ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਤਿੰਨ ਅਫਰੀਕੀ ਦੇਸ਼ਾਂ ਨੂੰ ਆਕਸੀਜਨ ਕੰਸਨਟ੍ਰੇਟਰ ਦਿੱਤੇ ਜਾ ਰਹੇ ਹਨ। ਇਹਨਾਂ ਮੈਡੀਕਲ ਉਪਕਰਣਾਂ ਦੀ ਸਹਾਇਤਾ ਲਈ ਸਕਾਟਲੈਂਡ ਦੀ ਸਰਕਾਰ ਨੇ ਤਕਰੀਬਨ 270,000 ਪੌਂਡ ਖਰਚ ਕੀਤੇ ਹਨ। ਸਰਕਾਰ ਦੁਆਰਾ ਸਹਾਇਤਾ ਦੇ ਇਸ ਕਦਮ ਨੂੰ ਐਡਿਨਬਰਾ ਅਧਾਰਤ ਚੈਰਿਟੀ 'ਕਿਡਜ਼ ਓਪਰੇਟਿੰਗ ਰੂਮ' ਵੱਲੋਂ ਅੱਗੇ ਵਧਾਇਆ ਜਾਵੇਗਾ। ਜਿਸ ਤਹਿਤ ਅਫਰੀਕੀ ਦੇਸ਼ ਮਲਾਵੀ, ਰਵਾਂਡਾ ਅਤੇ ਜ਼ੈਂਬੀਆ ਵਿੱਚੋਂ ਹਰੇਕ ਨੂੰ 100 ਆਕਸੀਜਨ ਕੰਸਨਟ੍ਰੇਟਰ ਵੰਡੇ ਜਾਣਗੇ।
ਪੜ੍ਹੋ ਇਹ ਅਹਿਮ ਖਬਰ - ਰਾਹਤ ਦੀ ਖ਼ਬਰ, ਆਸਟ੍ਰੇਲੀਆ 'ਚ ਕੋਰੋਨਾ ਇਨਫੈਕਸ਼ਨ ਮਾਮਲਿਆਂ 'ਚ ਗਿਰਾਵਟ
ਇਹਨਾਂ ਦੇਸ਼ਾਂ ਦੇ ਹਸਪਤਾਲਾਂ ਦੁਆਰਾ ਇਹਨਾਂ ਉਪਕਰਣਾਂ ਦੀ ਵਰਤੋਂ ਮਹਾਮਾਰੀ ਦੌਰਾਨ ਸਾਹ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਵੇਗੀ ਅਤੇ ਮਹਾਮਾਰੀ ਦੇ ਬਾਅਦ ਇਹ ਆਮ ਇਲਾਜ ਲਈ ਵਰਤੇ ਜਾਣਗੇ। ਸਕਾਟਲੈਂਡ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਐਂਗਸ ਰੌਬਰਟਸਨ ਨੇ ਜਾਣਕਾਰੀ ਦਿੱਤੀ ਕਿ ਮਲਾਵੀ, ਰਵਾਂਡਾ ਅਤੇ ਜ਼ੈਂਬੀਆ ਵਿੱਚ ਕੋਵਿਡ ਦੀ ਸਥਿਤੀ ਬਹੁਤ ਗੰਭੀਰ ਹੋ ਗਈ ਹੈ ਅਤੇ ਸਿਹਤ ਸੇਵਾਵਾਂ 'ਤੇ ਭਾਰੀ ਦਬਾਅ ਪੈ ਰਿਹਾ ਹੈ। ਇਸ ਲਈ ਸਕਾਟਲੈਂਡ ਦੁਆਰਾ ਦਿੱਤੀ ਜਾ ਰਹੀ ਇਹ ਸਹਾਇਤਾ ਪੀੜਤ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਆਪਣਾ ਯੋਗਦਾਨ ਪਾਵੇਗੀ।
ਨੋਟ- ਸਕਾਟਲੈਂਡ ਵੱਲੋਂ ਅਫਰੀਕੀ ਦੇਸ਼ਾਂ ਨੂੰ ਦਿੱਤੀ ਮਦਦ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ: ਸਿਹਤ ਮੰਤਰੀ ਹੋਏ ਕੋਰੋਨਾ ਪੀੜਤ, ਪ੍ਰਧਾਨ ਮੰਤਰੀ ਸਮੇਤ ਹੋਰ ਹੋ ਸਕਦੇ ਹਨ ਇਕਾਂਤਵਾਸ
NEXT STORY