ਟੋਕੀਓ/ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਆਪਣੇ ਜਾਪਾਨੀ ਹਮਰੁਤਬਾ ਯੋਸ਼ੀਹਿਦੇ ਸੁਗਾ ਦੇ ਨਾਲ ਵਾਰਤਾ ਕਰਨ ਲਈ ਟੋਕੀਓ ਵਿਚ ਹਨ। ਅਮਰੀਕਾ ਵਿਚ ਸੱਤਾ ਟਰਾਂਸਫਰ ਦੀ ਜਾਰੀ ਪ੍ਰਕਿਰਿਆ ਦੇ ਵਿਚ ਏਸ਼ੀਆ-ਪ੍ਰਸਾਂਤ ਖੇਤਰ ਵਿਚ ਚੀਨ ਦੀ ਵੱਧਦੀ ਦ੍ਰਿੜ੍ਹਤਾ ਦਾ ਮੁਕਾਬਲਾ ਕਰਨ ਲਈ ਦੋਵੇਂ ਅਮਰੀਕੀ ਸਹਿਯੋਗੀ ਰੱਖਿਆ ਸੰਬੰਧਾਂ ਨੂੰ ਵਧਾਉਣ ਦੇ ਸੰਬੰਧ ਵਿਚ ਚਰਚਾ ਕਰਨਗੇ।
ਪੜ੍ਹੋ ਇਹ ਅਹਿਮ ਖਬਰ- ਐਨ.ਐਸ.ਡਬਲਊ. 'ਚ ਛੋਟੇ ਬਿਜ਼ਨੈੱਸ ਨੂੰ ਬਚਾਉਣ ਲਈ ਵਾਊਚਰ ਸਕੀਮ ਲਾਗੂ
ਇਸ ਦੇ ਨਾਲ ਹੀ ਦੋਵੇਂ ਦੇਸ਼ ਆਪਣੇ ਸੈਨਿਕਾਂ ਨੂੰ ਇਕ-ਦੂਜੇ ਦੇ ਦੇਸ਼ਾਂ ਵਿਚ ਜਾਣ ਅਤੇ ਸਿਖਲਾਈ ਤੇ ਸਾਂਝੀ ਮੁਹਿੰਮ ਚਲਾਉਣ ਦੀ ਇਜਾਜ਼ਤ ਦੇਣ ਦੇ ਲਈ ਇਕ ਕਾਨੂੰਨੀ ਢਾਂਚਾ ਤਿਆਰ ਕਰਨ ਦੇ ਮੱਦੇਨਜ਼ਰ ਆਪਸੀ ਪਹੁੰਚ ਸਮਝੌਤੇ 'ਤੇ ਸਹਿਮਤੀ ਦੇ ਕਰੀਬ ਹਨ। ਜਾਪਾਨ ਦੇ ਅਧਿਕਾਰੀਆਂ ਦੇ ਮੁਤਾਬਕ, ਮੌਰੀਸਨ ਅਤੇ ਸੁਗਾ ਮੰਗਲਵਾਰ ਸ਼ਾਮ ਤੱਕ ਗੱਲਬਾਤ ਕਰਕੇ ਇਸ ਸਮਝੌਤੇ ਨੂੰ ਆਖਰੀ ਰੂਪ ਦੇ ਸਕਦੇ ਹਨ। ਦੋਹਾਂ ਦੇ ਕੋਰੋਨਾਵਾਇਰਸ ਅਤੇ ਅਰਥਵਿਵਸਥਾ 'ਤੇ ਵੀ ਚਰਚਾ ਕਰਨ ਦੀ ਆਸ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਸ਼ੋਧ ਕਰਤਾਵਾਂ ਦੀ ਚਿਤਾਵਨੀ- 'ਰੋਜ਼ ਨਾ ਖਾਓ ਆਂਡੇ'
ਟੋਰਾਂਟੋ 'ਚ ਜਨਮਦਿਨ ਪਾਰਟੀ ਕਰ ਰਹੇ 100 ਤੋਂ ਵੱਧ ਲੋਕਾਂ 'ਤੇ ਪੁਲਸ ਦਾ ਛਾਪਾ
NEXT STORY