ਗਾਜ਼ਾ/ਤੇਲ ਅਵੀਵ (ਏਜੰਸੀਆਂ, ਇੰਟ.) - ਇਜ਼ਰਾਈਲ-ਹਮਾਸ ਜੰਗ ਦੌਰਾਨ ਗਾਜ਼ਾ ਦੀਆਂ ਕੁਝ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਕਾਰਨ ਇਜ਼ਰਾਈਲੀ ਫੌਜ ’ਤੇ ਸਵਾਲ ਉੱਠ ਰਹੇ ਹਨ। ਤਸਵੀਰਾਂ ਵਿਚ ਗਾਜਾ ਦੇ ਦਰਜਨਾਂ ਨਾਗਰਿਕ ਅੱਧੇ ਕੱਪੜਿਆਂ ’ਚ ਗੋਡਿਆਂ ਦੇ ਭਾਰ ਬੈਠੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਦਿਖਾਈ ਦੇ ਰਹੇ ਹਨ। ਕੁਝ ਤਸਵੀਰਾਂ ’ਚ ਗਾਜ਼ਾ ਦੇ ਨਾਗਰਿਕਾਂ ਨੂੰ ਫੌਜੀ ਟਰੱਕਾਂ ’ਚ ਜਬਰੀ ਨੰਗੇ ਬਿਠਾਇਆ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ : ਮੁਫ਼ਤ 'ਚ Aadhaar ਅਪਡੇਟ ਕਰਨ ਦਾ ਆਖ਼ਰੀ ਮੌਕਾ, ਬਚੇ ਸਿਰਫ਼ ਕੁਝ ਦਿਨ, ਇੰਝ ਆਨਲਾਈਨ ਕਰੋ update
ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਇਜ਼ਰਾਈਲੀ ਫੌਜ ਨੇ ਦਰਜਨਾਂ ਫਿਲਸਤੀਨੀ ਨਾਗਰਿਕਾਂ ਨੂੰ ਹਿਰਾਸਤ ’ਚ ਲਿਆ ਹੈ ਅਤੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਜ਼ਰਾਈਲੀ ਫੌਜੀਆਂ ਨੇ ਡਾਕਟਰਾਂ, ਸਿੱਖਿਆ ਸ਼ਾਸਤਰੀਆਂ, ਪੱਤਰਕਾਰਾਂ ਅਤੇ ਬਜ਼ੁਰਗਾਂ ਦੇ ਨਾਲ-ਨਾਲ ਉਥੇ ਵਸੇ ਲੋਕਾਂ ਦੀਆਂ ਮਨਮਾਨੀਆਂ ਨਾਲ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਹਨ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਕਈ ਡਾਕਟਰ ਵੀ ਸ਼ਾਮਲ ਹਨ। ਤਸਵੀਰਾਂ ’ਚ ਨਜ਼ਰ ਆ ਰਹੇ ਕੁਝ ਕੈਦੀਆਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਦੇ ਕਿਸੇ ਕੱਟੜਪੰਥੀ ਸਮੂਹ ਨਾਲ ਕੋਈ ਸਬੰਧ ਨਹੀਂ ਸੀ।
ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਇਜ਼ਰਾਈਲੀ ਮੀਡੀਆ ’ਚ ਹਮਾਸ ਦੇ ਲੜਾਕੇ ਦੱਸਿਆ ਜਾ ਰਿਹਾ ਹੈ। ਇਜ਼ਰਾਈਲੀ ਫੌਜ ਦੇ ਬੁਲਾਰੇ ਡੇਨੀਅਲ ਹਗਾਰੀ ਨੇ ਇਕ ਪ੍ਰੈੱਸ ਕਾਨਫਰੰਸ ’ਚ ਨਾਗਰਿਕਾਂ ਦੀ ਗ੍ਰਿਫਤਾਰੀ ਬਾਰੇ ਸਵਾਲ ਪੁੱਛੇ ਜਾਣ ’ਤੇ ਕਿਹਾ ਕਿ ਹਮਾਸ ਨਾਲ ਜੰਗ ਕਾਰਨ ਇਲਾਕੇ ’ਚ ਜੋ ਲੁਕੇ ਹੋਏ ਹਨ ਉਹ ਹੌਲੀ-ਹੌਲੀ ਆਪਣੇ-ਆਪ ਬਾਹਰ ਆ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਇਹ ਪਤਾ ਲਗਾ ਰਹੇ ਹਾਂ ਕਿ ਇਲਾਕੇ ਵਿਚ ਕੌਣ ਹਮਾਸ ਨਾਲ ਸਬੰਧਤ ਹੈ ਅਤੇ ਕੌਣ ਨਹੀਂ। ਅਸੀਂ ਉਨ੍ਹਾਂ ਨੂੰ ਗ੍ਰਿਫਤਾਰ ਕਰਦੇ ਰਹੇ ਹਾਂ ਅਤੇ ਉਨ੍ਹਾਂ ਤੋਂ ਸਵਾਲ ਪੁੱਛਦੇ ਹਾਂ। ਅਸੀਂ ਅਜਿਹਾ ਉਦੋਂ ਤੱਕ ਕਰਾਂਗੇ ਜਦੋਂ ਤੱਕ ਅਸੀਂ ਸੰਤੁਸ਼ਟ ਨਹੀਂ ਹੋ ਜਾਂਦੇ ਕਿ ਖੇਤਰ ਵਿਚ ਹਮਾਸ ਦੀ ਮੌਜੂਦਗੀ ਖਤਮ ਹੋ ਗਈ ਹੈ।
ਇਹ ਵੀ ਪੜ੍ਹੋ : ED ਦਾ ਵੱਡਾ ਐਕਸ਼ਨ, ਚੀਨੀ ਕੰਪਨੀ Vivo 'ਤੇ ਕਰੋੜਾਂ ਰੁਪਏ ਦੇ ਮਨੀ ਲਾਂਡਰਿੰਗ ਦਾ ਦੋਸ਼
ਇਜ਼ਰਾਈਲ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਫੌਜ ਮੁਖੀ ਗਾਡੀ ਈਜੇਨਕੋਟ ਦੇ 25 ਸਾਲਾ ਪੁੱਤਰ ਮੇਜਰ ਗੈਲ ਈਜੇਨਕੋਟ ਉੱਤਰੀ ਗਾਜ਼ਾ ਪੱਟੀ ਵਿਚ ਲੜਾਈ ਦੌਰਾਨ ਮਾਰਿਆ ਗਿਆ । ਮੇਜਰ ਈਜੇਨਕੋਟ ਉੱਤਰੀ ਗਾਜ਼ਾ ਵਿਚ ਇਕ ਸੁਰੰਗ ਸ਼ਾਫਟ ਵਿਚ ਧਮਾਕੇ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਧਮਾਕੇ ’ਚ ਫਿਲਸਤੀਨੀ ਕਵੀ ਰਿਫਾਤ ਅਲਾਰੇਰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਮੌਤ
ਮਸ਼ਹੂਰ ਫਿਲਸਤੀਨੀ ਕਵੀ ਰਿਫਾਤ ਅਲਾਰੇਰ ਇਜ਼ਰਾਈਲੀ ਹਵਾਈ ਹਮਲੇ ਵਿਚ ਮਾਰੇ ਗਏ ਹਨ। ਇਹ ਜਾਣਕਾਰੀ ਅਲਾਰੇਰ ਦੇ ਦੋਸਤ ਕਵੀ ਮੋਸਾਬ ਅਬੂ ਤੋਹਾ ਨੇ ਦਿੱਤੀ। ਫੇਸਬੁੱਕ ’ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਮੇਰਾ ਦਿਲ ਟੁੱਟ ਗਿਆ ਹੈ, ਕੁਝ ਸਮਾਂ ਪਹਿਲਾਂ ਮੇਰੇ ਦੋਸਤ ਰਿਫਾਤ ਅਲਾਰੇਰ ਨੂੰ ਉਸ ਦੇ ਪਰਿਵਾਰ ਸਮੇਤ ਮਾਰ ਦਿੱਤਾ ਗਿਆ।
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਕਸਿਕੋ : ਅਪਰਾਧਿਕ ਗਿਰੋਹ ਅਤੇ ਪਿੰਡ ਵਾਸੀਆਂ ਵਿਚਾਲੇ ਝੜਪ, 11 ਲੋਕਾਂ ਦੀ ਮੌਤ
NEXT STORY