ੇਸ਼ ਮਾਨਤਾ ਪੁਰਸਕਾਰ ਨਾਲ ਸਵੀਕਾਰਿਆ ਗਿਆ ਹੈ, ਦੇ ਨਾਲ ਕਈ ਹੋਰ ਵੀ ਸ਼ਾਮਲ ਹੋਣਗੇ।
ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ 'ਚ ਬਰਫ ਹੇਠ 10 ਘੰਟੇ ਤੱਕ ਫਸਿਆ ਰਿਹਾ 58 ਸਾਲਾ ਬਜ਼ੁਰਗ
ਇਸ ਪੁਰਸਕਾਰ ਸਮਾਗਮ ਵਿੱਚ 50 ਤੋਂ ਵੱਧ ਮਸ਼ਹੂਰ ਚਿਹਰੇ ਹਿੱਸਾ ਲੈ ਰਹੇ ਹਨ, ਜਿਹਨਾਂ ਵਿੱਚ ਸ਼ਾਹੀ ਪਰਿਵਾਰ ਦਾ ਇੱਕ ਮੈਂਬਰ, ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਅਤੇ ਟੈਨਿਸ ਸਟਾਰ ਐਂਡੀ ਮਰੇ ਆਦਿ ਵੀ ਸ਼ਾਮਲ ਹਨ। ਦੇਸ਼ ਦੇ ਬਹਾਦਰ ਵਿਅਕਤੀਆਂ ਨੂੰ ਸਨਮਾਨ ਦੇਣ ਲਈ ਇਹ ਪ੍ਰਾਈਡ ਆਫ ਸਕਾਟਲੈਂਡ ਐਵਾਰਡਜ਼, ਟੀ ਐਸ ਬੀ ਦੀ ਭਾਈਵਾਲੀ ਨਾਲ ਐਸ ਟੀ ਵੀ 'ਤੇ 31 ਦਸੰਬਰ ਰਾਤ 10.45 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਸਾਊਥਾਲ: ਇੱਕ ਹੋਸਟਲ 'ਚ ਸੂਟਕੇਸ 'ਚੋਂ ਮਿਲੀ ਬੀਬੀ ਦੀ ਲਾਸ਼
NEXT STORY