ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਵਾਦਮਈ ਰਿਪਬਲਿਕਨ ਮੀਮੋ (ਮੈਮੋਰੈਂਡਮ) ਨੂੰ ਜਾਰੀ ਕਰਨ ਦੀ ਮਨਜੂਰੀ ਦੇ ਸਕਦੇ ਹਨ। ਇਸ ਮੀਮੋ ਵਿਚ ਕਥਿਤ ਤੌਰ 'ਤੇ ਉਨ੍ਹਾਂ ਦੇ ਇਕ ਅਭਿਆਨ ਸਹਿਯੋਗੀ ਦੀ ਗਲਤ ਤਰੀਕੇ ਨਾਲ ਕੀਤੀ ਗਈ ਨਿਗਰਾਨੀ ਨੂੰ ਦਿਖਾਇਆ ਗਿਆ ਹੈ। ਐਫ. ਬੀ. ਆਈ ਨੇ ਇਸ ਨੂੰ 'ਗਲਤ' ਦੱਸਿਆ ਹੈ। ਮੀਮ ਨੂੰ ਜਾਰੀ ਕਰਨ ਲਈ ਮਨਜੂਰੀ ਅੱਜ ਰਾਤ ਤੱਕ ਮਿਲ ਸਕਦੀ ਹੈ।
ਹਾਲਾਂਕਿ ਇਸ ਨੂੰ ਜਾਰੀ ਕਰਨ ਦਾ ਐਫ. ਬੀ. ਆਈ ਨੇ ਵਿਰੋਧ ਕੀਤਾ ਹੈ। ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਜਿਹੀ ਉਮੀਦ ਹੈ ਕਿ ਰਾਸ਼ਟਰਪਤੀ ਕਾਂਗਰਸ ਨੂੰ ਦੱਸ ਦੇਣਗੇ ਕਿ ਉਹ ਮੀਮ ਨੂੰ ਜਾਰੀ ਕਰਨ ਲਈ ਸਹਿਮਤ ਹਨ। ਅਧਿਕਾਰੀ ਨੇ ਕਿਹਾ, 'ਰਾਸ਼ਟਰਪਤੀ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ।' ਇਕ ਦਿਨ ਪਹਿਲਾਂ ਹੀ ਐਫ. ਬੀ. ਆਈ ਨੇ ਮੀਮੋ ਨੂੰ ਜਾਰੀ ਕਰਨ ਦਾ ਜਨਤਕ ਤੌਰ 'ਤੇ ਵਿਰੋਧ ਕੀਤਾ ਸੀ। ਵ੍ਹਾਈਟ ਹਾਊਸ ਵਿਚ ਕੁੱਝ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਇਸ ਦਾ ਨਤੀਜਾ ਐਫ. ਬੀ. ਆਈ ਨਿਦੇਸ਼ਕ ਕ੍ਰਿਸਟੋਫਰ ਵ੍ਰੇਅ ਦੇ ਅਸਤੀਫੇ ਦੇ ਰੂਪ ਵਿਚ ਸਾਹਮਣੇ ਆ ਸਕਦਾ ਹੈ। ਟਰੰਪ ਦੀ ਮਨਜੂਰੀ ਤੋਂ ਬਾਅਦ ਇਸ 'ਤੇ ਅੰਤਿਮ ਫੈਸਲਾ ਹਾਊਸ ਇੰਟੈਲੀਜੈਂਸ ਕਮੇਟੀ ਲਵੇਗੀ।
ਯੂ. ਏ. ਈ. 'ਚ ਦੁਨੀਆ ਦੀ ਸਭ ਤੋਂ ਲੰਬੀ ਜ਼ਿਪ ਲਾਈਨ ਦੀ ਸ਼ੁਰੂਆਤ
NEXT STORY