ਕਾਠਮੰਡੂ— ਨੇਪਾਲ ਤੇ ਚੀਨ ਦੇ ਵਿਚਾਲੇ 10 ਦਿਨ ਦਾ ਸੰਯੁਕਤ ਫੌਜੀ ਅਭਿਆਸ 17 ਸਤੰਬਰ ਨੂੰ ਸ਼ੁਰੂ ਹੋਵੇਗਾ ਜੋ ਸੰਕਟ ਨਾਲ ਨਿਪਟਣ ਤੇ ਅੱਤਵਾਦ ਰੋਕਣ 'ਤੇ ਕੇਂਦਰਿਤ ਹੋਵੇਗਾ। ਕਾਠਮੰਡੂ ਪੋਸਟ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਲੰਬੇ ਅਰਸੇ ਤੋਂ ਭਾਰਤ ਤੇ ਅਮਰੀਕਾ ਦੇ ਨਾਲ ਸੰਯੁਕਤ ਫੌਜੀ ਅਭਿਆਸ ਕਰ ਰਹੀ ਨੇਪਾਲੀ ਫੌਜ ਨੇ ਚੀਨ ਦੀ ਜਨਮੁਕਤੀ ਫੌਜ ਦੇ ਨਾਲ ਗਠਬੰਧਨ ਕੀਤਾ ਹੈ।
'ਸਗਰਮਾਥਾ ਫ੍ਰੈਂਡਸ਼ਿਪ-2' ਨਾਂ ਦਾ ਇਹ ਫੌਜੀ ਅਭਿਆਸ ਚੀਨ ਦੀ ਸਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੂ 'ਚ ਕੀਤਾ ਜਾਵੇਗਾ। ਨੇਪਾਲੀ ਫੌਜ ਨੇ ਕਿਹਾ ਕਿ ਪਲਟਨ ਪੱਧਰ ਦੀ ਟ੍ਰੇਨਿੰਗ ਦੀ ਅਗਵਾਈ ਦੋਵਾਂ ਪੱਖਾਂ ਦੇ ਕੈਪਟਨ ਕਰਨਗੇ। ਰਾਸ਼ਟਰੀ ਸੁਰੱਖਿਆ ਬਲ ਦਾ ਕਹਿਣਾ ਹੈ ਕਿ ਫੌਜੀ ਅਭਿਆਸ ਨੇਪਾਲ ਦੇ ਨਾਲ ਕੂਟਨੀਤਿਕ ਰਿਸ਼ਤੇ ਰੱਖਣ ਵਾਲੇ ਦੇਸ਼ਾਂ ਦੇ ਸਾਂਝੇ ਵਿਵਹਾਰ-ਅਨੁਭਵ, ਕੌਸ਼ਲ ਤੇ ਪੇਸ਼ੇਵਾਰਾਨਾ ਸੂਚਨਾ ਸਾਂਝੀ ਕਰਨ 'ਤੇ ਟਾਰਗੈੱਟ, ਉਸ ਦੇ ਨਿਯਮਿਤ ਦੋ-ਪੱਖੀ ਤੇ ਬਹੁ-ਪੱਖੀ ਫੌਜੀ ਅਭਿਆਸਾਂ ਦਾ ਹਿੱਸਾ ਹੈ। ਨੇਪਾਲੀ ਫੌਜ ਦੇ ਮੁਤਾਬਕ ਫੌਜੀ ਅਭਿਆਸ ਦਾ ਟੀਚਾ ਅੱਤਵਾਦ ਨਾਲ ਨਿਪਟਣਾ ਹੈ। ਇਹ ਅਭਿਆਨ ਸ਼ਾਇਦ ਸੰਕਟ ਕੰਟਰੋਲ 'ਤੇ ਵੀ ਧਿਆਨ ਕੇਂਦ੍ਰਿਤ ਕਰੇ। ਇਸ ਲੜੀ ਦਾ ਪਹਿਲਾ ਫੌਜੀ ਅਭਿਆਸ ਪਿਛਲੇ ਸਾਲ ਅਪ੍ਰੈਲ 'ਚ ਨੇਪਾਲ ਦੇ ਮਹਾਰਾਜਗੰਜ 'ਚ ਹੋਇਆ ਸੀ। ਨੇਪਾਲੀ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਗੋਕੁਲ ਭੰਡਾਰੀ ਨੇ ਕਿਹਾ ਕਿ ਇਹ ਫੌਜੀ ਅਭਿਆਸ ਚੱਕਰਵਾਸੀ ਅਧਾਰ 'ਤੇ ਸੰਚਾਲਿਤ ਕੀਤਾ ਜਾਵੇਗਾ। ਬ੍ਰਿਗੇਡੀਅਰ ਜਨਰਲ ਭੰਡਾਰੀ ਨੇ ਦੱਸਿਆ ਕਿ ਦੋਵਾਂ ਪੱਖਾਂ ਤੋਂ 15-15 ਕਰਮਚਾਰੀ ਇਸ ਫੌਜੀ ਅਭਿਆਸ 'ਚ ਹਿੱਸਾ ਲੈਣਗੇ। ਇਸ ਦੀ ਗਿਣਤੀ ਵਧ ਵੀ ਸਕਦੀ ਹੈ।
ਇੰਡੋਨੇਸ਼ੀਆ 'ਚ ਭਰਾ ਵਲੋਂ ਜਬਰ ਜਨਾਹ ਦੀ ਸ਼ਿਕਾਰ 15 ਸਾਲਾ ਕੁੜੀ ਨੂੰ ਗਰਭਪਾਤ ਕਾਰਨ ਹੋਈ ਜੇਲ
NEXT STORY