ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਿਸ਼ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਕੀਤੀ ਗਈ ਲੈਵਲ 4 ਤਾਲਾਬੰਦੀ ਦੌਰਾਨ ਕਾਰੋਬਾਰਾਂ ਅਤੇ ਲੋਕਾਂ ਦੀ ਆਰਥਿਕ ਮਦਦ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਇਸ ਸਮੇਂ ਬਾਕਸਿੰਗ ਡੇਅ ਤੋਂ ਟੀਅਰ ਚਾਰ ਦੀਆਂ ਪਾਬੰਦੀਆਂ ਤਹਿਤ ਗੈਰ-ਜ਼ਰੂਰੀ ਪ੍ਰਚੂਨ ਅਤੇ ਜਿਮ ਆਦਿ ਦੇ ਬੰਦ ਹੋਣ 'ਤੇ ਸਕਾਟਲੈਂਡ ਦੀ ਸਰਕਾਰ ਨੇ 41 ਮਿਲੀਅਨ ਪੌਂਡ ਦੇ ਸਹਾਇਤਾ ਫੰਡ ਉਪਲਬਧ ਕਰਵਾਏ ਹਨ। ਇਸ ਸਹਾਇਤਾ ਰਾਸ਼ੀ ਦੀ ਘੋਸ਼ਣਾ ਵਿੱਤ ਸਕੱਤਰ ਕੇਟ ਫੋਰਬਜ਼ ਦੁਆਰਾ ਨਵੰਬਰ ਤੋਂ ਉਪਲਬਧ 570 ਮਿਲੀਅਨ ਪੌਂਡ ਦੇ ਸਮਰਥਨ ਪੈਕੇਜ ਤੋਂ ਇਲਾਵਾ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਡੈਸਕ 'ਤੇ ਬੈਠ ਲਗਾਤਾਰ ਕੰਮ ਕਰਨ ਵਾਲਿਆਂ ਨੂੰ ਕਈ ਬੀਮਾਰੀਆਂ ਦਾ ਖਤਰਾ, ਇਹ ਤਰੀਕੇ ਕਰਨਗੇ ਬਚਾਅ
ਇਸ ਯੋਜਨਾ ਤਹਿਤ ਉਹ ਕਾਰੋਬਾਰ ਜੋ ਕਿ ਪਾਬੰਦੀਆਂ ਤਹਿਤ ਬੰਦ ਜਾਂ ਪ੍ਰਭਾਵਿਤ ਹੋਏ ਹਨ, ਆਪਣੀ ਸਥਾਨਕ ਅਥਾਰਟੀ ਵੈਬਸਾਈਟ ਦੁਆਰਾ ਅਸਥਾਈ ਬੰਦ ਗਰਾਂਟ ਜਾਂ ਵਪਾਰਕ ਪਾਬੰਦੀਆਂ ਦੀ ਗ੍ਰਾਂਟ ਤਹਿਤ 3000 ਪੌਂਡ ਦੀ ਸਹਾਇਤਾ ਰਾਸ਼ੀ ਏਰੀਅਰ ਦੇ ਰੂਪ ਵਿਚ ਚਾਰ ਹਫਤਿਆਂ ਦੀਆਂ ਪਾਬੰਦੀਆਂ ਤੱਕ ਪ੍ਰਾਪਤ ਕਰਨ ਲਈ ਅਰਜ਼ੀ ਦੇ ਸਕਦੇ ਹਨ। ਇਸਦੇ ਇਲਾਵਾ ਸਹਾਇਤਾ ਲਈ ਯੋਗ ਹੋਣ ਵਾਲੇ ਕਾਰੋਬਾਰਾਂ ਦੀ ਸੰਖਿਆ ਵਿੱਚ ਵਾਧੇ ਦੇ ਮੱਦੇਨਜ਼ਰ, ਸਥਾਨਕ ਅਧਿਕਾਰੀਆਂ ਨੂੰ 7 ਮਿਲੀਅਨ ਪੌਂਡ ਦੇ ਵਾਧੂ ਵਿੱਤੀ ਸਰੋਤ ਵੀ ਮੁਹੱਈਆ ਕਰਵਾਏ ਹਨ। ਇਸ ਸਾਲ ਕੋਰੋਨਾ ਸੰਕਟ ਦੀ ਮਾਰਚ ਵਿੱਚ ਸ਼ੁਰੂਆਤ ਤੋਂ ਲੈ ਕੇ ਸਕਾਟਲੈਂਡ ਦੀ ਸਰਕਾਰ ਨੇ ਕਾਰੋਬਾਰੀ ਸਹਾਇਤਾ ਲਈ 2.3 ਬਿਲੀਅਨ ਪੌਂਡ ਤੋਂ ਵੱਧ ਅਤੇ ਆਰਥਿਕ ਸੁਧਾਰ ਲਈ 1.2 ਬਿਲੀਅਨ ਪੌਂਡ ਤੋਂ ਉੱਪਰ ਦੀ ਰਕਮ ਅਲਾਟ ਕੀਤੀ ਹੈ।
ਨੋਟ- ਸਕਾਟਲੈਂਡ 'ਚ ਪ੍ਰਭਾਵਿਤ ਕਾਰੋਬਾਰਾਂ ਲਈ 41 ਮਿਲੀਅਨ ਪੌਂਡ ਦੀ ਵਿੱਤੀ ਸਹਾਇਤਾ ਦਾ ਐਲਾਨ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਯੂਕੇ: ਆਕਸਫੋਰਡ ਕੋਰੋਨਾ ਟੀਕੇ ਦੀ ਸਪਲਾਈ ਲਈ 10,000 ਮੈਡੀਕਲ ਵਲੰਟੀਅਰਾਂ ਦੀ ਭਰਤੀ
NEXT STORY