ਕਾਬੁਲ (ਏ.ਐੱਨ.ਆਈ.): ਅਫਗਾਨਿਸਤਾਨ ਦੇ ਹੇਰਾਤ ਸੂਬੇ ਵਿਚ ਭਾਰਤ ਵਲੋਂ ਬਣਾਏ ਗਏ ਸਲਮਾ ਡੈਮ ’ਤੇ ਹਮਲਾ ਕਰਨ ਆਏ ਤਾਲਿਬਾਨ ਅੱਤਵਾਦੀਆਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ। ਅਫਗਾਨ ਸਰਕਾਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਅਫਗਾਨ ਫੌਜ ਨੇ ਬਹਾਦਰੀ ਦਿਖਾਉਂਦੇ ਹੋਏ ਹੇਰਾਤ ਸੂਬੇ ਵਿਚ ਭਾਰਤ ਵਲੋਂ ਬਣਾਏ ਗਏ ਸਲਮਾ ਬੰਨ੍ਹ ’ਤੇ ਹਮਲੇ ਨੂੰ ਅਸਫਲ ਕਰਦੇ ਹੋਏ ਤਾਲਿਬਾਨ ਨੂੰ ਉਥੋਂ ਖਦੇੜ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਹਿੰਸਾ ਜਾਰੀ, 51 ਮੀਡੀਆ ਆਊਟਲੈਟਸ ਹੋਏ ਬੰਦ
ਅਫਗਾਨ ਰੱਖਿਆ ਮੰਤਰਾਲਾ ਦੇ ਬੁਲਾਰੇ ਫਵਾਦ ਅਮਾਨ ਨੇ ਇਕ ਟਵੀਟ ਵਿਚ ਕਿਹਾ ਕਿ ਤਾਲਿਬਾਨ ਅੱਤਵਾਦੀਆਂ ਨੇ ਮੰਗਲਵਾਰ ਰਾਤ ਭਾਰਤ-ਅਫਗਾਨਿਸਤਾਨ ਦੋਸਤੀ ਬੰਨ੍ਹ ਦੇ ਨਾਂ ਨਾਲ ਮਸ਼ਹੂਰ ਸਲਮਾ ਡੈਮ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ, ਜਿਸਨੂੰ ਅਫਗਾਨਿਸਤਾਨ ਦੀ ਸੁਰੱਖਿਆ ਫੋਰਸ ਨੇ ਨਾਕਾਮ ਕਰ ਦਿੱਤਾ।ਦੱਸ ਦਈਏ ਕਿ ਪਿਛਲੇ ਮਹੀਨੇ ਵਿਚ ਵੀ ਸਲਮਾ ਬੰਨ੍ਹ ਨੂੰ ਤਾਲਿਬਾਨ ਨੇ ਰਾਕੇਟ ਨਾਲ ਨਿਸ਼ਾਨਾ ਬਣਾਇਆ ਸੀ, ਜੋ ਕਿ ਬੰਨ੍ਹ ਨੇੜੇ ਹੀ ਡਿੱਗਿਆ ਪਰ ਕੋਈ ਨੁਕਸਾਨ ਨਹੀਂ ਹੋਇਆ ਸੀ। ਹੇਰਾਤ ਦੇ ਚੇਸ਼ਤੇ ਸ਼ਰੀਫ ਜ਼ਿਲੇ ਵਿਚ ਸਲਮਾ ਬੰਨ੍ਹ ਅਫਗਾਨਿਸਤਾਨ ਦੇ ਸਭ ਤੋਂ ਵੱਡੇ ਬੰਨ੍ਹਾਂ ਵਿਚੋਂ ਇਕ ਹੈ ਅਤੇ ਸੂਬੇ ਦੇ ਹਜ਼ਾਰਾਂ ਪਰਿਵਾਰਾਂ ਨੂੰ ਸਿੰਚਾਈ ਲਈ ਪਾਣੀ ਅਤੇ ਬਿਜਲੀ ਪ੍ਰਦਾਨ ਕਰਦਾ ਹੈ।
ਬਿਲਾਵਲ ਭੁੱਟੋ ਨੇ PM ਇਮਰਾਨ ਖਾਨ ’ਤੇ ਕੱਢਿਆ ਗੁੱਸਾ, ਕਿਹਾ- ‘ਸਰਕਾਰ ਸੁੱਤੀ ਹੈ, ਦੇਸ਼ ਰੋਂਦਾ ਹੈ’
NEXT STORY