ਜਕਾਰਤਾ(ਏਜੰਸੀ)— ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਲਾਇਨ ਏਅਰ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਭਾਲ ਕਰਨੀ ਬੰਦ ਕਰ ਦਿੱਤੀ ਹੈ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ। ਹਾਲਾਂਕਿ ਉਹ ਅਜੇ ਜਹਾਜ਼ ਦੇ ਦੂਜੇ ਬਲੈਕ ਬਾਕਸ ਦੀ ਤਲਾਸ਼ੀ 'ਚ ਲੱਗੇ ਹਨ। ਇਸ ਦੇ ਨਾਲ ਹੀ 'ਕਾਕਪਿਟ ਵਾਇਸ ਰਿਕਾਰਡਰ' ਦੀ ਵੀ ਭਾਲ ਕੀਤੀ ਜਾ ਰਹੀ ਹੈ। ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਮੁਹੰਮਦ ਸਾਯੁਗੀ ਨੇ ਕਿਹਾ,'ਸ਼ੁੱਕਰਵਾਰ ਦੀ ਦੁਪਹਿਰ ਤੋਂ ਸ਼ਨੀਵਾਰ ਤਕ ਸਾਨੂੰ ਕੋਈ ਪੀੜਤ (ਮਨੁੱਖੀ ਅਵਸ਼ੇਸ਼) ਨਹੀਂ ਮਿਲਿਆ, ਜਿਸ ਦੇ ਬਾਅਦ ਅਸੀਂ ਖੋਜ ਅਤੇ ਬਚਾਅ ਆਪਰੇਸ਼ਨ ਨੂੰ ਖਤਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਅੱਗੇ ਕਿਹਾ,''ਅਸੀਂ ਲੋਕਾਂ ਤੋਂ ਮੁਆਫੀ ਚਾਹੁੰਦੇ ਹਾਂ, ਖਾਸ ਤੌਰ 'ਤੇ ਪੀੜਤਾਂ ਦੇ ਰਿਸ਼ਤੇਦਾਰਾਂ ਤੋਂ ਕਿ ਅਸੀਂ ਸਾਰਿਆਂ ਨੂੰ ਸੰਤੁਸ਼ਟ ਕਰਨ 'ਚ ਸਮਰੱਥ ਨਹੀਂ ਹਨ।'' ਦੱਸ ਦਈਏ ਕਿ ਇਸ ਤੋਂ ਪਹਿਲਾਂ 6 ਨਵੰਬਰ ਨੂੰ ਜਾਂਚ ਅਧਿਕਾਰੀਆਂ ਨੇ ਕਿਹਾ ਸੀ ਕਿ ਲਾਇਨ ਏਅਰ ਦੀ ਫਲਾਈਟ 610 ਦਾ ਏਅਰਸਪੀਡ ਇੰਡੀਕੇਟਰ ਆਪਣੀਆਂ ਪਹਿਲੀਆਂ ਚਾਰ ਫਲਾਈਟਾਂ ਕਾਰਨ ਖਰਾਬ ਸੀ।
ਜਾਂਚ ਅਧਿਕਾਰੀਆਂ ਨੂੰ ਇਸ ਖਰਾਬੀ ਦਾ ਪਤਾ ਫਲਾਈਟ ਡਾਟਾ ਰਿਕਾਰਡਰ ਦੀ ਜਾਂਚ ਕਰਨ ਦੇ ਬਾਅਦ ਚੱਲਿਆ। ਜਹਾਜ਼ ਦਾ ਐੱਫ. ਡੀ. ਆਰ ਫਲਾਈਟ ਦੇ ਟੇਕਆਫ ਦੇ ਕੁੱਝ ਮਿੰਟਾਂ ਬਾਅਦ ਹੀ ਜਾਵਾ ਸਮੁੰਦਰ 'ਚ ਡਿੱਗ ਗਿਆ ਸੀ। ਇਹ ਹਾਦਸਾ 29 ਅਕਤੂਬਰ ਨੂੰ ਵਾਪਰਿਆ, ਜਿਸ 'ਚ 189 ਲੋਕਾਂ ਦੀ ਮੌਤ ਹੋ ਗਈ ਸੀ। ਇੰਡੋਨੇਸ਼ੀਆ 'ਚ ਫਲਾਈਟ ਡਾਟਾ ਰਿਕਾਰਡਰ ਦੀ ਜਾਂਚ 737 ਮੈਕਸ ਦਾ ਨਿਰਮਾਣ ਕਰਨ ਵਾਲੀ ਬੋਇੰਗ, 4 ਦੇਸ਼ਾਂ ਤੋਂ ਆਏ 6 ਬਲੈਕ ਬਾਕਸ ਮਾਹਿਰਾਂ ਨੇ ਕੀਤੀ। ਹਾਦਸਾਗ੍ਰਸਤ ਜਹਾਜ਼ ਦਾ ਪਹਿਲਾ ਬਲੈਕ ਬਾਕਸ 1 ਨਵੰਬਰ ਨੂੰ ਮਿਲਿਆ ਸੀ, ਜਿਸ ਤੋਂ ਪਤਾ ਲੱਗਾ ਕਿ ਜਹਾਜ਼ ਨੇ ਹਾਦਸੇ ਵਾਲੀ ਉਡਾਣ ਨੂੰ ਮਿਲਾ ਕੇ ਕੁਲ 19 ਉਡਾਣਾਂ ਭਰੀਆਂ ਸਨ।
ਉੱਥੇ ਹੀ ਜੇਕਰ ਬਲੈਕ ਬਾਕਸ ਦੀ ਗੱਲ ਕਰੀਏ ਤਾਂ ਇਹ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਪਿੱਛੇ ਛਿਪੇ ਰਹੱਸ ਦਾ ਪਤਾ ਲਗਾਉਣ 'ਚ ਮਦਦ ਕਰਦਾ ਹੈ। ਕਈ ਵਾਰ ਸਾਫ ਮੌਸਮ ਹੁੰਦੇ ਹੋਏ ਵੀ ਜਹਾਜ਼ ਹਾਦਸਾਗ੍ਰਸਤ ਹੋ ਜਾਂਦੇ ਹਨ ਜਿਸਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਅਜਿਹੇ ਹੀ ਕਾਰਨਾਂ ਬਾਰੇ ਜਾਨਣ ਲਈ ਬਲੈਕ ਬਾਕਸ ਦੀ ਜਾਂਚ ਕੀਤੀ ਜਾਂਦੀ ਹੈ।
ਪਾਕਿਸਤਾਨ ਤੋਂ ਨਾਖੁਸ਼ ਆਈ.ਐਮ.ਐਫ., ਦਿੱਤੀ ਚਿਤਾਵਨੀ
NEXT STORY