ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਿਸ਼ ਸਪੇਸ ਕੰਪਨੀ ਯੂਰਪੀਅਨ ਪੁਲਾੜ ਏਜੰਸੀ (ਈ ਐਸ ਏ) ਤੋਂ 3 ਮਿਲੀਅਨ ਯੂਰੋ (2.5 ਮਿਲੀਅਨ ਪੌਂਡ) ਪ੍ਰਾਪਤ ਕਰਨ ਤੋਂ ਬਾਅਦ ਯੂਰਪ ਤੋਂ ਸੈਟੇਲਾਈਟ ਲਾਂਚ ਕਰਨ ਦੇ ਇੱਕ ਕਦਮ ਨੇੜੇ ਹੈ। ਸਕਾਈਰੋਰਾ ਦਾ ਐਡਿਨਬਰਾ ਵਿੱਚ ਹੈੱਡਕੁਆਰਟਰ ਅਤੇ ਫਾਈਫ ਵਿੱਚ ਇੱਕ ਟੈਸਟ ਕੰਪਲੈਕਸ ਹੈ। ਇਹ ਕੰਪਨੀ ਯੂਕੇ ਤੋਂ ਆਪਣੇ ਐਕਸਐਲ ਲਾਂਚ ਵਾਹਨ ਨਾਲ ਓਰਬਿਟਲ ਲਾਂਚ ਕਰਨ ਲਈ ਤਕਨੀਕੀ ਕੰਮ ਨੂੰ ਪੂਰਾ ਕਰਨ ਲਈ ਪੈਸੇ ਦੀ ਵਰਤੋਂ ਕਰੇਗੀ।
ਯੂਰਪ ਤੋਂ ਸੈਟੇਲਾਈਟ ਲਾਂਚ ਕਰਨਾ ਵੀ ਯੂਕੇ ਦੀ ਸਰਵਜਨਕ ਪੁਲਾੜੀ ਲਾਂਚ ਸਮਰੱਥਾ ਪ੍ਰਦਾਨ ਕਰਨ ਲਈ ਕੰਪਨੀ ਨੂੰ ਟਰੈਕ 'ਤੇ ਪਾ ਦੇਵੇਗਾ। ਸਕਾਈਰੋਰਾ ਐਕਸਐਲ ਇੱਕ 23-ਮੀਟਰ, ਤਿੰਨ ਪੜਾਅ ਵਾਲਾ ਰਾਕੇਟ ਹੈ, ਜਿਸ ਦਾ ਭਾਰ 56 ਟਨ ਹੈ ਅਤੇ ਇਹ 31 315 ਕਿਲੋਗ੍ਰਾਮ ਤੱਕ ਦੀ ਓਰਬਿਟ ਵਿੱਚ ਲਿਜਾਣ ਦੇ ਸਮਰੱਥ ਹੈ। ਅਗਲੇ ਸਾਲ ਇਹ ਪ੍ਰਾਜੈਕਟ ਯੂਕੇ ਸਪੇਸਪੋਰਟ ਤੋਂ ਟੈਸਟ ਲਾਂਚ ਕੀਤਾ ਜਾਣਾ ਹੈ, ਜੋ 170 ਤੋਂ ਵੱਧ ਨੌਕਰੀਆਂ ਪੈਦਾ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਰਾਜਦੂਤ ਨੇ ਚੀਨ ਨੂੰ ਦੱਸਿਆ 'ਗੈਰ ਭਰੋਸਵੰਦ' ਵਪਾਰਕ ਹਿੱਸੇਦਾਰ
ਸਕਾਈਰੋਰਾ ਆਪਣੀ ਤਕਨਾਲੋਜੀ ਨਾਲ ਯੂਕੇ ਦੀ ਕਿਸੇ ਵੀ ਲਾਂਚ ਕੰਪਨੀ ਤੋਂ ਅੱਗੇ ਹੋਣ ਦਾ ਦਾਅਵਾ ਕਰਦਾ ਹੈ, ਅਤੇ ਸਕਾਟਲੈਂਡ ਵਿੱਚ ਵਿਆਪਕ ਰਾਕੇਟ ਇੰਜਣ ਟੈਸਟਿੰਗ ਅਤੇ ਨਿਰਮਾਣ ਸਹੂਲਤਾਂ ਵੀ ਸਥਾਪਤ ਕਰਦਾ ਹੈ। ਕੰਪਨੀ ਦੇ ਸੰਸਥਾਪਕ ਅਤੇ ਸੀ.ਈ.ਓ. ਵੋਲੋਡਾਈਮਰ ਲੇਵੀਕਿਨ ਅਨੁਸਾਰ ਈ ਐਸ ਏ ਨਾਲ ਇਕਰਾਰਨਾਮਾ ਸਕਾਈਰੋਰਾ ਦੀ ਤਰੱਕੀ ਨੂੰ ਤੇਜ਼ ਕਰੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆਈ ਰਾਜਦੂਤ ਨੇ ਚੀਨ ਨੂੰ ਦੱਸਿਆ 'ਗੈਰ ਭਰੋਸਵੰਦ' ਵਪਾਰਕ ਹਿੱਸੇਦਾਰ
NEXT STORY