ਮਿਸੀਸਾਗਾ— ਬੀਤੇ ਦਿਨੀਂ ਔਟਿਜ਼ਮ ਨਾਲ ਪੀੜਤ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਪੀਲ ਪੁਲਸ ਨੇ ਦੂਜੇ ਦੋਸ਼ੀ 25 ਸਾਲਾਂ ਮੁਲਜ਼ਮ ਰਣਜੋਤ ਸਿੰਘ ਧਾਮੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਹੱਥਕੜੀਆਂ ਲਾ ਕੇ 12 ਡਿਵੀਜ਼ਨਲ ਹੈਡਕੁਆਰਟਰ ਲਿਆਂਦਾ ਗਿਆ। ਦੱਸਣਯੋਗ ਹੈ ਕਿ ਪੁਲਸ ਨੇ ਇਸ ਤੋਂ ਪਹਿਲਾਂ 21 ਸਾਲਾਂ ਪਰਮ ਸਿੰਘ ਚਾਹਲ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਦੀ ਸਹਾਇਤਾ ਕਰਨ ਦੇ ਦੋਸ਼ 'ਚ ਪਰਮ ਦੀ ਮਾਂ 44 ਸਾਲਾਂ ਪਰਮ ਦੀ ਮਾਂ ਹਰਦੀਪ ਪੱਡਾ ਤੇ ਇਸ ਦੇ 18 ਸਾਲਾਂ ਭਰਾ ਹਰਮਨਵੀਰ ਸਿੰਘ ਚਾਹਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਕੁਝ ਸ਼ਰਤਾਂ ਤਹਿਤ ਦੋਵਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਰਮਵੀਰ ਸਿੰਘ ਚਾਹਲ ਨੂੰ ਪੁਲਸ ਨੇ ਵਿੰਡਸਰ ਹੋਟਲ 'ਚੋਂ ਗ੍ਰਿਫਤਾਰ ਕੀਤਾ ਸੀ। ਪਰਮ ਤੇ ਧਾਮੀ ਦੋਵਾਂ 'ਤੇ ਪੀੜਤ ਵਿਅਕਤੀ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਸ ਨੇ ਇਸ ਸਬੰਧ 'ਚ 25 ਸਾਲਾਂ ਰਣਜੋਤ ਖਿਲਾਫ ਕੈਨੇਡਾ ਪੱਧਰ 'ਤੇ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ਦਾ ਆਖਰੀ ਪਤਾ ਬ੍ਰਿਟਿਸ਼ ਕੋਲੰਬੀਆ ਸਰੀ ਦੱਸਿਆ ਜਾ ਰਿਹਾ ਸੀ। ਦੂਜੇ ਪਾਸੇ ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਇਸ ਹਮਲੇ ਦੀ ਸਖਤ ਸ਼ਬਦਾਂ 'ਚ ਨਿਖੇਦੀ ਕੀਤੀ ਸੀ।
ਡਿਪਲੋਮੈਟਾਂ ਦੇ ਬਾਹਰ ਕੱਢੇ ਜਾਣ ਦਾ ਬਦਲਾ ਲਵੇਗਾ ਰੂਸ
NEXT STORY