ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਸਰਕਾਰ ਵੱਲੋਂ ਵਧੇਰੇ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਦੇ ਯਤਨ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਹਨ। ਇਸ ਟੀਕਾਕਰਨ ਪ੍ਰਕਿਰਿਆ ਵਿੱਚ ਦੇਖਭਾਲ ਘਰਾਂ ਦੇ ਵਸਨੀਕਾਂ ਨੂੰ ਤਰਜੀਹ ਦੀ ਪਹਿਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਕੇਅਰ ਹੋਮਜ਼ ਦੇ ਵਸਨੀਕਾਂ ਨੂੰ ਕੋਰੋਨਾ ਟੀਕਾ ਲਗਾਉਣ ਦੇ ਮਾਮਲੇ ਵਿੱਚ ਸਕਾਟਲੈਂਡ ਦੇ ਸਭ ਤੋਂ ਵੱਡੇ ਗਲਾਸਗੋ ਅਤੇ ਕਲਾਈਡ ਸਿਹਤ ਬੋਰਡ ਖੇਤਰ ਨੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਿਹਤ ਬੋਰਡ ਦੁਆਰਾ ਦੇਖਭਾਲ ਘਰਾਂ ਦੇ ਸਾਰੇ ਯੋਗ ਵਸਨੀਕਾਂ ਨੂੰ ਟੀਕਾ ਲਗਾਉਣ ਦੀ ਪੁਸ਼ਟੀ ਕੀਤੀ ਗਈ ਹੈ।
ਗਲਾਸਗੋ ਅਤੇ ਕਲਾਈਡ ਦੇ ਸਿਹਤ ਬੋਰਡ ਦੇ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤਰ ਦੇ 143 ਕੇਅਰ ਹੋਮਜ਼ ਵਿਚਲੇ ਤਕਰੀਬਨ 6,019 ਵਸਨੀਕ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰ ਚੁੱਕੇ ਹਨ। ਇਸ ਤਹਿਤ ਗਲਾਸਗੋ ਸਿਟੀ, ਰੇਨਫ੍ਰੈਸ਼ਾਇਰ ,ਪੂਰਬੀ ਰੇਨਫ੍ਰੈਸ਼ਾਇਰ, ਇਨਵਰਕਲਾਈਡ, ਪੱਛਮੀ ਡਨਬਰਟਨਸ਼ਾਇਰ ਅਤੇ ਪੂਰਬੀ ਡਨਬਰਟਨਸ਼ਾਇਰ ਦੇ ਸਾਰੇ ਦੇਖਭਾਲ ਘਰਾਂ ਦੇ ਲੱਗਭਗ 90% ਤੋਂ ਵੱਧ ਬਜ਼ੁਰਗ ਵਸਨੀਕ ਸ਼ਾਮਿਲ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਇਟਲੀ 'ਚ ਮੌਤਾਂ ਦਾ ਅੰਕੜਾ 80,000 ਤੋਂ ਪਾਰ, ਸਰਕਾਰ ਨੇ 30 ਅਪ੍ਰੈਲ ਤੱਕ ਵਧਾਈ ਐਮਰਜੈਂਸੀ
ਇਸ ਦੌਰਾਨ ਕੁੱਝ ਵਸਨੀਕ ਜੋ ਕਿ ਖਰਾਬ ਸਿਹਤ ਕਾਰਨ ਟੀਕਾ ਲਗਵਾਉਣ ਤੋਂ ਅਸਮਰੱਥ ਸਨ ਫਿਲਹਾਲ ਟੀਕਾਕਰਨ ਲਈ ਬਾਕੀ ਹਨ, ਜਿਹਨਾਂ ਨੂੰ ਅਧਿਕਾਰੀਆਂ ਅਨੁਸਾਰ ਸਿਹਤ ਵਿੱਚ ਸੁਧਾਰ ਹੋਣ 'ਤੇ ਟੀਕਾ ਲਗਾਇਆ ਜਾਵੇਗਾ। ਇਸ ਟੀਕਾਕਰਨ ਪ੍ਰਕਿਰਿਆ ਸੰਬੰਧੀ ਐਨ.ਐਚ.ਐਸ. ਗਲਾਸਗੋ ਅਤੇ ਕਲਾਈਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇਨ ਗ੍ਰਾਂਟ ਅਨੁਸਾਰ ਵਾਇਰਸ ਨੂੰ ਹਰਾਉਣ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਜਦਕਿ ਬਜ਼ੁਰਗਾਂ ਲਈ ਦੇਖਭਾਲ ਘਰਾਂ ਵਿੱਚ ਟੀਕੇ ਦੇ ਪਹਿਲੇ ਗੇੜ ਦਾ ਸੰਪੂਰਨ ਹੋਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਸਕਾਟਲੈਂਡ 'ਚ ਤਿੰਨ ਸਾਲ ਪਹਿਲਾਂ ਗੁੰਮ ਹੋਏ ਸਾਈਕਲ ਸਵਾਰ ਦੀ ਲਾਸ਼ ਦੇ ਅਵਸ਼ੇਸ਼ ਬਰਾਮਦ
NEXT STORY