ਸਿੰਗਾਪੁਰ(ਭਾਸ਼ਾ)— ਸਿੰਗਾਪੁਰ ਵਿਚ ਮੌਜੂਦ ਭਾਰਤੀ ਹਾਈ ਕਮਿਸ਼ਨਰ ਨੇ ਅੱਜ ਭਾਵ ਮੰਗਲਵਾਰ ਨੂੰ ਸਮੁੰਦਰੀ ਰਸਤਿਆਂ ਨੂੰ ਸੁਰੱਖਿਅਤ ਰੱਖਣ ਲਈ ਭਾਰਤੀ ਜਲ ਸੈਨਾ ਅਤੇ ਤਟਰੱਖਿਅਕ ਬਲ ਦੀ ਸ਼ਲਾਘਾ ਕੀਤੀ। ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਤਟੀ ਸੰਪਤੀਆਂ, ਸੰਕਟਗ੍ਰਸਤ ਮਛੇਰਿਆਂ ਅਤੇ ਇੱਥੋਂ ਤੱਕ ਕਿ ਕਛੂਆਂ ਦੀ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਸੁਰੱਖਿਅਤ ਰੱਖਣ ਵਿਚ ਇਨ੍ਹਾਂ ਦੀ ਭੂਮਿਕਾ ਨੂੰ ਮੰਨਿਆ।
ਤਟਰੱਖਿਅਕ ਬਲ ਅਤੇ ਆਈ. ਸੀ. ਜੀ. ਐਸ ਵੈਭਵ ਨੂੰ ਸੌਂਪੇ ਗਏ ਬੇਹੱਦ ਚੌਣੁਤੀਪੂਰਨ ਕੰਮਾਂ ਦਾ ਮੁਲਾਂਕਣ ਕਰਦੇ ਹੋਏ ਉਨ੍ਹਾਂ ਨੇ ਕਿਹਾ, 'ਇਨ੍ਹਾਂ ਵੱਲੋਂ ਕੀਤੀ ਜਾ ਰਹੀ ਵਿਸਤ੍ਰਿਤ ਸ਼੍ਰੇਣੀ ਦੀ ਗਤੀਵਿਧੀਆਂ ਸੱਚਮੁੱਚ ਸ਼ਲਾਘਾਯੋਗ ਹਨ। ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਵੱਖ-ਵੱਖ ਕੰਮਾਂ ਲਈ ਇਹ ਸਾਡੀ ਪ੍ਰਸ਼ੰਸਾਂ ਦੇ ਪਾਤਰ ਹਨ ਅਤੇ ਸਾਨੂੰ ਉਨ੍ਹਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ।
ਈਥੋਪੀਆ 'ਚ ਦੂਜੇ ਦਿਨ ਵੀ ਸਰਕਾਰ ਵਿਰੋਧੀ ਪ੍ਰਦਰਸਨ ਜਾਰੀ
NEXT STORY